AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹੱਦ ਹੋ ਗਈ! ਬਠਿੰਡਾ ‘ਚ ਚਿਖਾ ਦੀ ਸੁਆਹ ਫਰੋਲ ਕੇ ਮ੍ਰਿਤਕ ਦੇ ਨਕਲੀ ਗੋਡੇ ਚੋਰੀ, ਪਿੰਡ ਵਾਸੀਆਂ ਨੇ ਰੰਗੇ ਹੱਥੀਂ ਦਬੋਚਿਆ

ਬਠਿੰਡਾ ਦੇ ਪਿੰਡ ਭਾਈ ਬਖ਼ਤੌਰ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਤੋਂ ਬਾਅਦ ਇੱਕ ਨੌਜਵਾਨ ਨੇ ਚਿਖਾ ਦੀ ਸੁਆਹ ਫਰੋਲ ਕੇ ਮ੍ਰਿਤਕ ਬਜ਼ੁਰਗ ਦੇ ਨਕਲੀ ਗੋਡੇ ਚੋਰੀ ਕਰ ਲਏ। ਮੁਲਜ਼ਮ ਇਨ੍ਹਾਂ ਧਾਤ ਦੇ ਗੋਡਿਆਂ ਨੂੰ ਕਿਸੇ ਡਾਕਟਰ ਜਾਂ ਕਬਾੜੀਏ ਕੋਲ ਵੇਚਣ ਦੀ ਫ਼ਿਰਾਕ ਵਿੱਚ ਸੀ। ਹਾਲਾਂਕਿ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਚੌਕਸੀ ਵਰਤਦਿਆਂ ਉਕਤ ਨੌਜਵਾਨ ਨੂੰ ਗੋਡਿਆਂ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।

ਹੱਦ ਹੋ ਗਈ! ਬਠਿੰਡਾ 'ਚ ਚਿਖਾ ਦੀ ਸੁਆਹ ਫਰੋਲ ਕੇ ਮ੍ਰਿਤਕ ਦੇ ਨਕਲੀ ਗੋਡੇ ਚੋਰੀ, ਪਿੰਡ ਵਾਸੀਆਂ ਨੇ ਰੰਗੇ ਹੱਥੀਂ ਦਬੋਚਿਆ
jaswinder-babbar
| Updated On: 07 Sep 2026 19:55 PM IST
Share

ਬਠਿੰਡਾ ਦੇ ਪਿੰਡ ਭਾਈ ਬਖ਼ਤੌਰ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਤੋਂ ਬਾਅਦ ਇੱਕ ਨੌਜਵਾਨ ਨੇ ਚਿਖਾ ਦੀ ਸੁਆਹ ਫਰੋਲ ਕੇ ਮ੍ਰਿਤਕ ਬਜ਼ੁਰਗ ਦੇ ਨਕਲੀ ਗੋਡੇ ਚੋਰੀ ਕਰ ਲਏ। ਮੁਲਜ਼ਮ ਇਨ੍ਹਾਂ ਧਾਤ ਦੇ ਗੋਡਿਆਂ ਨੂੰ ਕਿਸੇ ਡਾਕਟਰ ਜਾਂ ਕਬਾੜੀਏ ਕੋਲ ਵੇਚਣ ਦੀ ਫ਼ਿਰਾਕ ਵਿੱਚ ਸੀ। ਹਾਲਾਂਕਿ, ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਚੌਕਸੀ ਵਰਤਦਿਆਂ ਉਕਤ ਨੌਜਵਾਨ ਨੂੰ ਗੋਡਿਆਂ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ। ਹਾਲਾਂਕਿ ਇਸ ਸੰਬੰਧੀ ਫ਼ਿਲਹਾਲ ਪੁਲਿਸ ਕੋਲ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

ਭਾਈ ਬਖ਼ਤੌਰ ਪਿੰਡ ਦਾ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਪਿੰਡ ਭਾਈ ਬਖ਼ਤੌਰ ਦੇ ਵਸਨੀਕ ਸੌਦਾਗਰ ਸਿੰਘ (65) ਦਾ ਦੋ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਜਿਉਂਦੇ ਜੀਅ ਦੋਵਾਂ ਗੋਡਿਆਂ ਦਾ ਆਪਰੇਸ਼ਨ ਕਰਵਾਇਆ ਹੋਇਆ ਸੀ, ਜਿਸ ‘ਤੇ ਕਰੀਬ ਢਾਈ ਲੱਖ ਰੁਪਏ ਦਾ ਖ਼ਰਚਾ ਆਇਆ ਸੀ। ਦਿਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅਗਲੇ ਦਿਨ ਰਸਮ ਮੁਤਾਬਕ ਫੁੱਲ ਚੁਗਣ ਤੋਂ ਪਹਿਲਾਂ ਪਿੰਡ ਦੇ ਕੁਝ ਨੌਜਵਾਨ ਚਿਖਾ ਦੀ ਸੁਆਹ ਠੰਢੀ ਕਰਨ ਲਈ ਪਾਣੀ ਪਾਉਣ ਗਏ ਸਨ।

ਡੰਡੇ ਨਾਲ ਸੁਆਹ ਫਰੋਲਦੇ ਹੋਏ ਪਿੰਡ ਦੇ ਵਿਅਕਤੀ ਨੇ ਦੇਖਿਆ

ਇਸ ਦੌਰਾਨ ਪਿੰਡ ਦਾ ਹੀ ਇੱਕ ਨੌਜਵਾਨ ਸ਼ਮਸ਼ਾਨਘਾਟ ਪੁੱਜਿਆ ਅਤੇ ਡੰਡੇ ਦੀ ਮਦਦ ਨਾਲ ਚਿਖਾ ਦੀ ਸੁਆਹ ਨੂੰ ਫਰੋਲਣ ਲੱਗਾ। ਇਸ ਹਰਕਤ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਨੇ ਦੇਖ ਲਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਕਿ ਉਹ ਸੁਆਹ ਨਾਲ ਕੀ ਛੇੜਛਾੜ ਕਰ ਰਿਹਾ ਹੈ। ਉਸ ਵੇਲੇ ਨੌਜਵਾਨ ਨੇ ਬਹਾਨੇਬਾਜ਼ੀ ਕਰਕੇ ਗੱਲ ਟਾਲ ਦਿੱਤੀ। ਪਰ ਬਾਅਦ ਵਿੱਚ ਜਦੋਂ ਮੌਕਾ ਮਿਲਿਆ ਤਾਂ ਉਸ ਨੇ ਚਿਖਾ ‘ਚੋਂ ਟਾਈਟੇਨੀਅਮ ਜਾਂ ਕਿਸੇ ਹੋਰ ਕੀਮਤੀ ਧਾਤ ਦੇ ਬਣੇ ਨਕਲੀ ਗੋਡੇ ਕੱਢ ਲਏ ਅਤੇ ਉੱਥੋਂ ਫ਼ਰਾਰ ਹੋ ਗਿਆ।

ਪਰਿਵਾਰ ਨੇ ਸ਼ੱਕ ਪੈਣ ‘ਤੇ ਨੌਜਵਾਨ ਨੂੰ ਦਬੋਚਿਆ

ਮ੍ਰਿਤਕ ਦੇ ਪਰਿਵਾਰਕ ਮੈਂਬਰ ਜਦੋਂ ਅਸਥੀਆਂ ਇਕੱਠੀਆਂ ਕਰਨ ਲਈ ਸ਼ਮਸ਼ਾਨਘਾਟ ਪੁੱਜੇ ਤਾਂ ਉਨ੍ਹਾਂ ਨੂੰ ਸੁਆਹ ‘ਚੋਂ ਨਕਲੀ ਗੋਡੇ ਗਾਇਬ ਮਿਲੇ। ਪਹਿਲਾਂ ਪਰਿਵਾਰ ਨੂੰ ਸ਼ੱਕ ਹੋਇਆ ਕਿ ਸ਼ਾਇਦ ਕਿਸੇ ਤਾਂਤਰਿਕ ਨੇ ਕੋਈ ਕਾਰਾ ਕੀਤਾ ਹੈ। ਪਰ ਜਦੋਂ ਸੁਆਹ ਫਰੋਲਣ ਵਾਲੇ ਨੌਜਵਾਨ ਬਾਰੇ ਪਤਾ ਲੱਗਾ ਤਾਂ ਪਰਿਵਾਰ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਦੀ ਭਾਲ ਸ਼ੁਰੂ ਕੀਤੀ। ਕੁਝ ਹੀ ਦੇਰ ਵਿੱਚ ਨੌਜਵਾਨ ਨੂੰ ਪਿੰਡ ਵਿੱਚੋਂ ਗੋਡੇ ਲੈ ਕੇ ਜਾਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਉਹ ਸੌਦਾਗਰ ਸਿੰਘ ਦੀ ਚਿਖਾ ਵਿੱਚੋਂ ਹੀ ਇਹ ਗੋਡੇ ਕੱਢ ਕੇ ਲਿਆਇਆ ਹੈ।

ਮੈਂ ਇਨ੍ਹਾਂ ਨੂੰ ਵੇਚਣ ਜਾ ਰਿਹਾ ਸੀ : ਆਰੋਪੀ

ਜਦੋਂ ਪਿੰਡ ਵਾਲਿਆਂ ਨੇ ਨੌਜਵਾਨ ਤੋਂ ਸਖ਼ਤੀ ਨਾਲ ਪੁੱਛਿਆ ਕਿ ਉਹ ਇਹ ਗੋਡੇ ਕਿੱਥੇ ਲੈ ਕੇ ਜਾ ਰਿਹਾ ਹੈ ਤਾਂ ਉਸ ਨੇ ਸਾਫ਼ ਕਿਹਾ ਕਿ ਉਹ ਇਨ੍ਹਾਂ ਨੂੰ ਅੱਗੇ ਵੇਚਣ ਜਾ ਰਿਹਾ ਸੀ ਤਾਂ ਜੋ ਕੁਝ ਪੈਸੇ ਕਮਾ ਸਕੇ। ਮ੍ਰਿਤਕ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਇਸ ਹੱਦ ਤੱਕ ਵੱਧ ਚੁੱਕੀਆਂ ਹਨ ਕਿ ਹੁਣ ਮ੍ਰਿਤਕਾਂ ਦੀਆਂ ਚੀਜ਼ਾਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਸਸਕਾਰ ਕਰਨ ਤੋਂ ਬਾਅਦ ਵੀ ਚਿਖਾ ਦੀ ਰਾਖੀ ਕਰਨ ਲਈ ਪਹਿਰਾ ਲਗਾਉਣਾ ਪਵੇਗਾ।

ਘਟਨਾ ਪਿੱਛੇ ਵੱਡੇ ਗਿਰੋਹ ਦਾ ਹੱਥ ਹੋਣ ਦਾ ਸ਼ੱਕ

ਪਿੰਡ ਦੇ ਵਸਨੀਕ ਮਹਿੰਦਰ ਸਿੰਘ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਹ ਅਜਿਹੀ ਅਣਹੋਣੀ ਘਟਨਾ ਹੈ ਜੋ ਸ਼ਾਇਦ ਪੂਰੇ ਦੇਸ਼ ਵਿੱਚ ਕਿਤੇ ਨਹੀਂ ਵਾਪਰੀ ਹੋਵੇਗੀ। ਉਨ੍ਹਾਂ ਸ਼ੱਕ ਜਤਾਇਆ ਕਿ ਗੋਡੇ ਚੋਰੀ ਕਰਨ ਵਾਲਾ ਨੌਜਵਾਨ ਆਰਥਿਕ ਤੌਰ ‘ਤੇ ਗ਼ਰੀਬ ਹੈ ਅਤੇ ਉਸ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਸੀ ਕਿ ਇਹ ਗੋਡੇ ਕਿਸ ਧਾਤ ਦੇ ਬਣੇ ਹਨ ਅਤੇ ਇਨ੍ਹਾਂ ਦੀ ਅਸਲ ਕੀਮਤ ਕੀ ਹੈ। ਪਿੰਡ ਵਾਸੀਆਂ ਨੂੰ ਖ਼ਦਸ਼ਾ ਹੈ ਕਿ ਇਸ ਨੌਜਵਾਨ ਦੇ ਪਿੱਛੇ ਕੋਈ ਹੋਰ ਸ਼ਾਤਰ ਦਿਮਾਗ਼ ਜਾਂ ਗਿਰੋਹ ਕੰਮ ਕਰ ਰਿਹਾ ਹੈ, ਜਿਸ ਨੇ ਲਾਲਚ ਦੇ ਕੇ ਉਸ ਕੋਲੋਂ ਇਹ ਚੋਰੀ ਕਰਵਾਈ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਅੱਜ ਮਰੇ ਹੋਏ ਵਿਅਕਤੀ ਦੀ ਚਿਖਾ ਨੂੰ ਫਰੋਲਿਆ ਜਾ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਜਿਉਂਦੇ ਜੀਆਂ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...