AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਸ ਮਾਣਕ ਦੀ ਇੰਗੇਜਮੈਂਟ ਦਾ ਵੀਡੀਓ ਵਾਇਰਲ, ਕੋਮਲ ਤੰਵਰ ‘ਤੇ ਨੋਟ ਉਡਾਉਂਦੇ ਆਏ ਨਜ਼ਰ

Jas Manak engagement video: ਪੰਜਾਬੀ ਗਾਇਕ ਜਸ ਮਾਣਕ ਅਤੇ ਉਨ੍ਹਾਂ ਦੀ ਮੰਗੇਤਰ, ਫੈਸ਼ਨ ਡਿਜ਼ਾਈਨਰ ਕੋਮਲ ਤੰਵਰ ਦੀ ਇੰਗੇਜਮੈਂਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਉੱਥੇ ਹੀ ਦੋਵੇਂ ਜਸ ਮਾਣਕ ਦੇ ਹੀ ਲਹਿੰਗਾ ਸੌਂਗ ਦੇ ਬੋਲ- ਮੈਨੂੰ ਲਹਿੰਗਾ ਲੈ ਦੇ, ਲਹਿੰਗਾ ਲੈ ਦੇ, ਮਰਜਾਣਿਆ ਇੰਨੇ ਪੈਸੇ ਦੱਸ ਤੂੰ, ਕਿੱਥੇ ਲੈ ਕੇ ਜਾ ਜਾਣੈਆ ਤੇ ਡਾਂਸ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।

ਜਸ ਮਾਣਕ ਦੀ ਇੰਗੇਜਮੈਂਟ ਦਾ ਵੀਡੀਓ ਵਾਇਰਲ, ਕੋਮਲ ਤੰਵਰ 'ਤੇ ਨੋਟ ਉਡਾਉਂਦੇ ਆਏ ਨਜ਼ਰ
ਜਸ ਮਾਣਕ ਨੇ ਮੰਗੇਤਰ ਕੋਮਲ ਤੰਵਰ ਨਾਲ ਕੀਤਾ ਡਾਂਸ Photo credit : social media
tv9-punjabi
| Updated On: 11 Sep 2026 13:39 PM IST
Share

ਪੰਜਾਬੀ ਗਾਇਕ ਜਸ ਮਾਣਕ ਅਤੇ ਉਨ੍ਹਾਂ ਦੀ ਮੰਗੇਤਰ, ਫੈਸ਼ਨ ਡਿਜ਼ਾਈਨਰ ਕੋਮਲ ਤੰਵਰ ਦੀ ਇੰਗੇਜਮੈਂਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਜਸ ਮਾਣਕ ਆਪਣੀ ਮੰਗੇਤਰ ਤੇ ਨੋਟ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ। ਜਸ ਮਾਣਕ ਦੇ ਇਸ ਅੰਦਾਜ਼ ਦੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ। ਉੱਥੇ ਹੀ ਦੋਵੇਂ ਜਸ ਮਾਣਕ ਦੇ ਹੀ ਲਹਿੰਗਾ ਸੌਂਗ ਦੇ ਬੋਲ- ਮੈਨੂੰ ਲਹਿੰਗਾ ਲੈ ਦੇ, ਲਹਿੰਗਾ ਲੈ ਦੇ, ਮਰਜਾਣਿਆ ਇੰਨੇ ਪੈਸੇ ਦੱਸ ਤੂੰ, ਕਿੱਥੇ ਲੈ ਕੇ ਜਾ ਜਾਣੈਆ ਤੇ ਡਾਂਸ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।

ਜਸ ਮਾਣਕ ਅਤੇ ਕੋਮਲ ਤੰਵਰ ਕਰੀਬ 7 ਸਾਲਾਂ ਤੋਂ ਦੋਸਤ ਹਨ। ਉਨ੍ਹਾਂ ਦੀ ਦੋਸਤੀ ਬਾਰੇ ਕਿਸੇ ਨੂੰ ਪਤਾ ਨਹੀਂ ਸੀ, ਪਰ ਜੂਨ ਵਿੱਚ ਪਹਿਲੀ ਵਾਰ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਅਤੇ ਜੁਲਾਈ ਵਿੱਚ ਉਨ੍ਹਾਂ ਦੀ ਇੰਗੇਜਮੈਂਟ ਹੋਈ।

ਇੰਗੇਜਮੈਂਟ ਦਾ ਪ੍ਰੋਗਰਾਮ ਵੀ ਪ੍ਰਾਈਵੇਟ ਰੱਖਿਆ ਗਿਆ ਸੀ। ਜਸ ਮਾਣਕ ਨੇ ਇੰਗੇਜਮੈਂਟ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਸਨ, ਪਰ ਹੁਣ ਉਸ ਫੰਕਸ਼ਨ ਦੇ ਵੀਡੀਓ ਸਾਹਮਣੇ ਆ ਰਹੇ ਹਨ। ਹੁਣ ਉਨ੍ਹਾਂ ਦੇ ਫੈਨਜ਼ ਨੇ 10 ਸਤੰਬਰ ਨੂੰ ਇਹ ਵੀਡੀਓ ਪੋਸਟ ਕੀਤੀ ਹੈ।

ਕੋਮਲ ਕਰ ਰਹੀ ਸੀ ਡਾਂਸ, ਨੋਟ ਉਡਾਉਂਦੇ ਨਜ਼ਰ ਆਏ ਜਸ ਮਾਣਕ

ਇੰਗੇਜਮੈਂਟ ਪਾਰਟੀ ਦੇ ਵੀਡੀਓ ਵਿੱਚ ਕੋਮਲ ਤੰਵਰ ਔਰੇਂਜ-ਭੂਰੇ ਰੰਗ ਦਾ ਲਹਿੰਗਾ ਪਾ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਪਿੱਛੇ ਜਸ ਮਾਣਕ ਹੱਥ ਵਿੱਚ ਡ੍ਰਿੰਕ ਲਏ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਉਹ ਨੋਟਾਂ ਦੀ ਗੱਡੀ ਕੱਢ ਕੇ ਕੋਮਲ ਤੰਵਰ ਤੇ ਨੋਟ ਉਡਾਉਂਦੇ ਹਨ।

ਆਪਣੇ ਹੀ ਲਹਿੰਗਾ ਸੌਂਗ ਤੇ ਕੀਤਾ ਡਾਂਸ

ਪਾਰਟੀ ਵਿੱਚ ਜਸ ਮਾਣਕ ਦਾ ਹੀ ਲਹਿੰਗਾ ਸੌਂਗ ਵੱਜ ਰਿਹਾ ਸੀ। ਇਸੇ ਗਾਣੇ ਤੇ ਨੋਟ ਉਡਾਉਣ ਤੋਂ ਬਾਅਦ ਜਸ ਮਾਣਕ ਕੋਮਲ ਨਾਲ ਡਾਂਸ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਪਾਰਟੀ ਦੌਰਾਨ ਗਿਣੇ-ਚੁਣੇ ਮਹਿਮਾਨ ਹੀ ਦਿਖਾਈ ਦੇ ਰਹੇ ਹਨ।

2019 ਤੋਂ ਦੋਵੇਂ ਸੰਪਰਕ ਵਿੱਚ: ਪੰਜਾਬੀ ਗਾਇਕ ਜਸ ਮਾਣਕ ਅਤੇ ਫੈਸ਼ਨ ਡਿਜ਼ਾਈਨਰ ਕੋਮਲ ਤੰਵਰ 2019 ਤੋਂ ਇੱਕ-ਦੂਜੇ ਨੂੰ ਜਾਣਦੇ ਹਨ ਅਤੇ ਉਦੋਂ ਤੋਂ ਹੀ ਦੋਵਾਂ ਦੀ ਦੋਸਤੀ ਵੀ ਹੈ। ਮੀਡੀਆ ਰਿਪੋਰਟਾਂ ਮੁਤਾਬਕ TikTok ਰਾਹੀਂ ਦੋਵੇਂ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ। ਹਾਲਾਂਕਿ 2019 ਤੋਂ ਜੂਨ 2026 ਤੱਕ ਦੋਵਾਂ ਦੀ ਦੋਸਤੀ ਬਾਰੇ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ।

ਜੂਨ ਵਿੱਚ ਇੰਸਟਾਗ੍ਰਾਮ ਤੇ ਪਹਿਲੀ ਫੋਟੋ ਕੀਤੀ ਪੋਸਟ: ਜਸ ਮਾਣਕ ਨੇ 27 ਜੂਨ ਨੂੰ ਇੰਸਟਾਗ੍ਰਾਮ ਤੇ ਕੋਮਲ ਤੰਵਰ ਨਾਲ ਇੱਕ ਫੋਟੋ ਪੋਸਟ ਕੀਤੀ ਅਤੇ ਲਿਖਿਆ, ਤੂੰ ਹੀ ਮੁਕੱਦਰ ਹੈ ਮੇਰਾ, ਤੂੰ ਹੀ ਨਸੀਬ ਹੈ ਮੇਰਾ। ਇੰਸਟਾਗ੍ਰਾਮ ਤੇ ਫੋਟੋ ਪੋਸਟ ਹੋਣ ਤੋਂ ਬਾਅਦ ਇਹ ਗੱਲ ਜਨਤਕ ਹੋਈ ਕਿ ਦੋਵੇਂ ਦੋਸਤ ਹਨ ਅਤੇ ਜਲਦ ਹੀ ਇੱਕ ਹੋਣ ਵਾਲੇ ਹਨ।

26 ਜੁਲਾਈ ਨੂੰ ਇੰਗੇਜਮੈਂਟ ਦੀਆਂ ਫੋਟੋਆਂ ਆਈਆਂ ਸਾਹਮਣੇ: 26 ਜੁਲਾਈ ਨੂੰ ਕੋਮਲ ਤੰਵਰ ਨੇ ਜਸ ਮਾਣਕ ਨਾਲ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਪੋਸਟ ਕੀਤੀਆਂ ਅਤੇ ਲਿਖਿਆ, ਮੈਂ ਅਤੇ ਮੇਰੇ ਰੱਬ ਦੀ ਜੋੜੀ। ਇਸ ਦੇ ਨਾਲ ਹੀ ਦੋਵਾਂ ਨੇ ਆਪਣੀ ਇੰਗੇਜਮੈਂਟ ਦਾ ਐਲਾਨ ਕੀਤਾ। 26 ਜੁਲਾਈ ਨੂੰ ਉਨ੍ਹਾਂ ਨੇ ਸਿਰਫ਼ ਤਸਵੀਰਾਂ ਹੀ ਪੋਸਟ ਕੀਤੀਆਂ ਸਨ।

ਇੰਗੇਜਮੈਂਟ ਵਿੱਚ ਘੱਟ ਲੋਕਾਂ ਨੂੰ ਦਿੱਤਾ ਸੱਦਾ: ਇੰਗੇਜਮੈਂਟ ਫੰਕਸ਼ਨ ਵਿੱਚ ਕਾਫ਼ੀ ਘੱਟ ਲੋਕਾਂ ਨੂੰ ਬੁਲਾਇਆ ਗਿਆ ਸੀ ਅਤੇ ਪਾਰਟੀ ਵੀ ਪ੍ਰਾਈਵੇਟ ਰੱਖੀ ਗਈ ਸੀ, ਜਿਸ ਵਿੱਚ ਸੀਮਿਤ ਲੋਕ ਹੀ ਸ਼ਾਮਲ ਹੋਏ। ਪਾਰਟੀ ਵਿੱਚ ਉਨ੍ਹਾਂ ਦੇ ਕੁਝ ਦੋਸਤਾਂ ਨੇ ਵੀਡੀਓ ਬਣਾਈਆਂ ਸਨ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਹਨ।

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...