AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮੋਹਸਿਨ ਨਕਵੀ ਤੋਂ Womens Asia Cup ਦੀ ਟ੍ਰਾਫੀ ਨਾ ਲੈਣ ‘ਤੇ BCCI ਨੇ ਕੀ ਕਿਹਾ? ਟੀਮ ਇੰਡੀਆ ਦੇ ਕੋਚ ਨੇ ਵੀ ਤੋੜੀ ਚੁੱਪੀ

Women's Asia Cup 2026: ਮੋਹਸਿਨ ਨਕਵੀ ਤੋਂ ਟੀਮ ਇੰਡੀਆ ਨੇ ਫਿਰ ਨਹੀਂ ਲਈ ਏਸ਼ੀਆ ਕੱਪ ਦੀ ਟ੍ਰਾਫੀ। ਫਰਕ ਸਿਰਫ਼ ਇੰਨਾ ਰਿਹਾ ਕਿ ਜੋ ਕੰਮ ਪਹਿਲਾਂ ਪੁਰਸ਼ ਟੀਮ ਨੇ ਕੀਤਾ ਸੀ, ਉਹ ਇਸ ਵਾਰ ਮਹਿਲਾ ਟੀਮ ਨੇ ਕੀਤਾ ਹੈ। ਇਸ ਤੇ BCCI ਸਕੱਤਰ ਦੇਵਜੀਤ ਸੈਕੀਆ ਨੇ ਕੀ ਕਿਹਾ?

ਮੋਹਸਿਨ ਨਕਵੀ ਤੋਂ Womens Asia Cup ਦੀ ਟ੍ਰਾਫੀ ਨਾ ਲੈਣ 'ਤੇ BCCI ਨੇ ਕੀ ਕਿਹਾ? ਟੀਮ ਇੰਡੀਆ ਦੇ ਕੋਚ ਨੇ ਵੀ ਤੋੜੀ ਚੁੱਪੀ
ਮੋਹਸਿਨ ਨਕਵੀ ਤੋਂ Women’s Asia Cup ਦੀ ਟ੍ਰਾਫੀ ਨਾ ਲੈਣ ’ਤੇ BCCI ਨੇ ਕੀ ਕਿਹਾ?
tv9-punjabi
| Updated On: 14 Sep 2026 14:29 PM IST
Share

ਪਿਛਲੇ ਸਾਲ ਭਾਰਤੀ ਪੁਰਸ਼ ਟੀਮ ਨੇ ਜੋ ਕੀਤਾ ਸੀ, ਇਸ ਸਾਲ ਉਹੀ ਭਾਰਤ ਦੀ ਮਹਿਲਾ ਟੀਮ ਨੇ ਵੀ ਕਰ ਦਿੱਤਾ। ਭਾਰਤ ਦੀ ਸੀਨੀਅਰ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਦੇ ਇਸ ਕਾਰਨਾਮੇ ਵਿੱਚ ਜੋ ਗੱਲ ਸਾਂਝੀ ਰਹੀ, ਉਹ ਮੋਹਸਿਨ ਨਕਵੀ ਦੀ ਹੋਈ ਫਜ਼ੀਹਤ ਸੀ। ਪੁਰਸ਼ ਟੀਮ ਦੀ ਤਰ੍ਹਾਂ ਭਾਰਤੀ ਮਹਿਲਾ ਟੀਮ ਨੇ ਵੀ ਮੋਹਸਿਨ ਨਕਵੀ ਤੋਂ ਏਸ਼ੀਆ ਕੱਪ ਦੀ ਟ੍ਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਭਾਰਤੀ ਮਹਿਲਾ ਟੀਮ ਵੱਲੋਂ ਚੁੱਕੇ ਗਏ ਇਸ ਕਦਮ ਤੇ ਹੁਣ BCCI ਵੱਲੋਂ ਬਿਆਨ ਸਾਹਮਣੇ ਆਇਆ ਹੈ।

ਮੋਹਸਿਨ ਨਕਵੀ ਤੋਂ ਟ੍ਰਾਫੀ ਨਾ ਲੈਣ ਤੇ BCCI ਦਾ ਬਿਆਨ

ਦੁਬਈ ਵਿੱਚ BCCI ਸਕੱਤਰ ਦੇਵਜੀਤ ਸੈਕੀਆ ਨੇ ਹਰਮਨਪ੍ਰੀਤ ਕੌਰ ਅਤੇ ਟੀਮ ਦੇ ਫੈਸਲੇ ਤੇ ਕਿਹਾ ਕਿ ਅਜਿਹਾ ਕਰਕੇ ਉਨ੍ਹਾਂ ਨੇ ਪੁਰਸ਼ ਟੀਮ ਦੇ ਰੁਖ ਨਾਲ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ 2025 ਵਿੱਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਾਡੇ ਦੇਸ਼ਵਾਸੀਆਂ ਵੱਲੋਂ ਸਾਡੇ ਤੇ ਦਬਾਅ ਸੀ ਕਿ ਅਸੀਂ ਆਪਣੇ ਗੁਆਂਢੀ ਮੁਲਕ ਨਾਲ ਕੋਈ ਸਬੰਧ ਨਾ ਰੱਖੀਏ। ਉਨ੍ਹਾਂ ਨਾਲ ਕ੍ਰਿਕਟ ਵੀ ਨਾ ਖੇਡੀਏ। ਹਾਲਾਂਕਿ, ਸਾਡੇ ਦੇਸ਼ ਦੀ ਸਰਕਾਰ ਨੇ ਫਿਰ ਵੀ ਮਲਟੀਨੇਸ਼ਨ ਟੂਰਨਾਮੈਂਟ ਵਿੱਚ ਉਨ੍ਹਾਂ ਨਾਲ ਖੇਡਣ ਦੀ ਮਨਜ਼ੂਰੀ ਦਿੱਤੀ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹਰ ਸ਼ਰਤ ਨੂੰ ਮੰਨਾਂਗੇ।

ਦੇਵਜੀਤ ਸੈਕੀਆ ਨੇ ਕਿਹਾ ਕਿ ਮੋਹਸਿਨ ਨਕਵੀ ACC ਦੇ ਪ੍ਰਧਾਨ ਹੋਣ ਦੇ ਨਾਲ-ਨਾਲ PCB ਦੇ ਚੇਅਰਮੈਨ ਵੀ ਹਨ। ਇਸ ਤੋਂ ਇਲਾਵਾ ਉਹ ਪਾਕਿਸਤਾਨ ਸਰਕਾਰ ਵਿੱਚ ਮੰਤਰੀ ਵੀ ਹਨ। ਅਜਿਹੇ ਵਿੱਚ ਅਸੀਂ ਉਨ੍ਹਾਂ ਤੋਂ ਟ੍ਰਾਫੀ ਨਹੀਂ ਲੈ ਸਕਦੇ। ਮਹਿਲਾ ਟੀਮ ਨੇ ਆਪਣੇ ਫੈਸਲੇ ਰਾਹੀਂ ਸਾਬਤ ਕੀਤਾ ਹੈ ਕਿ ਉਹ ਭਾਰਤੀ ਪੁਰਸ਼ ਟੀਮ ਦੇ ਰੁਖ ਦੇ ਨਾਲ ਹੈ। ਸਾਨੂੰ ਇਸ ਦਾ ਕੋਈ ਮਲਾਲ ਨਹੀਂ ਹੈ। ਸਾਡਾ ਮੁੱਖ ਮਕਸਦ ਟ੍ਰਾਫੀ ਲੈਣਾ ਨਹੀਂ, ਸਗੋਂ ਭਾਰਤੀ ਟੀਮ ਦੀ ਜਿੱਤ ਹੈ ਅਤੇ ਅਸੀਂ ਉਹ ਹਾਸਲ ਕਰ ਰਹੇ ਹਾਂ।

ਅਮੋਲ ਮਜ਼ੂਮਦਾਰ ਨੇ ਵੀ ਪੂਰੇ ਵਿਵਾਦ ਤੇ ਤੋੜੀ ਚੁੱਪੀ

ਦੇਵਜੀਤ ਸੈਕੀਆ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਦੇ ਕੋਚ ਅਮੋਲ ਮਜ਼ੂਮਦਾਰ ਨੇ ਵੀ ਪ੍ਰੈੱਸ ਕਾਨਫਰੰਸ ਵਿੱਚ ਟ੍ਰਾਫੀ ਨਾ ਲੈਣ ਦੇ ਵਿਵਾਦ ਤੇ ਚੁੱਪੀ ਤੋੜੀ। ਉਨ੍ਹਾਂ ਕਿਹਾ ਕਿ ਇਹ ਫੈਸਲਾ BCCI ਨੇ ਲਿਆ ਹੈ ਅਤੇ ਅਸੀਂ ਬੋਰਡ ਦੇ ਨਾਲ ਹਾਂ। ਮਜ਼ੂਮਦਾਰ ਨੇ ਅੱਗੇ ਕਿਹਾ ਕਿ ਸਾਡੇ ਲਈ ਟੂਰਨਾਮੈਂਟ ਖਤਮ ਹੋ ਚੁੱਕਾ ਹੈ ਅਤੇ ਅਸੀਂ ਚੈਂਪੀਅਨ ਬਣ ਗਏ ਹਾਂ, ਇੰਨਾ ਹੀ ਕਾਫੀ ਹੈ। ਇਹ ਰਿਕਾਰਡ ਵਿੱਚ ਦਰਜ ਹੋ ਚੁੱਕਾ ਹੈ ਕਿ ਭਾਰਤੀ ਮਹਿਲਾ ਟੀਮ ਏਸ਼ੀਆ ਕੱਪ 2026 ਦੀ ਚੈਂਪੀਅਨ ਹੈ। ਅਸੀਂ ਇੰਨੇ ਨਾਲ ਹੀ ਖੁਸ਼ ਹਾਂ ਅਤੇ ਹੁਣ ਸਾਡਾ ਸਾਰਾ ਧਿਆਨ ਏਸ਼ੀਅਨ ਗੇਮਜ਼ ਤੇ ਹੈ।

ਭਾਰਤ ਨੇ 72 ਦੌੜਾਂ ਨਾਲ ਜਿੱਤਿਆ ਏਸ਼ੀਆ ਕੱਪ ਦਾ ਫਾਈਨਲ

ਭਾਰਤੀ ਟੀਮ ਨੇ ਮਹਿਲਾ ਏਸ਼ੀਆ ਕੱਪ 2026 ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਇਆ, ਜਿਸ ਤੋਂ ਬਾਅਦ ਉਸ ਨੇ ਮੋਹਸਿਨ ਨਕਵੀ ਤੋਂ ਟ੍ਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

Source:TV9Hindi.com

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...