Women’s Asia Cup: ਟੀਮ ਇੰਡੀਆ ਨੇ ਟਰਾਫੀ ਲੈਣ ਤੋਂ ਕੀਤਾ ਇਨਕਾਰ, ਮੋਹਸਿਨ ਨਕਵੀ ਦੀ ਫਿਰ ਹੋਈ ਫਜੀਹਤ

Updated On: 

14 Sep 2026 08:01 AM IST

ਮਹਿਲਾ ਏਸ਼ੀਆ ਕੱਪ 2026 ਦੇ ਫਾਈਨਲ 'ਚ ਇੱਕ ਵਾਰ ਫਿਰ ਵੱਡਾ ਡਰਾਮਾ ਦੇਖਣ ਨੂੰ ਮਿਲਿਆ। ਟੀਮ ਇੰਡੀਆ ਨੇ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਤੇ ਪਾਕਿਸਤਾਨ ਸਰਕਾਰ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੇ ਹੱਥੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ।

Womens Asia Cup: ਟੀਮ ਇੰਡੀਆ ਨੇ ਟਰਾਫੀ ਲੈਣ ਤੋਂ ਕੀਤਾ ਇਨਕਾਰ, ਮੋਹਸਿਨ ਨਕਵੀ ਦੀ ਫਿਰ ਹੋਈ ਫਜੀਹਤ

ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਰਿਕਾਰਡ 8ਵੀਂ ਵਾਰ ਚੈਂਪੀਅਨ ਬਣਨ ਤੋਂ ਬਾਅਦ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਇੱਕ ਵੱਡਾ ਡਰਾਮਾ ਦੇਖਣ ਨੂੰ ਮਿਲਿਆ। ਪੋਸਟ-ਮੈਚ ਪ੍ਰਜ਼ੈਂਟੇਸ਼ਨ ਸੈਰੇਮਨੀ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਤੇ ਪਾਕਿਸਤਾਨ ਸਰਕਾਰ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੇ ਹੱਥੋਂ ਏਸ਼ੀਆ ਕੱਪ ਦੀ ਜੇਤੂ ਟਰਾਫੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਕਾਰਨ ਨਕਵੀ ਨੂੰ ਇੱਕ ਵਾਰ ਫਿਰ ਮੰਚ ‘ਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।

ਮੈਚ ਤੋਂ ਪਹਿਲਾਂ ਹੀ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਜੇਕਰ ਭਾਰਤ ਜਿੱਤਦਾ ਹੈ ਤਾਂ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਸਕਦਾ ਹੈ। ਪਿਛਲੇ ਸਾਲ ਪੁਰਸ਼ ਏਸ਼ੀਆ ਕੱਪ ਦੇ ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਉਸ ਦੌਰਾਨ ਵੀ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਖ਼ਰ ‘ਚ ਟੀਮ ਇੰਡੀਆ ਨੇ ਸਿਰਫ਼ ਚੈਂਪੀਅਨਜ਼ ਦੇ ਬੈਨਰ ਨਾਲ ਤੇ ਬਿਨਾਂ ਟਰਾਫੀ ਦੇ ਜਸ਼ਨ ਮਨਾਇਆ ਸੀ।

ਮਹਿਲਾ ਏਸ਼ੀਆ ਕੱਪ 2026 ਦੇ ਫਾਈਨਲ ਤੋਂ ਬਾਅਦ ਵੀ ਹਰਮਨਪ੍ਰੀਤ ਕੌਰ ਤੇ ਭਾਰਤੀ ਟੀਮ ਨੇ ਉਹੀ ਅਡਿੱਗ ਰੁਖ਼ ਬਰਕਰਾਰ ਰੱਖਿਆ। ਪ੍ਰੋਟੋਕੋਲ ਤਹਿਤ ਨਕਵੀ ਨੂੰ ਚੀਫ਼ ਗੈਸਟ ਵਜੋਂ ਟਰਾਫੀ ਸੌਂਪਣੀ ਸੀ, ਪਰ ਭਾਰਤੀ ਟੀਮ ਦੇ ਸਖ਼ਤ ਸਟੈਂਡ ਕਾਰਨ ਉਹ ਟਰਾਫੀ ਨਹੀਂ ਸੌਂਪ ਸਕੇ। ਪ੍ਰਜ਼ੈਂਟੇਸ਼ਨ ਸੈਰੇਮਨੀ ਦੌਰਾਨ ਮੋਹਸਿਨ ਨਕਵੀ ਮੰਚ ‘ਤੇ ਖੜ੍ਹੇ ਰਹਿ ਗਏ, ਪਰ ਭਾਰਤੀ ਕਪਤਾਨ ਤੇ ਖਿਡਾਰੀਆਂ ਨੇ ਉਨ੍ਹਾਂ ਦੇ ਹੱਥੋਂ ਐਵਾਰਡ ਲੈਣ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ। ਇਸ ਤੋਂ ਬਾਅਦ ਉਪ ਜੇਤੂ ਖਿਡਾਰੀਆਂ ਨੂੰ ਮੈਡਲ ਦਿੱਤੇ ਗਏ ਤੇ ਪ੍ਰਜ਼ੈਂਟੇਸ਼ਨ ਸੈਰੇਮਨੀ ਸਮਾਪਤ ਕਰ ਦਿੱਤੀ ਗਈ।

ਭਾਰਤ ਨੇ ਇੱਕਤਰਫ਼ਾ ਅੰਦਾਜ਼ ‘ਚ ਜਿੱਤਿਆ ਖਿਤਾਬ

ਫਾਈਨਲ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਇਸ ਦੌਰਾਨ ਸ਼ੈਫਾਲੀ ਵਰਮਾ ਨੇ 39 ਗੇਂਦਾਂ ‘ਤੇ 9 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਉੱਥੇ ਹੀ ਸਮ੍ਰਿਤੀ ਮੰਧਾਨਾ ਨੇ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਇਸ ਦੇ ਜਵਾਬ ‘ਚ ਪੂਰੀ ਸ਼੍ਰੀਲੰਕਾਈ ਟੀਮ 20 ਓਵਰਾਂ ‘ਚ ਸਿਰਫ਼ 111 ਦੌੜਾਂ ਹੀ ਬਣਾ ਸਕੀ ਤੇ ਆਲਆਊਟ ਹੋ ਗਈ। ਭਾਰਤ ਵੱਲੋਂ ਸ਼੍ਰੀ ਚਰਣੀ ਨੇ ਸਭ ਤੋਂ ਵੱਧ 4 ਬੱਲੇਬਾਜ਼ਾਂ ਨੂੰ ਪੈਵਿਲੀਅਨ ਦੀ ਰਾਹ ਦਿਖਾਈ। ਉੱਥੇ ਹੀ ਦੀਪਤੀ ਸ਼ਰਮਾ ਨੇ 3 ਵੱਡੀਆਂ ਵਿਕਟਾਂ ਹਾਸਲ ਕੀਤੀਆਂ।

Source: TV9Hindi.com
Loading...
Unable to load recommendations.
Follow Us
Related Stories
ਇੰਗਲੈਂਡ ਫੁਟਬਾਲ ਟੀਮ ਦੀ ਕੈਪਟਨ ਸੀਰਤ ਕੌਰ ਬਿੰਨਿਗ ਨੇ ਫਗਵਾੜਾ ਦੀ ਸਪੋਰਟਸ ਅਕੈਡਮੀ ਮੌਲੀ ਦਾ ਕੀਤਾ ਵਿਸ਼ੇਸ਼ ਦੌਰਾ
Asian Games 2026: ਹਿਮਾਂਸ਼ੂ-ਰੁਦ੍ਰਾਂਕਸ਼ ਨੇ 2 ਹੋਰ ਮੈਡਲ ‘ਤੇ ਲਾਇਆ ਨਿਸ਼ਾਨਾ, ਸ਼ੂਟਿੰਗ ਦੇ ਇਸ ਇਵੈਂਟ ਵਿੱਚ ਜਿੱਤੇ ਸਿਲਵਰ ਤੇ ਬ੍ਰੌਂਜ਼
Asian Games 2026: ਬੰਗਲਾਦੇਸ਼ ‘ਤੇ ਇਤਿਹਾਸਕ ਜਿੱਤ ਨਾਲ ਭਾਰਤੀ ਟੀਮ ਫ਼ਾਈਨਲ ‘ਚ, ਹੁਣ ਗੋਲਡ ਮੈਡਲ ਲਈ ਸ਼੍ਰੀਲੰਕਾ ਨਾਲ ਹੋਵੇਗੀ ਟੱਕਰ
Asian Games 2026: ਕੌਣ ਹਨ ਸੁਚਿਕਾ ਤਰੀਆਲ, ਜਿਨ੍ਹਾਂ ਭਾਰਤ ਲਈ ਪੱਕਾ ਕੀਤਾ ਪਹਿਲਾ ਤਗ਼ਮਾ? 12 ਸਾਲ ਦੀ ਉਮਰ ‘ਚ ਹੋਈ ਛੇੜਛਾੜ ਦੀ ਸ਼ਿਕਾਰ
ਮਾਂ ਨੇ ਵਾਹਿਗੁਰੂ ਅੱਗੇ ਕੀਤੀ ਸੀ ਅਰਦਾਸ, ਪੁੱਤਰ ਨੇ ਜੂਨੀਅਰ ਹਾਕੀ ‘ਚ ਜਿੱਤਿਆ ਗੋਲਡ, ਹੁਣ ਭਾਰਤੀ ਸੀਨੀਅਰ ਟੀਮ ‘ਚ ਜਗ੍ਹਾ ਬਣਾਉਣ ਦਾ ਟੀਚਾ
ਜਲੰਧਰ ਦੇ ਪ੍ਰਭਦੀਪ ਨੇ ਜੂਨੀਅਰ ਏਸ਼ੀਆ ਕੱਪ ‘ਚ ਮਚਾਈ ਧਮਾਲ, ਡੈਬਿਊ ਟੂਰਨਾਮੈਂਟ ਵਿੱਚ ਭਾਰਤ ਨੂੰ ਦਿਵਾਇਆ ਸੋਨ ਤਗਮਾ ​