AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

26 ਸਾਲਾਂ ਬਾਅਦ ਭਾਖੜਾ ਨਹਿਰ ‘ਚੋਂ ਮਿਲੀ ਵੈਨ, 32 ਫੁੱਟ ਡੂੰਘਾਈ ਤੋਂ ਮਿਲੀਆਂ ਚਾਰ ਲੋਕਾਂ ਦੀਆਂ ਨਿਸ਼ਾਨੀਆਂ

26 ਸਾਲ ਪਹਿਲਾਂ ਸ੍ਰੀ ਕੀਰਤਪੁਰ ਸਾਹਿਬ ਇਲਾਕੇ ਵਿੱਚ ਭਾਖੜਾ ਨਹਿਰ ਵਿੱਚ 32 ਫੁੱਟ ਡਿੱਗਣ ਵਾਲੀ ਓਮਨੀ ਵੈਨ ਨੂੰ ਆਖਰਕਾਰ 32 ਫੁੱਟ ਦੀ ਡੂੰਘਾਈ ਤੋਂ ਕੱਢ ਲਿਆ ਗਿਆ ਹੈ। ਇੱਕ ਅੱਠ ਸਾਲ ਦੇ ਬੱਚੇ ਸਮੇਤ ਇੱਕੋ ਪਰਿਵਾਰ ਦੇ ਚਾਰ ਮੈਂਬਰ ਸਵਾਰ ਸਨ। ਵੈਨ ਵਿੱਚ ਮਨੁੱਖੀ ਹੱਡੀਆਂ ਅਤੇ ਬੱਚੇ ਦੀ ਸਕੂਲ ਵਰਦੀ ਦੀ ਖੋਜ ਨੇ ਪਰਿਵਾਰਾਂ ਲਈ ਯਾਦਾਂ ਅਤੇ ਦਰਦ ਨੂੰ ਵਾਪਸ ਲਿਆ ਦਿੱਤਾ ਹੈ।

26 ਸਾਲਾਂ ਬਾਅਦ ਭਾਖੜਾ ਨਹਿਰ 'ਚੋਂ ਮਿਲੀ ਵੈਨ, 32 ਫੁੱਟ ਡੂੰਘਾਈ ਤੋਂ ਮਿਲੀਆਂ ਚਾਰ ਲੋਕਾਂ ਦੀਆਂ ਨਿਸ਼ਾਨੀਆਂ
raj-kumar
| Updated On: 22 May 2026 12:35 PM IST
Share

ਰੂਪਨਗਰ ਜ਼ਿਲ੍ਹੇ ਦੇ ਸ੍ਰੀ ਕੀਰਤਪੁਰ ਸਾਹਿਬ ਇਲਾਕੇ ਤੋਂ ਇੱਕ ਬਹੁਤ ਹੀ ਭਾਵੁਕ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਲਗਭਗ 26 ਸਾਲ ਪਹਿਲਾਂ ਭਾਖੜਾ ਨਹਿਰ ਵਿੱਚ ਡੁੱਬੀ ਇੱਕ ਓਮਨੀ ਵੈਨ ਨੂੰ ਹੁਣ 32 ਫੁੱਟ ਦੀ ਡੂੰਘਾਈ ਤੋਂ ਕੱਢ ਲਿਆ ਗਿਆ ਹੈ। ਇੱਕ ਅੱਠ ਸਾਲ ਦੇ ਬੱਚੇ ਸਮੇਤ ਇੱਕੋ ਪਰਿਵਾਰ ਦੇ ਚਾਰ ਮੈਂਬਰ ਇਸ ਵਿੱਚ ਸਵਾਰ ਸਨ। ਵੈਨ ਵਿੱਚ ਮਨੁੱਖੀ ਹੱਡੀਆਂ ਅਤੇ ਬੱਚੇ ਦੀ ਸਕੂਲ ਵਰਦੀ ਦੀ ਖੋਜ ਨੇ ਪਰਿਵਾਰਾਂ ਲਈ ਪੁਰਾਣੇ ਜ਼ਖ਼ਮ ਹਰੇ ਕਰ ਦਿੱਤੇ ਹਨ।

ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਡਿੱਗੀ ਸੀ ਵੈਨ

ਰਿਪੋਰਟਾਂ ਅਨੁਸਾਰ, ਕੀਰਤਪੁਰ ਸਾਹਿਬ ਥਾਣਾ ਖੇਤਰ ਦੇ ਕੋਟਲਾ ਪਿੰਡ ਦੇ ਰਹਿਣ ਵਾਲੇ ਮੁਨੀ ਲਾਲ, ਤੇਜ ਰਾਮ, ਕਿਸਾਨ ਸੁਰਜੀਤ ਸਿੰਘ ਅਤੇ ਸੁਰਜੀਤ ਸਿੰਘ ਦਾ ਅੱਠ ਸਾਲਾ ਪੁੱਤਰ ਕਾਲੂ 20 ਅਕਤੂਬਰ 2000 ਨੂੰ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਦੀ ਓਮਨੀ ਵੈਨ ਕੰਟਰੋਲ ਗੁਆ ਬੈਠੀ ਅਤੇ ਭਾਖੜਾ ਨਹਿਰ ਵਿੱਚ ਡਿੱਗ ਗਈ ਸੀ। ਹਾਦਸਾ ਇੰਨਾ ਅਚਾਨਕ ਹੋਿਆ ਸੀ ਕਿ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਵੈਨ ਡੂੰਘੇ ਪਾਣੀ ਵਿੱਚ ਡਿੱਗ ਗਈ।

ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਸੀ। ਪਰਿਵਾਰਾਂ ਤੇ ਪਿੰਡ ਵਾਸੀਆਂ ਨੇ ਕਈ ਦਿਨਾਂ ਤੱਕ ਆਪਣੇ ਅਜ਼ੀਜ਼ਾਂ ਦੀ ਭਾਲ ਕੀਤੀ। ਪ੍ਰਸ਼ਾਸਨ ਨੇ ਵੀ ਇੱਕ ਵਿਸ਼ਾਲ ਖੋਜ ਮੁਹਿੰਮ ਚਲਾਈ।

ਭਾਲ ‘ਤੇ ਖਰਚ ਕੀਤੇ ਲੱਖਾਂ ਰੁਪਏ

ਹਾਦਸੇ ਤੋਂ ਬਾਅਦ, ਪਰਿਵਾਰਾਂ ਨੇ ਆਪਣੀ ਭਾਲ ਵਿੱਚ ਕੋਈ ਕਸਰ ਨਹੀਂ ਛੱਡੀ। ਹਰਿਦੁਆਰ ਅਤੇ ਦੇਹਰਾਦੂਨ ਤੋਂ ਗੋਤਾਖੋਰਾਂ ਦੀਆਂ ਵਿਸ਼ੇਸ਼ ਟੀਮਾਂ ਬੁਲਾਈਆਂ ਗਈਆਂ। ਨਹਿਰ ਵਿੱਚ ਕਿਲੋਮੀਟਰਾਂ ਤੱਕ ਭਾਲ ਕਰਨ ਵਿੱਚ ਲੱਖਾਂ ਰੁਪਏ ਖਰਚ ਕੀਤੇ ਗਏ, ਪਰ ਨਾ ਤਾਂ ਵੈਨ ਅਤੇ ਨਾ ਹੀ ਉਸ ਵਿੱਚ ਸਵਾਰ ਲੋਕ ਮਿਲੇ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੇ ਵਾਪਸ ਆਉਣ ਦੀ ਉਮੀਦ ਛੱਡ ਦਿੱਤੀ।

ਦੂਜੀ ਲਾਸ਼ ਦੀ ਭਾਲ ਵਿੱਚ ਮਿਲੇ ਸੁਰਾਗ

ਹਾਲ ਹੀ ਵਿੱਚ, ਇਲਾਕੇ ਦੀ ਮਸ਼ਹੂਰ ਗੋਤਾਖੋਰ ਕਮਲਪ੍ਰੀਤ ਸੈਣੀ, ਨਹਿਰ ਵਿੱਚ ਕਿਸੇ ਹੋਰ ਲਾਸ਼ ਦੀ ਭਾਲ ਕਰ ਰਹੀ ਸੀ। ਤਲਾਸ਼ੀ ਦੌਰਾਨ, ਉਸ ਨੇ ਨਹਿਰ ਵਿੱਚ ਡੂੰਘੀ ਪਈ ਇੱਕ ਪੁਰਾਣੀ ਵੈਨ ਦੇਖੀ। ਸੂਚਨਾ ਮਿਲਣ ‘ਤੇ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ। ਪੁਲਿਸ ਦੀ ਨਿਗਰਾਨੀ ਹੇਠ, ਸਥਾਨਕ ਨਿਵਾਸੀਆਂ ਦੀ ਮਦਦ ਨਾਲ ਵੈਨ ਨੂੰ ਬਾਹਰ ਕੱਢਿਆ ਗਿਆ।

ਕਮਲਪ੍ਰੀਤ ਸੈਣੀ ਦੇ ਅਨੁਸਾਰ, ਵੈਨ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ। ਜਦੋਂ ਗੱਡੀ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਮਨੁੱਖੀ ਹੱਡੀਆਂ ਅਤੇ ਇੱਕ ਬੱਚੇ ਦੀ ਸਕੂਲ ਦੀ ਵਰਦੀ ਵਾਲੀ ਕਮੀਜ਼ ਮਿਲੀ। ਪਰਿਵਾਰ ਨੇ ਕਮੀਜ਼ ਦੀ ਪਛਾਣ ਅੱਠ ਸਾਲ ਦੇ ਬੱਚੇ ਕਾਲੂ ਦੀ ਵਰਦੀ ਵਜੋਂ ਕੀਤੀ।

ਅੰਤਿਮ ਸੰਸਕਾਰ ਨਾਲ ਪਰਿਵਾਰ ਨੂੰ ਮਿਲਿਆ ਦਿਲਾਸਾ

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਉਮੀਦ ਛੱਡ ਦਿੱਤੀ ਸੀ ਕਿ ਉਨ੍ਹਾਂ ਨੂੰ ਕਦੇ ਆਪਣੇ ਅਜ਼ੀਜ਼ਾਂ ਬਾਰੇ ਕੋਈ ਜਾਣਕਾਰੀ ਮਿਲੇਗੀ। ਹੁਣ, ਵੈਨ ਤੇ ਅਵਸ਼ੇਸ਼ਾਂ ਨੂੰ ਲੱਭਣ ਤੋਂ ਬਾਅਦ, ਪਰਿਵਾਰ ਨੇ ਅੰਤਿਮ ਸੰਸਕਾਰ ਕੀਤੇ ਹਨ ਅਤੇ ਧਾਰਮਿਕ ਰਸਮਾਂ ਅਨੁਸਾਰ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਹੈ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਭਾਵਨਾਤਮਕ ਤੌਰ ‘ਤੇ ਹਿਲਾ ਕੇ ਰੱਖ ਦਿੱਤਾ ਹੈ। ਜਿੱਥੇ 26 ਸਾਲਾਂ ਬਾਅਦ ਇਸ ਖੋਜ ਨੇ ਪੁਰਾਣੇ ਦਰਦ ਨੂੰ ਮੁੜ ਹਰਾ ਕਰ ਕੀਤਾ ਹੈ। ਉੱਥੇ ਇਸ ਪਰਿਵਾਰਾਂ ਨੂੰ ਇਹ ਸੰਤੋਸ਼ ਵੀ ਹੈ ਕਿ 26 ਸਾਲਾਂ ਬਾਅਦ ਹੀ ਸਹੀ, ਪਰ ਉਹ ਆਪਣੇ ਅਜ਼ੀਜ਼ਾਂ ਨੂੰ ਪੂਰੀਆਂ ਰਸਮਾਂ ਨਾਲ ਅੰਤਿਮ ਵਿਦਾਈ ਦੇ ਸਕੇ ਹਨ।

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...