AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

7 ਮਹੀਨਿਆਂ ਬਾਅਦ, ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ, ਸਮ੍ਰਿਤੀ ਦੀ ਵਾਪਸੀ, ਵਸੁੰਧਰਾ-ਮਾਧਵ ਉਪ-ਪ੍ਰਧਾਨ

BJP New Team Announced: 7 ਮਹੀਨਿਆਂ ਬਾਅਦ, ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ ਹੋ ਗਿਆ ਹੈ। ਵਸੁੰਧਰਾ ਰਾਜੇ ਨੂੰ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵੀਂ ਟੀਮ ਵਿੱਚ ਅੱਠ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ।

7 ਮਹੀਨਿਆਂ ਬਾਅਦ, ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ, ਸਮ੍ਰਿਤੀ ਦੀ ਵਾਪਸੀ, ਵਸੁੰਧਰਾ-ਮਾਧਵ ਉਪ-ਪ੍ਰਧਾਨ
anand-prakash-pandey
| Updated On: 17 Aug 2026 16:16 PM IST
Share

7 ਮਹੀਨਿਆਂ ਬਾਅਦ, ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ ਹੋ ਗਿਆ ਹੈ। ਵਸੁੰਧਰਾ ਰਾਜੇ ਨੂੰ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵੀਂ ਟੀਮ ਵਿੱਚ ਅੱਠ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ। ਅਨਿਲ ਬਲੂਨੀ ਪਹਿਲਾਂ ਵਾਂਗ ਮੀਡੀਆ ਇੰਚਾਰਜ ਦੇ ਅਹੁਦੇ ਤੇ ਬਣੇ ਰਹਿਣਗੇ। ਇਸੇ ਤਰ੍ਹਾਂ, ਬੀਐਲ ਸੰਤੋਸ਼ ਕੋਲ ਵੀ ਸੰਗਠਨ ਜਨਰਲ ਸਕੱਤਰ ਦਾ ਅਹੁਦਾ ਬਰਕਰਾਰ ਰਹੇਗਾ।

ਉੱਧਰ, ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਹ ਲੰਬੇ ਸਮੇਂ ਤੱਕ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਸਨ। ਮਾਲਵੀਆ ਦੀ ਜਗ੍ਹਾ ‘ਤੇ ਦੀਪਕ ਮਹਿਸਕੇ ਨੂੰ ਸੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਵੀ ਨਿਤਿਨ ਨਬੀਨ ਦੀ ਟੀਮ ਵਿੱਚ ਥਾਂ ਮਿਲੀ ਹੈ। ਉਨ੍ਹਾਂ ਨੂੰ ਰਾਜੇਸ਼ ਅਗਰਵਾਲ ਦੀ ਜਗ੍ਹਾ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਰਾਜੇਸ਼ ਮੰਗਲ ਨੂੰ ਸਹਿ-ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ।ਜਦੋਂ ਕਿ ਤਰੁਣ ਚੁੱਗ ਨੂੰ ਹੈੱਡਕੁਆਰਟਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਮੱਧ ਪ੍ਰਦੇਸ਼ ਭਾਜਪਾ ਦੇ ਸਾਬਕਾ ਪ੍ਰਧਾਨ ਬੀਡੀ ਸ਼ਰਮਾ ਨੂੰ ਸਾਰੀਆਂ ਇਕਾਈਆਂ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਨਿਤਿਨ ਨਬੀਨ ਦੀ ਨਵੀਂ ਟੀਮ ਵਿੱਚ 10 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੀਪਕ ਮਹਿਸਕੇ ਨੂੰ ਸੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।\

ਨਿਤਿਨ ਦੀ ਟੀਮ ਵਿੱਚ ਕੌਣ-ਕੌਣ? ਪੂਰੀ ਲਿਸਟ

ਮੀਤ ਪ੍ਰਧਾਨ: ਵਸੁੰਧਰਾ ਰਾਜੇ, ਰਾਮ ਮਾਧਵ, ਤੀਰਥ ਸਿੰਘ ਰਾਵਤ, ਬੈਜਯੰਤ ਜੈ ਪੰਡਯਾ, ਰੇਖਾ ਵਰਮਾ, ਡੀ ਪੁਰੰਦੇਸ਼ਵਰੀ, ਵੀ ਨਰਿੰਦਰ ਭਾਈ ਦੋਸ਼ੀ, ਲਾਲ ਸਿੰਘ ਆਰਿਆ, ਐਮ ਨਾਗਰਾਜ, ਤਾਰਿਕ ਮੰਸੂਰ, ਅਤੇ ਮਧੂਚੰਦਰ ਕਰ।

ਜਨਰਲ ਸਕੱਤਰ: ਸੁਨੀਲ ਬਾਂਸਲ, ਵਿਨੋਦ ਤਾਵੜੇ, ਬਿਪਲਬ ਦੇਬ, ਸਮ੍ਰਿਤੀ ਇਰਾਨੀ, ਸਤੀਸ਼ ਪੂਨੀਆ, ਗਜੇਂਦਰ ਪਟੇਲ, ਹਰੀਸ਼ ਦਿਵੇਦੀ, ਅਤੇ ਸੰਜੇ ਭਾਟੀਆ।

ਸੰਗਠਨ ਦੇ ਜਨਰਲ ਸਕੱਤਰ – ਬੀ.ਐਲ ਸੰਤੋਸ਼

ਸਹਿ-ਸੰਗਠਨ ਜਨਰਲ ਸਕੱਤਰ– ਸੌਦਾਨ ਸਿੰਘ, ਸ਼ਿਵਪ੍ਰਕਾਸ਼

ਰਾਸ਼ਟਰੀ ਸਕੱਤਰ – ਕਵਿਤਾ ਪਾਟੀਦਾਰ, ਕੇ ਸੁਰੇਂਦਰਨ, ਭੋਲਾ ਸਿੰਘ, ਪ੍ਰਦੀਪ ਵਰਮਾ, ਜਗਦੀਸ਼ ਪਟੇਲ, ਸੰਦੀਪ ਪਾਠਕ, ਫੇਂਗਨੋਨ ਕੋਨਯਾਕ, ਸੰਗੀਤਾ ਯਾਦਵ, ਅਨਿਲ ਐਂਟਨੀ, ਐਮ ਵੈਂਕਟੇਸ਼ਨ, ਮਨੋਜ ਟਿੱਗਾ, ਸਿਧਾਰਥ ਸ਼ੰਭੂ, ਸਵਦੇਸ਼ ਸਿੰਘ, ਮ੍ਰਿਗਾਂਕਾ ਦੇਬ ਵਰਮਨ, ਰੋਹਨ ਗੁਪਤਾ, ਜੈ ਪ੍ਰਕਾਸ਼।

ਇਨ੍ਹਾਂ ਆਗੂਆਂ ਦੀ ਭਾਜਪਾ ਸੰਗਠਨ ਤੋਂ ਛੁੱਟੀ

ਜੇਪੀ ਨੱਡਾ ਦੀ ਟੀਮ ਵਿੱਚ ਜਨਰਲ ਸਕੱਤਰ ਵਜੋਂ ਕੰਮ ਕਰ ਰਹੇ ਅਰੁਣ ਸਿੰਘ, ਦੁਸ਼ਯੰਤ ਗੌਤਮ, ਤਰੁਣ ਚੁੱਘ ਅਤੇ ਰਾਧਾਮੋਹਨਦਾਸ ਅਗਰਵਾਲ ਦੀ ਛੁੱਟੀ ਹੋ ਗਈ ਹੈ। ਇਸੇ ਤਰ੍ਹਾਂ ਗਠਨ ਵਿੱਚ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਅਰਵਿੰਦ ਮੈਨਨ, ਪੰਕਜਾ ਮੁੰਡੇ, ਨਰਿੰਦਰ ਸਿੰਘ, ਅਲਕਾ ਗੁਰਜਰ, ਓਮਪ੍ਰਕਾਸ਼ ਧੁਰਵੇ, ਰਿਤੂਰਾਜ ਸਿਨਹਾ, ਕਾਮਾਖਿਆ ਪ੍ਰਸਾਦ ਤਾਸ਼ਾ, ਅਤੇ ਸੰਸੁਰਿੰਦਰ ਨਾਗਰ ਦੀ ਛੁੱਟੀ ਹੋ ਗਈ ਹੈ।

ਨੱਡਾ ਦੀ ਟੀਮ ਵਿੱਚ ਉਪ-ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਸਰੋਜ ਪਾਂਡੇ, ਡੀਕੇ ਅਰੁਣਾ, ਐਮ. ਚੁਬਾ ਰਾਓ ਅਤੇ ਅਬਦੁੱਲਾ ਕੁੱਟੀ ਨੂੰ ਵੀ ਨਵੀਂ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...