Election Live Blog
-
ਦਿੱਲੀ: ਵਿਜੇ ਚੌਕ ਤੇ ਬੀਟਿੰਗ ਰੀਟ੍ਰੀਟ ਸਮਾਰੋਹ
-
ਆਵਾਰਾ ਕੁੱਤਿਆਂ ਦੇ ਮੁੱਦੇ 'ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਪੂਰੀ
-
ਚੰਡੀਗੜ੍ਹ 'ਚ SGPC ਦੇ ਦਫਤਰ ਪਹੁੰਚੀ SIT
-
ਸੁਖਬੀਰ ਬਾਦਲ ਨੇ ਮਜੀਠੀਆ ਨਾਲ ਕੀਤੀ ਮੁਲਾਕਾਤ
-
UGC ਦੇ ਨਵੇਂ ਨਿਯਮ ਤੇ ਸੁਪਰੀਮ ਕੋਰਟ ਨੇ ਲਗਾਈ ਰੋਕ
Assembly Elections 2027: ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਬਾਰੇ ਪੂਰੀ ਜਾਣਕਾਰੀ
Assembly Elections 2027 : 2027 ਵਿੱਚ ਪੰਜ ਸੂਬਿਆਂ ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਾਰਿਆਂ ਦੀਆਂ ਨਜ਼ਰਾਂ ਸਿਆਸੀ ਪਾਰਟੀਆਂ ਦੀਆਂ ਤਿਆਰੀਆਂ, ਚੋਣ ਰਣਨੀਤੀਆਂ, ਉਮੀਦਵਾਰਾਂ ਦੇ ਐਲਾਨਾਂ ਅਤੇ ਚੋਣ ਮੁੱਦਿਆਂ ਨਾਲ ਸਬੰਧਤ ਖ਼ਬਰਾਂ ‘ਤੇ ਰਹਿਣਗੀਆਂ।
ਚੋਣ ਕਮਿਸ਼ਨ ਦੁਆਰਾ ਅਧਿਕਾਰਤ ਐਲਾਨ ਤੋਂ ਬਾਅਦ, ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ, ਚੋਣਾਂ ਦਾ ਸ਼ੈਡਿਊਲ, ਉਮੀਦਵਾਰਾਂ ਦੀ ਲਿਸਟ, ਪਾਰਟੀ-ਵਾਰ ਸੀਟਾਂ ਦੀ ਵੰਡ, ਚੋਣ ਮੁਹਿੰਮ, ਵੋਟਿੰਗ ਫੀਸਦ, ਐਗਜ਼ਿਟ ਪੋਲ ਅਤੇ ਵਿਧਾਨ ਸਭਾ ਚੋਣ ਨਤੀਜਿਆਂ ਬਾਰੇ ਲੈਟੇਸਟ ਅਪਡੇਟਸ, ਚੋਣਾਂ ਅਤੇ ਨਤੀਜੇ ਐਲਾਨੇ ਜਾਣ ਦੀਆਂ ਤਰੀਕਾਂ ਅਤੇ ਹੋਰ ਜਾਣਕਾਰੀ ਅਪਡੇਟ ਕੀਤੀ ਜਾਵੇਗੀ।
2022 ਵਿਧਾਨ ਸਭਾ ਚੋਣਾਂ: 5 ਰਾਜਾਂ ਲਈ ਸੀਟਾਂ ਦਾ ਪੂਰਾ ਗਣਿਤ
2022 ਵਿੱਚ ਪੰਜਾਬ, ਉੱਤਰ ਪ੍ਰਦੇਸ਼, ਗੋਆ, ਮਨੀਪੁਰ ਅਤੇ ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਨ੍ਹਾਂ ਪੰਜਾਂ ਸੂਬਿਆਂ ਵਿੱਚ ਵਿਧਾਨ ਸਭਾ ਸੀਟਾਂ ਦੀ ਕੁੱਲ ਗਿਣਤੀ, ਸਰਕਾਰ ਬਣਾਉਣ ਲਈ ਲੋੜੀਂਦੇ ਮੈਜਿਕ ਨੰਬਰ ਅਤੇ ਚੋਣਾਂ ਵਿੱਚ ਹਰੇਕ ਵੱਡੀ ਰਾਜਨੀਤਿਕ ਪਾਰਟੀ ਦੁਆਰਾ ਜਿੱਤੀਆਂ ਗਈਆਂ ਸੀਟਾਂ ਦੀ ਗਿਣਤੀ ਦਾ ਵੇਰਵਾ ਦਿੱਤਾ ਗਿਆ ਹੈ।
ਪੰਜਾਬ – ਪੰਜਾਬ ਵਿੱਚ ਵਿਧਾਨਸਭਾ ਦੀਆਂ ਕੁੱਲ੍ਹ 117 ਸੀਟਾਂ ਹਨ। ਬਹੁਮਤ ਦਾ ਅੰਕੜਾ 59 ਹੈ। 2022 ਵਿੱਚ ਆਮ ਆਦਮੀ ਪਾਰਟੀ (AAP) ਨੇ 117 ਚੋਂ 92 ਸੀਟਾਂ ਜਿੱਤੀਆਂ ਸਨ, ਕਾਂਗਰਸ ਦੇ ਖਾਤੇ ਵਿੱਚ 18 ਸੀਟਾਂ ਗਈਆਂ ਸਨ, ਸ਼੍ਰੋਮਣੀ ਅਕਾਲੀ ਦਲ ਨੂੰ 3 ਅਤੇ ਭਾਰਤੀ ਜਨਤਾ ਪਾਰਟੀ ਨੂੰ 2 ਸੀਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀ ਅਗੁਵਾਈ ਹੇਠ ਸਰਕਾਰ ਬਣਾਈ ਸੀ।
ਉੱਤਰ ਪ੍ਰਦੇਸ਼ – ਉੱਤਰ ਪ੍ਰਦੇਸ਼ ਵਿੱਚ ਵਿਧਾਨਸਭਾ ਦੀਆਂ ਕੁੱਲ੍ਹ 403 ਸੀਟਾਂ ਹਨ, ਜਿਨ੍ਹਾਂ ਚੋਂ ਮੈਜਿਕ ਨੰਬਰ 202 ਸੀਟਾਂ ਦਾ ਹੈ। 2022 ਵਿੱਚ ਭਾਰਤੀ ਜਨਤਾ ਪਾਰਟੀ (BJP) ਨੂੰ 255 ਸੀਟਾਂ ਮਿਲੀਆਂ ਸਨ, ਸਮਾਜਵਾਦੀ ਪਾਰਟੀ (SP) ਨੂੰ 111, ਅਪਨਾ ਦਲ (ਸੋਨੇਲਾਲ) ਨੂੰ 12, ਰਾਸ਼ਟਰੀ ਲੋਕ ਦਲ (RLD) ਨੂੰ 8, ਨਿਸ਼ਾਦ ਪਾਰਟੀ ਨੂੰ 6, ਸੁਹੇਲਦੇਵ ਭਾਰਤੀ ਸਮਾਜ ਪਾਰਟੀ ਨੂੰ 6, ਕਾਂਗਰਸ ਨੂੰ 2, ਜਨਸੱਤਾ ਦਲ ਲੋਕਤਾਂਤ੍ਰਿਕ ਨੂੰ 2, ਬਹੁਜਨ ਸਮਾਜ ਪਾਰਟੀ (BSP) ਨੂੰ 1 ਸੀਟ ਮਿਲੀ ਸੀ।
ਉਸ ਵੇਲ੍ਹੇ ਬੀਜੇਪੀ ਦੀ ਅਗੁਵਾਈ ਵਾਲੀ ਐਨਡੀਏ ਨੇ 273 ਸੀਟਾਂ ਜਿੱਤੀਆਂ ਸਨ। ਸਮਾਜਵਾਦੀ ਪਾਰਟੀ ਦੇ ਗਠਜੋੜ ਨੇ 125 ਸੀਟਾਂ ਅਤੇ ਹੋਰਨਾਂ ਨੇ 5 ਸੀਟਾਂ ਤੇ ਕਬਜਾ ਕੀਤਾ ਸੀ। ਯੋਗੀ ਆਦਿਤਿਆਨਾਥ ਦੀ ਅਗੁਵਾਈ ਹੇਠ ਬੀਜੇਪੀ ਨੇ ਦੂਜੀ ਵਾਰ ਸਰਕਾਰ ਬਣਾਈ ਸੀ।
ਗੋਆ – ਸਮੁੰਦਰੀ ਸ਼ਹਿਰ ਗੋਆ ਵਿੱਚ ਕੁੱਲ੍ਹ ਸੀਟਾਂ 40 ਹਨ, ਜਿਨ੍ਹਾਂ ਦਾ ਮੈਜਿਕ ਨੰਬਰ 21 ਬਣਦਾ ਹੈ। 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਨੇ 20 ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ 11, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (MGP) ਨੂੰ 2, ਆਮ ਆਦਮੀ ਪਾਰਟੀ (AAP) ਨੂੰ 2, ਗੋਆ ਫਾਰਵਰਡ ਪਾਰਟੀ (GFP) ਨੂੰ 1, ਰਿਵੋਲਿਊਸ਼ਨਰੀ ਗੋਅੰਸ ਪਾਰਟੀ (RGP) 1, ਆਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ ਸਨ। ਬੀਜੇਪੀ ਨੇ ਆਜ਼ਾਦ ਉਮੀਦਵਾਰਾਂ ਅਤੇ MGP ਦੇ ਸਮਰਥਨ ਨਾਲ ਸੂਬੇ ਵਿੱਚ ਸਰਕਾਰ ਬਣਾਈ ਸੀ।
ਮਣੀਪੁਰ – ਮਣੀਪੁਰ ਵਿੱਚ ਕੁੱਲ੍ਹ ਸੀਟਾਂ 60 ਹਨ, ਜਿਨ੍ਹਾਂ ਦਾ ਮੈਜਿਕ ਨੰਬਰ 31 ਬਣਦਾ ਹੈ। 2022 ਦੀਆਂ ਚੋਣਾਂ ਦੌਰਾਨ ਇੱਥੇ ਬੀਜੇਪੀ ਨੂੰ 32 ਸੀਟਾਂ ਮਿਲੀਆਂ ਸਨ। ਕਾਂਗਰਸ ਨੂੰ 5, ਜਨਤਾ ਦਲ (ਯੂਨਾਇਟੇਡ) (JD(U)) ਨੂੰ 6, ਨੈਸ਼ਨਲ ਪੀਪੁਲਸ ਪਾਰਟੀ (NPP) ਨੂੰ 7, ਨਾਗਾ ਪੀਪੁਲਸ ਫਰੰਟ (NPF) ਨੂੰ 5, ਕੁਕੀ ਪੀਪੁਲਸ ਫਰੰਟ (KPA) ਨੂੰ 2 ਅਤੇ ਆਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ ਸਨ। ਬੀਜੇਪੀ ਨੇ 32 ਸੀਟਾਂ ਜਿੱਤ ਕੇ ਬਹੁਮਤ ਹਾਸਿਲ ਕੀਤਾ ਸੀ ਅਤੇ ਆਪਣੇ ਦਮ ਤੇ ਸਰਕਾਰ ਬਣਾਈ ਸੀ।
ਉੱਤਰਾਖੰਡ – ਪਹਾੜੀ ਸੂਬੇ ਉੱਤਰਾਖੰਡ ਵਿੱਚ ਕੁੱਲ੍ਹ ਵਿਧਾਨਸਭਾ ਸੀਟਾਂ 70 ਹਨ, ਇਨ੍ਹਾਂ ਦਾ ਮੈਜਿਕ ਨੰਬਰ 36 ਬਣਦਾ ਹੈ। 2022 ਦੀਆਂ ਚੋਣਾਂ ਵਿੱਚ ਬੀਜੇਪੀ ਨੂੰ 47 ਸੀਟਾਂ ਮਿਲੀਆਂ ਸਨ, ਕਾਂਗਰਸ ਨੂੰ 19, ਬਹੁਜਨ ਸਮਾਜ ਪਾਰਟੀ ਨੂੰ 2 ਅਤੇ ਆਜ਼ਾਦ ਉਮੀਦਵਾਰਾਂ ਨੇ ਵੀ 2 ਸੀਟਾਂ ਹਾਸਿਲ ਕੀਤੀਆਂ ਸਨ। ਬੀਜੇਪੀ ਨੇ 47 ਸੀਟਾਂ ਜਿੱਤ ਕੇ ਬਹੁਮਤ ਨਾਲ ਸਰਕਾਰ ਬਣਾਈ ਸੀ।
2022 ਵਿੱਚ, ਇਨ੍ਹਾਂ ਪੰਜਾਂ ਵਿੱਚੋਂ ਚਾਰ ਰਾਜਾਂ ਵਿੱਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਬਣੀਆਂ, ਜਦੋਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ। ਗੋਆ ਵਿੱਚ, ਭਾਜਪਾ 21 ਸੀਟਾਂ ਦੇ ਬਹੁਮਤ ਤੋਂ ਇੱਕ ਸੀਟ ਘੱਟ ਰਹਿ ਗਈ, ਪਰ ਗੱਠਜੋੜ ਦੇ ਸਮਰਥਨ ਨਾਲ ਸਰਕਾਰ ਬਣਾਈ ਸੀ।
2027 ਦੀਆਂ ਚੋਣਾਂ ਨਾਲ ਜੁੜੇ ਮੁੱਖ ਸਵਾਲ-ਜਵਾਬ
ਸਵਾਲ – 2027 ਵਿੱਚ ਕਿਹੜੇ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ?
ਜਵਾਬ – 2027 ਵਿੱਚ, ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਵੱਲੋਂ ਉਨ੍ਹਾਂ ਦਾ ਐਲਾਨ ਕਰਨ ਤੋਂ ਬਾਅਦ ਅਧਿਕਾਰਤ ਚੋਣ ਤਾਰੀਖਾਂ ਉਪਲਬਧ ਹੋਣਗੀਆਂ।
ਸਵਾਲ – ਯੂਪੀ ਵਿਧਾਨ ਸਭਾ ਚੋਣ 2027 ਕਦੋਂ ਹੋਣਗੀਆਂ?
ਜਵਾਬ – ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2027 ਵਿੱਚ ਹੋਣੀਆਂ ਤੈਅ ਹਨ। ਚੋਣ ਕਮਿਸ਼ਨ ਅਧਿਕਾਰਤ ਤੌਰ ‘ਤੇ ਵੋਟਿੰਗ ਦੀ ਤਰੀਕ, ਪੜਾਅਵਾਰ ਵੋਟਿੰਗ ਅਤੇ ਚੋਣ ਸ਼ੈਡਿਊਲ ਦਾ ਐਲਾਨ ਇੱਕ ਤੋਂ ਡੇਢ ਮਹੀਨਾ ਪਹਿਲਾਂ ਕਰੇਗਾ।
ਸਵਾਲ – ਪੰਜਾਬ ਵਿਧਾਨ ਸਭਾ ਚੋਣ 2027 ਕਦੋਂ ਹੋਣਗੀਆਂ?
ਜਵਾਬ – ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਹੋਣੀਆਂ ਤੈਅ ਹਨ। ਚੋਣ ਕਮਿਸ਼ਨ ਦੇ ਅਧਿਕਾਰਤ ਐਲਾਨ ਤੋਂ ਬਾਅਦ ਵੋਟਿੰਗ ਦੀ ਤਰੀਕ ਅਤੇ ਚੋਣ ਸ਼ੈਡਿਊਲ ਦਾ ਅਪਡੇਟ ਕੀਤਾ ਜਾਵੇਗਾ।
ਸਵਾਲ – ਉਤਰਾਖੰਡ ਵਿਧਾਨ ਸਭਾ ਚੋਣ 2027 ਦੀ ਤਰੀਕ ਕੀ ਹੈ?
ਜਵਾਬ – ਉਤਰਾਖੰਡ ਵਿਧਾਨ ਸਭਾ ਚੋਣਾਂ 2027 ਵਿੱਚ ਹੋਣੀਆਂ ਤੈਅ ਹਨ। ਵੋਟਿੰਗ ਅਤੇ ਗਿਣਤੀ ਦੀਆਂ ਅਧਿਕਾਰਤ ਤਾਰੀਖਾਂ ਦਾ ਐਲਾਨ ਹੋਣ ਤੋਂ ਬਾਅਦ ਇੱਥੇ ਅਪਡੇਟ ਕੀਤਾ ਜਾਵੇਗਾ।
ਸਵਾਲ – ਗੋਆ ਵਿਧਾਨ ਸਭਾ ਚੋਣ 2027 ਕਦੋਂ ਹੋਵੇਗੀ?
ਜਵਾਬ – ਗੋਆ ਵਿਧਾਨ ਸਭਾ ਚੋਣਾਂ 2027 ਵਿੱਚ ਹੋਣੀਆਂ ਹਨ। ਵੋਟਿੰਗ ਦੀ ਤਰੀਕ,ਅਤੇ ਚੋਣ ਸ਼ੈਡਿਊਲ ਦੇ ਵੇਰਵੇ ਚੋਣ ਕਮਿਸ਼ਨ ਦੇ ਅਧਿਕਾਰਤ ਨੋਟੀਫਿਕੇਸ਼ਨ ਤੋਂ ਬਾਅਦ ਉਪਲਬਧ ਹੋਣਗੇ।
ਸਵਾਲ – ਮਨੀਪੁਰ ਵਿਧਾਨ ਸਭਾ ਚੋਣ 2027 ਕਦੋਂ ਹੋਵੇਗੀ?
ਜਵਾਬ – ਮਨੀਪੁਰ ਵਿਧਾਨ ਸਭਾ ਚੋਣ 2027 ਵਿੱਚ ਹੋਣ ਵਾਲੀ ਹੈ। ਵੋਟਿੰਗ ਦੀ ਤਰੀਕ, ਪੜਾਅਵਾਰ ਵੋਟਿੰਗ ਅਤੇ ਚੋਣ ਸ਼ੈਡਿਊਲ ਅਤੇ ਵੋਟਾਂ ਦੀ ਗਿਣਤੀ ਸੰਬੰਧੀ ਜਾਣਕਾਰੀ ਅਧਿਕਾਰਤ ਐਲਾਨ ਤੋਂ ਬਾਅਦ ਅਪਡੇਟ ਕੀਤੀ ਜਾਵੇਗੀ।
ਸਵਾਲ – 2027 ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਦੋਂ ਕੀਤਾ ਜਾਵੇਗਾ?
ਜਵਾਬ – ਚੋਣ ਕਮਿਸ਼ਨ ਨੇ ਅਜੇ ਤੱਕ ਪੰਜ ਰਾਜਾਂ ਵਿੱਚ 2027 ਵਿਧਾਨ ਸਭਾ ਚੋਣਾਂ ਲਈ ਅਧਿਕਾਰਤ ਸਮਾਂ-ਸਾਰਣੀ ਦਾ ਐਲਾਨ ਨਹੀਂ ਕੀਤਾ ਹੈ। ਤਾਰੀਖਾਂ ਦਾ ਐਲਾਨ ਹੋਣ ਤੋਂ ਬਾਅਦ ਇਸ ਪੇਜ਼ ‘ਤੇ ਜਾਣਕਾਰੀ ਅਪਡੇਟ ਕੀਤੀ ਜਾਵੇਗੀ।
ਸਵਾਲ – 2027 ਵਿਧਾਨ ਸਭਾ ਚੋਣਾਂ ਦੇ ਨਤੀਜੇ ਕਦੋਂ ਐਲਾਨੇ ਜਾਣਗੇ?
ਜਵਾਬ – 2027 ਵਿਧਾਨ ਸਭਾ ਚੋਣਾਂ ਦੀ ਕਾਉਂਟਿੰਗ ਦੀ ਤਰੀਕ ਅਜੇ ਅਧਿਕਾਰਤ ਤੌਰ ‘ਤੇ ਨਹੀਂ ਐਲਾਨੀ ਗਈ ਹੈ। ਚੋਣ ਕਮਿਸ਼ਨ ਦੇ ਐਲਾਨ ਤੋਂ ਬਾਅਦ ਨਤੀਜੇ ਦੀ ਤਰੀਕ ਅਪਡੇਟ ਕੀਤੀ ਜਾਵੇਗੀ।
ਸਵਾਲ – 2027 ਵਿਧਾਨ ਸਭਾ ਚੋਣਾਂ ਵਿੱਚ ਕਿੰਨੀਆਂ ਸੀਟਾਂ ‘ਤੇ ਚੋਣ ਹੋਵੇਗੀ?
ਜਵਾਬ – ਉੱਤਰ ਪ੍ਰਦੇਸ਼ ਵਿੱਚ 403 ਵਿਧਾਨ ਸਭਾ ਸੀਟਾਂ, ਪੰਜਾਬ ਵਿੱਚ 117, ਉਤਰਾਖੰਡ ਵਿੱਚ 70, ਗੋਆ ਵਿੱਚ 40 ਅਤੇ ਮਨੀਪੁਰ ਵਿੱਚ 60 ਹਨ। ਇਨ੍ਹਾਂ ਪੰਜ ਰਾਜਾਂ ਵਿੱਚ ਕੁੱਲ 690 ਵਿਧਾਨ ਸਭਾ ਸੀਟਾਂ ਹਨ।
ਸਵਾਲ – 2027 ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕਿੱਥੇ ਦੇਖੀਏ?
ਜਵਾਬ – 2027 ਵਿਧਾਨ ਸਭਾ ਚੋਣਾਂ ਲਈ ਪਾਰਟੀ-ਵਾਰ ਅਤੇ ਸੀਟ-ਵਾਰ ਉਮੀਦਵਾਰਾਂ ਦੀ ਸੂਚੀ ਇਸ ਪੇਜ਼ ‘ਤੇ ਮਿਲ ਜਾਵੇਗੀ। ਅਧਿਕਾਰਤ ਉਮੀਦਵਾਰਾਂ ਦੀ ਜਾਣਕਾਰੀ ਚੋਣ ਕਮਿਸ਼ਨ ਅਤੇ ਸਬੰਧਤ ਰਾਜਨੀਤਿਕ ਪਾਰਟੀਆਂ ਦੇ ਐਲਾਨਾਂ ਦੇ ਆਧਾਰ ‘ਤੇ ਅਪਡੇਟ ਕੀਤੀ ਜਾਵੇਗੀ।
ਸਵਾਲ – ਮੈਂ 2027 ਵਿਧਾਨ ਸਭਾ ਚੋਣਾਂ ‘ਤੇ ਲਾਈਵ ਅਪਡੇਟਸ ਕਿੱਥੇ ਪੜ੍ਹ ਸਕਦਾ ਹਾਂ?
ਜਵਾਬ – 2027 ਵਿਧਾਨ ਸਭਾ ਚੋਣਾਂ ਨਾਲ ਸਬੰਧਤ ਲੈਟੇਸਟ ਅਪਡੇ, ਚੋਣ ਮੁਹਿੰਮ, ਉਮੀਦਵਾਰਾਂ ਦਾ ਐਲਾਨ, ਵੋਟਿੰਗ ਫੀਸਦ ਅਤੇ ਨਤੀਜਿਆਂ ਬਾਰੇ ਲਾਈਵ ਅਪਡੇਟਸ ਇਸ ਪੇਜ਼ ‘ਤੇ ਮਿਲਣਗੇ।
ਸਵਾਲ – ਮੈਂ 2027 ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਕਿੱਥੇ ਦੇਖ ਸਕਦਾ ਹਾਂ?
ਜਵਾਬ – 2027 ਵਿਧਾਨ ਸਭਾ ਚੋਣਾਂ ਦੌਰਾਨ ਜਾਰੀ ਕੀਤੇ ਗਏ ਐਗਜ਼ਿਟ ਪੋਲ ਅਤੇ ਸੰਬੰਧਿਤ ਖ਼ਬਰਾਂ ਇਸ ਪੇਜ਼ ‘ਤੇ ਮਿਲਣਗੀਆਂ। ਐਗਜ਼ਿਟ ਪੋਲ ਦੇ ਅਨੁਮਾਨ ਅਧਿਕਾਰਤ ਚੋਣ ਨਤੀਜੇ ਨਹੀਂ ਹੁੰਦੇ ਹਨ।
