AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗਣੇਸ਼ ਚਤੁਰਥੀ 2026: ਇਸ ਵਿਧੀ ਨਾਲ ਕਰੋ ਮੂਰਤੀ ਸਥਾਪਨਾ, ਪੂਰਾ ਸਾਲ ਘਰ ‘ਚ ਬਣੀ ਰਹੇਗੀ ਸੁੱਖ-ਸਮ੍ਰਿੱਧੀ!

ਅੱਜ ਗਣੇਸ਼ ਚਤੁਰਥੀ ਮੌਕੇ ਸ਼ੁਭ ਮੁਹੂਰਤ 'ਚ ਬੱਪਾ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ। ਆਓ ਜਾਣਦੇ ਹਾਂ ਕਿ ਸਾਲ 2026 'ਚ ਬੱਪਾ ਦੀ ਮੂਰਤੀ ਨੂੰ ਕਿਸ ਸ਼ੁਭ ਮੁਹੂਰਤ 'ਚ ਵਿਧੀ-ਵਿਧਾਨ ਨਾਲ ਸਥਾਪਿਤ ਕਰਨਾ ਚਾਹੀਦਾ ਹੈ।

ਗਣੇਸ਼ ਚਤੁਰਥੀ 2026: ਇਸ ਵਿਧੀ ਨਾਲ ਕਰੋ ਮੂਰਤੀ ਸਥਾਪਨਾ, ਪੂਰਾ ਸਾਲ ਘਰ 'ਚ ਬਣੀ ਰਹੇਗੀ ਸੁੱਖ-ਸਮ੍ਰਿੱਧੀ!
tv9-punjabi
| Updated On: 14 Sep 2026 10:00 AM IST
Share

ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਿਥੀ ਨੂੰ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ 14 ਸਤੰਬਰ, ਸੋਮਵਾਰ ਨੂੰ ਗਣੇਸ਼ ਜੀ ਦੀ ਸਥਾਪਨਾ ਕੀਤੀ ਜਾਵੇਗੀ ਤੇ ਇਸ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਹੋਵੇਗੀ। ਗਣੇਸ਼ ਚਤੁਰਥੀ ‘ਤੇ ਗਣਪਤੀ ਦੀ ਸਥਾਪਨਾ ਹਮੇਸ਼ਾ ਸ਼ੁਭ ਮੁਹੂਰਤ ‘ਚ ਹੀ ਕਰਨੀ ਚਾਹੀਦੀ ਹੈ। ਸਹੀ ਵਿਧੀ ਨਾਲ ਘਰ ‘ਚ ਭਗਵਾਨ ਗਣੇਸ਼ ਦੀ ਮੂਰਤੀ ਲਿਆ ਕੇ ਉਸ ਦੀ ਸਥਾਪਨਾ ਕਰਨ ਨਾਲ ਘਰ ਦੇ ਸਾਰੇ ਵਿਘਨ ਦੂਰ ਹੋਣ ਦੀ ਧਾਰਮਿਕ ਮਾਨਤਾ ਹੈ।

ਜਦੋਂ ਭਗਤ ਪੂਰੇ ਸ਼ਰਧਾ ਭਾਵ ਨਾਲ ਆਪਣੇ ਘਰ ‘ਚ ਬੱਪਾ ਦਾ ਸਵਾਗਤ ਕਰਦੇ ਹਨ ਤਾਂ ਪਰਿਵਾਰ ‘ਚ ਸੁੱਖ ਅਤੇ ਸ਼ਾਂਤੀ ਦਾ ਵਾਸ ਹੁੰਦਾ ਹੈ। ਸਥਾਪਨਾ ਸਮੇਂ ਸਹੀ ਦਿਸ਼ਾ, ਸ਼ੁਭ ਮੁਹੂਰਤ, ਸਥਾਨ ਤੇ ਪੂਜਾ ਸਮੱਗਰੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਘਰ ‘ਚ ਗਣਪਤੀ ਸਥਾਪਨਾ ਦੀ ਸਹੀ ਅਤੇ ਪਵਿੱਤਰ ਵਿਧੀ।

ਗਣਪਤੀ ਸਥਾਪਨਾ 2026 ਦਾ ਸ਼ੁਭ ਮੁਹੂਰਤ

ਪੰਚਾਂਗ ਦੇ ਅਨੁਸਾਰ, ਗਣੇਸ਼ ਚਤੁਰਥੀ ‘ਤੇ ਗਣਪਤੀ ਸਥਾਪਨਾ ਤੇ ਪੂਜਾ ਲਈ ਸ਼ੁਭ ਮੁਹੂਰਤ ਸਵੇਰੇ 11:02 ਵਜੇ ਤੋਂ ਦੁਪਹਿਰ 1:31 ਵਜੇ ਤੱਕ ਰਹੇਗਾ। ਇਸ ਦੌਰਾਨ ਭਗਤ ਵਿਧੀ-ਵਿਧਾਨ ਨਾਲ ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰਕੇ ਪੂਜਾ-ਅਰਚਨਾ ਕਰ ਸਕਦੇ ਹਨ।

ਸਥਾਪਨਾ ਦਾ ਸਥਾਨ, ਦਿਸ਼ਾ ਤੇ ਚੌਕੀ ਦੀ ਤਿਆਰੀ

ਗਣਪਤੀ ਸਥਾਪਨਾ ਤੋਂ ਪਹਿਲਾਂ ਪੂਜਾ ਸਥਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਘਰ ਦੇ ਈਸ਼ਾਨ ਕੋਣ ਯਾਨੀ ਉੱਤਰ-ਪੂਰਬ ਦਿਸ਼ਾ ‘ਚ ਇੱਕ ਸਾਫ਼ ਚੌਕੀ ਰੱਖਣੀ ਚਾਹੀਦੀ ਹੈ। ਚੌਕੀ ‘ਤੇ ਲਾਲ ਜਾਂ ਪੀਲੇ ਰੰਗ ਦਾ ਸੁੰਦਰ ਕੱਪੜਾ ਵਿਛਾਓ। ਇਸ ‘ਤੇ ਅਕਸ਼ਤ ਯਾਨੀ ਚੌਲ ਦਾ ਆਸਨ ਬਣਾਓ, ਜਿਸ ‘ਤੇ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ।

ਮੂਰਤੀ ਲਿਆਉਂਦੇ ਸਮੇਂ ਧਿਆਨ ਰੱਖੋ ਕਿ ਗਣੇਸ਼ ਜੀ ਦੀ ਉਹ ਮੂਰਤੀ ਲਿਆਓ ਜਿਸ ਦੀ ਸੂੰਡ ਖੱਬੇ ਪਾਸੇ ਹੋਵੇ ਤੇ ਨਾਲ ਮੂਸ਼ਕ ਵੀ ਬਣਿਆ ਹੋਵੇ। ਅਜਿਹੀ ਮੂਰਤੀ ਨੂੰ ਚੌਕੀ ‘ਤੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਸਥਾਪਿਤ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਸਹੀ ਦਿਸ਼ਾ ਤੇ ਸਥਾਨ ਦੀ ਤਿਆਰੀ ਨਾਲ ਪੂਜਾ ਲਈ ਸ਼ੁਭ ਮਾਹੌਲ ਬਣਦਾ ਹੈ।

ਸੰਕਲਪ, ਪ੍ਰਾਣ-ਪ੍ਰਤਿਸ਼ਠਾ ਤੇ ਪੂਜਾ ਸਮੱਗਰੀ ਅਰਪਿਤ ਕਰੋ

ਮੂਰਤੀ ਸਥਾਪਿਤ ਕਰਨ ਤੋਂ ਬਾਅਦ ਹੱਥ ‘ਚ ਜਲ, ਅਕਸ਼ਤ ਤੇ ਫੁੱਲ ਲੈ ਕੇ ਵਰਤ ਤੇ ਪੂਜਾ ਦਾ ਸੰਕਲਪ ਲਓ। ਇਸ ਤੋਂ ਬਾਅਦ ॐ गं गणपतये नमः ਮੰਤਰ ਦਾ ਜਾਪ ਕਰਦੇ ਹੋਏ ਮੂਰਤੀ ਦੀ ਪ੍ਰਾਣ-ਪ੍ਰਤਿਸ਼ਠਾ ਕਰੋ।

ਇਸ ਤੋਂ ਬਾਅਦ ਪੂਜਾ ਸਮੱਗਰੀ ਅਰਪਿਤ ਕਰਨ ਦਾ ਕ੍ਰਮ ਸ਼ੁਰੂ ਕਰੋ। ਗਣਪਤੀ ਜੀ ਨੂੰ ਦੂਰਵਾ ਬਹੁਤ ਪਿਆਰੀ ਮੰਨੀ ਜਾਂਦੀ ਹੈ, ਇਸ ਲਈ ਉਨ੍ਹਾਂ ਨੂੰ 21 ਦੂਬ ਅਰਪਿਤ ਕਰੋ। ਨਾਲ ਹੀ ਲਾਲ ਚੰਦਨ, ਜਨੇਊ, ਸੁੰਦਰ ਫੁੱਲ ਤੇ ਨਵੇਂ ਵਸਤਰ ਚੜ੍ਹਾਓ। ਇਸ ਤੋਂ ਬਾਅਦ ਧੂਪ ਤੇ ਦੀਵਾ ਜਗਾ ਕੇ ਵਿਧੀ-ਵਿਧਾਨ ਨਾਲ ਆਰਤੀ ਕਰੋ। ਭਗਵਾਨ ਨੂੰ ਮੋਦਕ ਤੇ ਲੱਡੂ ਦਾ ਭੋਗ ਲਗਾਓ। ਇਹ ਪੂਰੀ ਪੂਜਾ ਸ਼ਾਂਤੀ ਤੇ ਸ਼ਰਧਾ ਭਾਵ ਨਾਲ ਕਰਨੀ ਚਾਹੀਦੀ ਹੈ।

ਉਤਸਵ ਦੌਰਾਨ ਨਿਯਮ ਤੇ ਸਾਤਵਿਕਤਾ ਦਾ ਪਾਲਣ

ਗਣਪਤੀ ਸਥਾਪਨਾ ਤੋਂ ਬਾਅਦ ਪੂਰੇ ਉਤਸਵ ਦੌਰਾਨ ਕੁਝ ਜ਼ਰੂਰੀ ਨਿਯਮਾਂ ਦਾ ਪਾਲਣ ਕਰਨਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਦੋਂ ਤੱਕ ਬੱਪਾ ਘਰ ‘ਚ ਵਿਰਾਜਮਾਨ ਰਹਿਣ, ਉਦੋਂ ਤੱਕ ਸਵੇਰੇ ਤੇ ਸ਼ਾਮ ਨਿਯਮਿਤ ਤੌਰ ‘ਤੇ ਪੂਜਾ ਅਤੇ ਆਰਤੀ ਕਰਨੀ ਚਾਹੀਦੀ ਹੈ।

ਇਸ ਦੇ ਨਾਲ ਹੀ ਪੂਰੇ ਪਰਿਵਾਰ ਨੂੰ ਘਰ ‘ਚ ਸਾਤਵਿਕਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਮਨ ‘ਚ ਕਿਸੇ ਪ੍ਰਤੀ ਬੁਰਾ ਭਾਵ ਨਾ ਰੱਖਦੇ ਹੋਏ ਭਗਤੀ ‘ਚ ਲੀਨ ਰਹਿਣਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਜਦੋਂ ਭਗਤ ਪੂਰੇ ਨਿਯਮ ਤੇ ਸ਼ਰਧਾ ਨਾਲ ਬੱਪਾ ਦੀ ਸੇਵਾ ਕਰਦੇ ਹਨ ਤਾਂ ਭਗਵਾਨ ਗਣੇਸ਼ ਪ੍ਰਸੰਨ ਹੁੰਦੇ ਹਨ ਤੇ ਜੀਵਨ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ।

Disclaimer: ਇਸ ਖ਼ਬਰ ‘ਚ ਦਿੱਤੀ ਜਾਣਕਾਰੀ ਧਾਰਮਿਕ ਮਾਨਤਾਵਾਂ ਤੇ ਆਮ ਜਾਣਕਾਰੀਆਂ ‘ਤੇ ਆਧਾਰਿਤ ਹੈ। ਟੀਵੀ9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

Source: TV9Hindi.com

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...