AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਹੜਤਾਲ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਸਰਕਾਰ ਕਾਨੂੰਨ ਮੁਤਾਬਕ ਕਾਰਵਾਈ ਕਰੇਗੀ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਹੜਤਾਲ ਦਾ ਰਸਤਾ ਛੱਡ ਕੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ।

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ... ਸਰਕਾਰੀ ਮੁਲਾਜ਼ਮਾਂ ਦੀ ਹੜਤਾਲ 'ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ
ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ
ramandeep
| Updated On: 08 Sep 2026 12:37 PM IST
Share

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਟਕਰਾਅ ਹੋਰ ਤਿੱਖਾ ਹੋ ਗਿਆ ਹੈ। ਪੰਜਾਬ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ‘ਤੇ ਅੱਜ ਕਲੈਰੀਕਲ ਤੇ ਮਿਨਿਸਟਰੀਅਲ ਸਟਾਫ਼ ਸਮੂਹਿਕ ਕੈਜ਼ੂਅਲ ਲੀਵ ‘ਤੇ ਹੈ। ਇਸ ਕਾਰਨ ਪੰਜਾਬ ਤੇ ਚੰਡੀਗੜ੍ਹ ਸਥਿਤ ਕਈ ਸਰਕਾਰੀ ਦਫ਼ਤਰਾਂ ‘ਚ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਜਿਸਨੂੰ ਲੈ ਕੇ ਹੁਣ ਸਰਕਾਰ ਨੇ ਸਖ਼ਤ ਰੁਖ ਆਪਣਾਇਆ ਹੈ। ਸਰਕਾਰ ਨੇ ਕਿਹਾ ਹੈ ਕਿ ਜੇਕਰ ਹੜ੍ਹਤਾਲ ਨਾਲ ਲੋਕਾਂ ਨੂੰ ਪਰੇਸ਼ਾਨੀ ਹੋਈ ਤਾਂ ਛੁੱਟੀ ਤੇ ਗਏ ਮੁਲਾਜ਼ਮਾਂ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਵੇਗੀ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ‘ਤੇ ਸਰਕਾਰ ਵੱਲੋਂ ਠੋਸ ਫ਼ੈਸਲਾ ਨਹੀਂ ਲਿਆ ਗਿਆ। ਮੁਲਾਜ਼ਮ ਜਥੇਬੰਦੀਆਂ ਨੇ ਪੁਰਾਣੀ ਪੈਨਸ਼ਨ ਸਕੀਮ (OPS) ਬਹਾਲ ਕਰਨ, ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਕੱਚੇ ਤੇ ਕਾਂਟ੍ਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਕੁੱਲ 14 ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕੀਤਾ ਹੈ।

ਸਰਕਾਰ ਕਾਨੂੰਨ ਮੁਤਾਬਕ ਕਰੇਗੀ ਕਾਰਵਾਈ

ਦੂਜੇ ਪਾਸੇ, ਹੜਤਾਲ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਸਰਕਾਰ ਕਾਨੂੰਨ ਮੁਤਾਬਕ ਕਾਰਵਾਈ ਕਰੇਗੀ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਹੜਤਾਲ ਦਾ ਰਸਤਾ ਛੱਡ ਕੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ।

ਅਰੋੜਾ ਨੇ ਕਿਹਾ ਕਿ ਪੰਜਾਬ ਆਪਣੀ ਆਮਦਨ ਦਾ ਵੱਡਾ ਹਿੱਸਾ ਤਨਖਾਹਾਂ ਅਤੇ ਪੈਨਸ਼ਨਾਂ ‘ਤੇ ਖਰਚ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਬਕਾਏ ਤੋਂ ਇਨਕਾਰ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਦੇ ਭੁਗਤਾਨ ਲਈ ਯੋਜਨਾਬੱਧ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।

ਡੀਏ ਦੇ ਬਕਾਏ ਤੇ ਪੁਰਾਣੀ ਪੈਨਸ਼ਨ ਸਕੀਮ ਮੁੱਖ ਮੁੱਦਾ

ਮੁਲਾਜ਼ਮ ਜਥੇਬੰਦੀਆਂ ਲੰਬੇ ਸਮੇਂ ਤੋਂ ਡੀਏ ਬਕਾਏ ਜਾਰੀ ਕਰਨ ਦੀ ਮੰਗ ਕਰ ਰਹੀਆਂ ਹਨ। ਜਥੇਬੰਦੀਆਂ ਮੁਤਾਬਕ ਮੁਲਾਜ਼ਮਾਂ ਦਾ ਇੱਕ ਵੱਡਾ ਹਿੱਸਾ ਅਜੇ ਵੀ ਡੀਏ ਦੇ ਪੁਰਾਣੇ ਬਕਾਏ ਦੀ ਉਡੀਕ ਕਰ ਰਿਹਾ ਹੈ। ਇਸ ਤੋਂ ਇਲਾਵਾ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਤਨਖਾਹ ਢਾਂਚੇ ਤੇ ਡੀਏ ਨੂੰ ਲੈ ਕੇ ਵੀ ਨਾਰਾਜ਼ਗੀ ਬਣੀ ਹੋਈ ਹੈ।

ਪੰਜਾਬ ਸਰਕਾਰ ਨੇ ਹਾਲ ਹੀ ‘ਚ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਲਗਭਗ 85 ਹਜ਼ਾਰ ਮੁਲਾਜ਼ਮਾਂ ਦਾ ਡੀਏ 42 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰਨ ਦਾ ਪ੍ਰਸਤਾਵ ਰੱਖਿਆ ਹੈ। ਸਰਕਾਰ ਮੁਤਾਬਕ ਇਸ ਨਾਲ ਇਨ੍ਹਾਂ ਮੁਲਾਜ਼ਮਾਂ ਨੂੰ ਕੇਂਦਰੀ ਪੇ-ਸਕੇਲ ਦੇ ਅਨੁਸਾਰ ਡੀਏ ਦਾ ਲਾਭ ਮਿਲੇਗਾ। ਹਾਲਾਂਕਿ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਨਾਲ ਸਾਰੇ ਮੁਲਾਜ਼ਮਾਂ ਦੀਆਂ ਬਕਾਇਆ ਮੰਗਾਂ ਦਾ ਹੱਲ ਨਹੀਂ ਹੁੰਦਾ।

ਇਹ ਮੁਲਾਜ਼ਮਾਂ ਦਾ ਪਹਿਲਾ ਵੱਡਾ ਵਿਰੋਧ ਨਹੀਂ ਹੈ। 27 ਅਗਸਤ ਨੂੰ ਵੀ ਸੂਬੇ ਦੇ ਵੱਡੀ ਗਿਣਤੀ ਵਿੱਚ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਇੱਕ ਰੋਜ਼ਾ ਹੜਤਾਲ ਕੀਤੀ ਸੀ।

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...