AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026
ਲਾਰੈਂਸ ਬਿਸ਼ਨੋਈ

ਲਾਰੈਂਸ ਬਿਸ਼ਨੋਈ

ਲਾਰੈਂਸ ਬਿਸ਼ਨੋਈ ਇੱਕ ਗੈਂਗਸਟਰ ਹੈ, ਜਿਸਦਾ ਜਨਮ 1993 ਵਿੱਚ ਪੰਜਾਬ ਵਿੱਚ ਹੋਇਆ ਸੀ। ਉਸਦੇ ਪਿਤਾ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਸਨ। ਪੰਜਾਬ ਦੇ ਅਬੋਹਰ ਸ਼ਹਿਰ ਤੋਂ ਮੁਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਲਾਰੈਂਸ ਚੰਡੀਗੜ੍ਹ ਦੇ ਡੀਏਵੀ ਕਾਲਜ ਚਲਾ ਗਿਆ। ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਵੀ ਕੀਤੀ। ਇਸ ਦੌਰਾਨ, ਉਹ ਕੈਂਪਸ ਵਿਦਿਆਰਥੀ ਕੌਂਸਲ ਦਾ ਹਿੱਸਾ ਬਣਿਆ, ਜਿੱਥੇ ਉਸ ਦੀ ਮੁਲਾਕਾਤ ਗੈਂਗਸਟਰ ਗੋਲਡੀ ਬਰਾੜ ਨਾਲ ਹੋਈ।

ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਕਾਲਜ ਪਾਲੀਟਿਕਸ ਕੀਤੀ ਅਤੇ ਕ੍ਰਾਈਮ ਦੀ ਦੁਨੀਆ ਵਿੱਚ ਉੱਤਰ ਗਏ। ਉਸ ਖ਼ਿਲਾਫ਼ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਹ ਇਕ ਗੈਂਗ ਵੀ ਚਲਾਉਂਦਾ ਹੈ, ਜਿਸ ਦਾ ਨਾਂ ਬਿਸ਼ਨੋਈ ਗੈਂਗ ਹੈ। ਇਸ ਵਿੱਚ ਦੇਸ਼ ਭਰ ਵਿੱਚ 700 ਤੋਂ ਵੱਧ ਸ਼ੂਟਰ ਹਨ। 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਪੰਜਾਬ ਦੇ ਮਾਨਸਾ ਵਿੱਚ ਵਾਪਰੀ ਸੀ, ਜਿਸ ਦੇ ਪਿੱਛੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਨਾਂ ਜੁੜਿਆ ਹੋਇਆ ਸੀ।

ਲਾਰੈਂਸ ਬਿਸ਼ਨੋਈ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ

Read More
Follow On:

5 ਹਜ਼ਾਰ ਮੈਂਬਰ ਤੇ ਪੁਲਿਸ ਤੋਂ ਵੱਧ ਹਥਿਆਰ… ਕੈਨੇਡਾ ‘ਚ ਬਿਸ਼ਨੋਈ ਗੈਂਗ ਦਾ ਖ਼ੌਫ, ਧਮਕੀ ਭਰੇ ਪੱਤਰ ‘ਚ ਸਨਸਨੀਖੇਜ਼ ਦਾਅਵਾ

ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ 'ਤੇ ਕੈਨੇਡਾ ਪੁਲਿਸ ਨੂੰ ਭੇਜੇ ਗਏ ਇੱਕ ਕਥਿਤ ਧਮਕੀ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ 5,000 ਤੋਂ ਵੱਧ ਕਾਰਕੁਨ ਹਨ ਅਤੇ ਕਿਹਾ ਗਿਆ ਹੈ ਕਿ ਇਸ ਗੈਂਗ ਕੋਲ ਕੈਨੇਡੀਅਨ ਪੁਲਿਸ ਨਾਲੋਂ ਵੱਧ ਹਥਿਆਰ ਹਨ।

ਪੰਜਾਬ ਪੁਲਿਸ ਦੇ ਸਪੈਸ਼ਲ DGP ਦਾ ਭਤੀਜਾ ਨਿਕਲਿਆ ਲਾਰੈਂਸ ਬਿਸ਼ਨੋਈ ਦਾ ਸ਼ੂਟਰ, ਮੋਹਾਲੀ ਵਿੱਚ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਤੋਂ ਬਾਅਦ ਗ੍ਰਿਫ਼ਤਾਰ

ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਦੇ ਭਤੀਜੇ ਆਕਾਸ਼ਦੀਪ ਸਿੰਘ ਨੂੰ ਮੋਹਾਲੀ ਵਿੱਚ ਫਿਰੌਤੀ ਅਤੇ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਤੌਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਲਾਰੈਂਸ ਗੈਂਗ ਦੀ ਕੈਨੇਡਾ ਸਰਕਾਰ ਨੂੰ ਧਮਕੀ? ਲੈਟਰ ‘ਚ ਲਿਖਿਆ- ਹੁਣ ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, 5 ਹਜ਼ਾਰ ਸ਼ੂਟਰਾਂ ਦਾ ਦਾਅਵਾ

Lawrence Bishnoi: ਗੈਂਗਸਟਰ ਲਾਰੈਂਸ ਗੈਂਗ ਨੇ ਕੈਨੇਡਾ ਸਰਕਾਰ ਨੂੰ ਉਨ੍ਹਾਂ ਦੇ ਦੇਸ਼ 'ਤੇ ਰਾਜ ਕਰਨ ਦੀ ਧਮਕੀ ਦਿੱਤੀ। ਇਸ ਸਬੰਧੀ ਭਾਰਤ ਤੋਂ ਇੱਕ ਲੈਟਰ ਭੇਜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਲੈਟਰ ਸਾਲ 2025 ਵਿੱਚ ਕੈਨੇਡਾ ਸਰਕਾਰ ਨੂੰ ਭੇਜਿਆ ਗਿਆ ਸੀ।

ਕੈਨੇਡਾ ਤੋਂ ਡਿਪੋਰਟ ਹੁੰਦੇ ਹੀ ਲਾਰੈਂਸ ਗੈਂਗ ਦਾ ਕਰੀਬੀ ਕਾਬੂ, ਦਿੱਲੀ ਏਅਰਪੋਰਟ ਤੇ AGTF ਦੀ ਵੱਡੀ ਕਾਰਵਾਈ

ਪੰਜਾਬ ਪੁਲਿਸ ਮੁਤਾਬਕ ਕਰਮਵੀਰ ਸਿੰਘ ਨੇ ਅਮਰੀਕਾ 'ਚ ਅਨਮੋਲ ਬਿਸ਼ਨੋਈ ਨੂੰ ਲੌਜਿਸਟਿਕ ਸਹਾਇਤਾ ਦੇਣ ਦੇ ਨਾਲ ਉਸ ਨੂੰ ਲੁਕਣ ਲਈ ਠਿਕਾਣਾ ਵੀ ਮੁਹੱਈਆ ਕਰਵਾਇਆ ਸੀ। ਉਹ ਪੰਜਾਬ ਪੁਲਿਸ ਨੂੰ ਇੱਕ ਮਾਮਲੇ 'ਚ ਲੋੜੀਂਦਾ ਸੀ ਤੇ ਉਸ ਖ਼ਿਲਾਫ਼ ਐਸਏਐਸ ਨਗਰ (ਮੁਹਾਲੀ) ਦੇ ਇੱਕ ਥਾਣੇ 'ਚ ਮਾਮਲਾ ਦਰਜ ਹੈ।

‘ਜਾਨ ਤੋਂ ਮਾਰ ਦੇਵਾਂਗੇ’… ਹਰਿਦੁਆਰ ਜੇਲ੍ਹ ਸੁਪਰਡੈਂਟ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ‘ਤੇ ਮਿਲੀ ਧਮਕੀ, ਮਹਿਲਾ ਕੈਦੀ ਨਾਲ ਜੁੜਿਆ ਮਾਮਲਾ

ਹਰਿਦੁਆਰ ਦੀ ਜ਼ਿਲ੍ਹਾ ਜੇਲ੍ਹ ਦੇ ਸੀਨੀਅਰ ਜੇਲ੍ਹ ਸੁਪਰਡੈਂਟ ਮਨੋਜ ਕੁਮਾਰ ਆਰੀਆ ਨੂੰ ਲਾਰੇਂਸ ਬਿਸ਼ਨੋਈ ਗੈਂਗ ਦੇ ਨਾਂ 'ਤੇ ਧਮਕੀ ਭਰੇ ਕਾਲਾਂ ਅਤੇ ਵਟਸਐਪ ਸੰਦੇਸ਼ ਲਗਾਤਾਰ ਆ ਰਹੇ ਹਨ। ਇਲਜ਼ਾਮ ਹੈ ਕਿ ਇਹ ਧਮਕੀ ਜੇਲ੍ਹ ਵਿੱਚ ਬੰਦ ਔਰਤ ਦੇ ਪਤੀ ਨੇ ਦਿੱਤੀ ਸੀ।

ਬਰਖਾਸਤ DSP ਗੁਰਸ਼ੇਰ ਸੰਧੂ ਨੂੰ ਹਾਈ ਕੋਰਟ ਤੋਂ ਰਾਹਤ, ਜੇਲ੍ਹ ਤੋਂ ਲਾਰੈਂਸ ਇੰਟਰਵਿਊ ਮਾਮਲੇ ਵਿੱਚ ਹੋਇਆ ਸੀ ਐਕਸ਼ਨ

Gursher Sandhu Got Relief from Highcourt: ਸਰਕਾਰ ਨੇ ਉਨ੍ਹਾਂ ਖਿਲਾਫ ਕਾਰਵਾਈ ਕਰਦੇ ਹੋਏ ਕਿਹਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਈ ਸਹੂਲਤਾਂ ਪ੍ਰਦਾਨ ਕਰਨ ਨਾਲ ਪੰਜਾਬ ਪੁਲਿਸ ਵਿਭਾਗ ਦੇ ਅਕਸ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਸਰਕਾਰ ਨੇ ਉਨ੍ਹਾਂ ਦੇ ਇਸ ਕੰਮ ਨੂੰ ਡਿਊਟੀ ਵਿੱਚ ਘੋਰ ਅਣਗਹਿਲੀ ਅਤੇ ਘੋਰ ਅਨੁਸ਼ਾਸਨਹੀਣਤਾ ਮੰਨਿਆ ਸੀ।

ਕਾਲੇ ਹਿਰਨ ਦੀ ਫਿਲਮ ‘ਤੇ ਕਿਉਂ ਹੈ ਇਤਰਾਜ਼? ਰਮੇਸ਼ ਬਿਸ਼ਨੋਈ ਨੇ ਦੱਸੀ ਵਜ੍ਹਾ

Lawrence Bishnoi VS Salman Khan: ਇਹ ਫਿਲਮ ਬਣਾਉਣ ਵਾਲਾ ਅਮਿਤ ਜਾਨੀ ਸਾਡੇ ਯਾਨੀ ਬਿਸ਼ਨੋਈ ਸਮਾਜ ਤੋਂ ਨਹੀਂ ਹੈ। ਜਦੋਂ ਉਹ ਫਿਲਮ ਬਣਾ ਰਿਹਾ ਸੀ ਤਾਂ ਮੈਂ ਉਸ ਨੂੰ ਰੋਕਿਆ ਸੀ। ਪਰਿਵਾਰ ਨੇ ਵੀ ਇਤਰਾਜ਼ ਕੀਤਾ ਸੀ ਕਿ ਲਾਰੈਂਸ ਦੇ ਨਾਮ 'ਤੇ ਕੁਝ ਨਾ ਬਣਾਇਆ ਜਾਵੇ। ਅਜੇ ਤਾਂ ਲਾਰੈਂਸ ਦੇ ਕੇਸ ਅਦਾਲਤ ਵਿੱਚ ਚੱਲ ਰਹੇ ਹਨ, ਇਸ ਨਾਲ ਉਨ੍ਹਾਂ 'ਤੇ ਮਾੜਾ ਅਸਰ ਪੈਂਦਾ ਹੈ।

Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ

Lawrence Bishnoi: ਦੁਬਈ ਤੋਂ ਕੰਮ ਕਰ ਰਿਹਾ ਪਾਕਿਸਤਾਨੀ ਡਿਜੀਟਲ ਡੌਨ ਸ਼ਹਿਜ਼ਾਦ ਭੱਟੀ ਭਾਰਤ ਲਈ ਇੱਕ ਗੰਭੀਰ ਸੁਰੱਖਿਆ ਖ਼ਤਰਾ ਬਣ ਗਿਆ ਹੈ। ਹਾਲ ਹੀ ਵਿੱਚ, ਭਾਰਤੀ ਸੁਰੱਖਿਆ ਏਜੰਸੀਆਂ ਨੇ 14 ਰਾਜਾਂ ਤੋਂ ਉਸਦੇ ਨੈੱਟਵਰਕ ਨਾਲ ਜੁੜੇ 250 ਤੋਂ ਵੱਧ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਅਤੇ ਉਨ੍ਹਾਂ ਖਿਲਾਫ 80 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਕਪਿਲ ਸ਼ਰਮਾ ਦੇ ‘ਕੈਪਸ ਕੈਫੇ’ ਫਾਇਰਿੰਗ ਮਾਮਲੇ ‘ਚ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਗੈਂਗਸਟਰ ਲੌਰੈਂਸ ਬਿਸ਼ਨੋਈ ਗੈਂਗ ਦੇ ਇੱਕ ਸਹਿਯੋਗੀ ਨੂੰ ਦੇਸ਼ ਨਿਕਾਲਾ (ਡਿਪੋਰਟ) ਦੇਣ ਦਾ ਵੱਡਾ ਹੁਕਮ ਜਾਰੀ ਕੀਤਾ ਗਿਆ ਹੈ। 11 ਜੁਲਾਈ ਨੂੰ ਜਾਰੀ ਕੀਤੇ ਗਏ ਇਸ ਅਧਿਕਾਰਤ ਹੁਕਮ ਨੂੰ ਕੈਨੇਡੀਅਨ ਪੁਲਿਸ ਨੇ 29 ਜੁਲਾਈ ਨੂੰ ਜਨਤਕ ਕੀਤਾ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਜਸ਼ਨਦੀਪ ਸਿੰਘ ਵਜੋਂ ਹੋਈ ਹੈ।

FBI ਦੀ ਮੋਸਟ ਵਾਂਟੇਂਡ ਲਿਸਟ ਵਿੱਚ ਸ਼ਾਮਲ ਪੰਜਾਬੀ ਤਸਕਰ ਹਰਮਨਵੀਰ ਸਿੰਘ ਗ੍ਰਿਫਤਾਰ, ਫਰਜੀ ਨਾਵਾਂ ਨਾਲ ਰਹਿ ਰਿਹਾ ਸੀ ਮੁਲਜ਼ਮ

FBI Arrested Harmanvir Singh: ਆਪ੍ਰੇਸ਼ਨ ਹਾਰਡਬਾਲ ਤਹਿਤ ਗ੍ਰਿਫ਼ਤਾਰ ਕੀਤੇ ਗਏ ਬੀਸੀ (ਬ੍ਰਿਟਿਸ਼ ਕੋਲੰਬੀਆ) ਦੇ ਰਵਿੰਦਰ ਢਾਂਡਾ, ਜਸਕਰਨ ਬਾਗੜੀ ਅਤੇ ਗੁਰਤੇਜ ਸਮਾਗ ਦੀ ਹਵਾਲਗੀ ਦੀ ਸੁਣਵਾਈ 22 ਜੁਲਾਈ ਨੂੰ ਬੀਸੀ ਸੁਪਰੀਮ ਕੋਰਟ ਵਿੱਚ ਹੋਈ ਸੀ। ਹਾਲਾਂਕਿ, ਅਦਾਲਤ ਨੇ ਇਸ ਮਾਮਲੇ ਵਿੱਚ ਅਦਾਲਤੀ ਕਾਰਵਾਈ ਦੇ ਜਨਤਕ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ।

Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ ‘ਤੇ ਗੈਂਗਸਟਰਾਂ ਦੀ ਜੰਗ

Gurugram Gang War: ਇੱਕ ਸਮੇਂ ਸਬਮਰਸੀਬਲ ਪੰਪ ਰਿਪੇਅਰ ਕਰਨ ਵਾਲਾ ਕੌਸ਼ਲ ਚੌਧਰੀ ਹੁਣ ਭਾਰਤ ਦੇ ਸਭ ਤੋਂ ਖਤਰਨਾਕ ਬੰਬੀਹਾ ਗੈਂਗ ਦਾ ਸੁਪਰੀਮੋ ਬਣ ਗਿਆ ਹੈ। ਉਹ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕੱਟੜ ਦੁਸ਼ਮਣ ਹੈ

ਲਾਰੈਂਸ ਗੈਂਗ ‘ਤੇ ਅਮਰੀਕੀ ਐਕਸ਼ਨ ਦਾ ਭਾਰਤ ਨੇ ਕੀਤਾ ਸਮਰਥਨ, MEA ਨੇ ਕਿਹਾ, ਦੋਵੇਂ ਦੇਸ਼ ਮਿਲ ਕੇ ਰੋਕਾਂਗੇ ਗਲੋਬਲ ਕ੍ਰਾਈਮ

Lawrance Bishnoi: ਅਮਰੀਕਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ 'ਤੇ ਨਵੰਬਰ 2023 'ਚ ਕੈਨੇਡਾ 'ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਹੁਕਮ ਦੇਣ ਦਾ ਇਲਜ਼ਾਮ ਲਗਾਇਆ ਹੈ।ਇੱਕ ਫੈਡਰਲ ਆਰੋਪ ਪੱਤਰ ਦੇ ਅਨੁਸਾਰ, ਬਿਸ਼ਨੋਈ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ 'ਚ ਇੱਕ ਗੁਰਦੁਆਰੇ ਦੇ ਬਾਹਰ ਨਿੱਝਰ ਦੇ ਕਤਲ ਦਾ ਹੁਕਮ ਦਿੱਤਾ ਸੀ।

FBI Hard Ball Operation: FBI ਨੇ ਗੋਲਡੀ ਬਰਾੜ ‘ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ

ਅਮਰੀਕੀ ਜਾਂਚ ਏਜੰਸੀ- ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ 'ਵਾਂਟੇਡ' ਐਲਾਨਿਆ ਹੈ। ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੀ ਮਦਦ ਕਰਨ ਵਾਲੇ ਨੂੰ 50 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਗੋਲਡੀ ਬਰਾੜ 'ਤੇ ਅਮਰੀਕਾ, ਕੈਨੇਡਾ ਤੇ ਅਮਰੀਕਾ ਦੇ ਸਾਊਥ ਕਾਲੀਫੋਰਨੀਆ 'ਚ ਵੱਖ-ਵੱਖ ਅਪਰਾਧਿਕ ਵਾਰਦਾਤਾਂ 'ਤੇ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਗਿਆ ਹੈ।

Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!

ਜਦੋਂ ਗੋਲੀਬਾਰੀ ਹੋਈ ਤਾਂ ਗੁਰੂ ਰੰਧਾਵਾ ਜਿੰਮ 'ਚ ਮੌਜੂਦ ਨਹੀਂ ਸੀ। ਲਾਰੈਂਸ ਬਿਸ਼ਨੋਈ ਸਮੂਹ ਨਾਲ ਜੁੜੇ ਅਨਿਲ ਪੰਡਿਤ ਨੇ ਕਿਹਾ ਕਿ ਜਿੰਮ ਨੂੰ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਗਾਇਕ ਗੁਰੂ ਰੰਧਾਵਾ ਸਲਮਾਨ ਖਾਨ ਦਾ ਕਰੀਬੀ ਹੈ। ਇਸੇ ਕਾਰਨ ਦਾ ਹਵਾਲਾ ਦਿੰਦੇ ਹੋਏ, ਲਾਰੈਂਸ ਬਿਸ਼ਨੋਈ ਗੈਂਗ ਪਹਿਲਾਂ ਕਈ ਹੋਰ ਗਾਇਕਾਂ ਦੇ ਘਰਾਂ 'ਤੇ ਤੇ ਆਲੇ ਦੁਆਲੇ ਗੋਲੀਆਂ ਚਲਾ ਚੁੱਕਾ ਹੈ।

ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਗੋਲੀਬਾਰੀ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ; ਸਲਮਾਨ ਖਾਨ ਨਾਲ ਜੁੜਿਆ ਮਾਮਲਾ

ਬੁੱਧਵਾਰ ਦੇਰ ਰਾਤ ਗਾਇਕ ਗੁਰੂ ਰੰਧਾਵਾ ਦੇ ਜਿੰਮ 'ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦਿੱਲੀ ਦੇ ਪੱਛਮੀ ਵਿਹਾਰ ਖੇਤਰ 'ਚ ਸਥਿਤ 24HS ਫਿਟਨੈਸ ਦਿੱਲੀ ਨਾਮ ਦੇ ਜਿੰਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ। ਇਸ ਪੂਰੇ ਮਾਮਲੇ ਦਾ ਕੁਨੈਕਸ਼ਨ ਸਲਮਾਨ ਖਾਨ ਨਾਲ ਨਿਕਲਿਆ ਹੈ।

ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...