ਦੁਨੀਆ ਦੀਆਂ ਖ਼ਬਰਾਂ
ਅੱਜ-ਕੱਲ੍ਹ ਦੇ ਡਿਜੀਟਲ ਯੁੱਗ ਵਿੱਚ ਇਹ ਦੁਨੀਆ ਬਹੁਤ ਹੀ ਛੋਟੀ ਹੋ ਗਈ ਹੈ। ਦੁਨੀਆ ਦੇ ਇੱਕ ਕੋਨੇ ਤੇ ਬੈਠਾ ਵਿਅਕਤੀ ਬੜੀ ਹੀ ਸਹਿਜਤਾ ਨਾਲ ਦੂਜੇ ਕੋਨੇ ਤੇ ਬੈਠੇ ਵਿਅਕਤੀ ਨਾਲ ਰਾਬਤਾ ਕਾਇਮ ਕਰ ਸਕਦਾ ਹੈ। ਇਸੇ ਕਰਕੇ ਹਰ ਕੋਈ ਦੁਨੀਆ ਦੇ ਹਰ ਕੋਨੇ ਦੀਆਂ ਖਬਰਾਂ ਨੂੰ ਵੀ ਜਾਣਨ ਲਈ ਹਰ ਪੱਲ ਉੱਤਸਕ ਰਹਿੰਦਾ ਹੈ। ਟੀਵੀ9ਪੰਜਾਬੀ.ਕਾਮ ਇਨ੍ਹਾਂ ਸਾਰੀਆਂ ਵੱਡੀਆਂ ਘਟਨਾਵਾਂ ਨੂੰ ਪ੍ਰਮੁਖਤਾ ਨਾਲ ਲਿੱਖਦਾ ਹੈ ਅਤੇ ਆਪਣੇ ਪਾਠਕਾਂ ਤੱਕ ਪਹੁੰਚਾਉਂਦਾ ਹੈ।
ਪਾਕਿਸਤਾਨ ਨੇ ਅਫਗਾਨਿਸਤਾਨ ‘ਚ ਮਚਾਈ ਤਬਾਹੀ, ਹਵਾਈ ਹਮਲਿਆਂ ਨਾਲ ਦਹਿਲੇ ਪਕਤਿਕਾ ਤੇ ਕੁਨਾਰ, 3 ਦੀ ਮੌਤ, ਕਈ ਜ਼ਖਮੀ
Pakistan Afghanistan Conflict: ਪਾਕਿਸਤਾਨ ਨੇ ਅਫਗਾਨਿਸਤਾਨ ਦੇ ਕੁਨਾਰ ਅਤੇ ਪਕਤਿਕਾ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ, ਜਿਨ੍ਹਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋਏ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਪਾਰ ਤਣਾਅ ਹੋਰ ਵਧ ਗਿਆ ਹੈ।
- TV9 Punjabi
- Updated on: Sep 21, 2026
- 9:11 am
ਈਰਾਨ ਨੂੰ ਲੈ ਕੇ ਗਲਤ ਸਾਬਤ ਹੋਏ ਟਰੰਪ ਦੇ ਦਾਅਵੇ?
ਅਮਰੀਕੀ ਯੁੱਧ ਮੰਤਰੀ ਪੀਟ ਹੇਗਸੇਥ ਦੇ ਦਾਅਵਿਆਂ ਦੇ ਉਲਟ, ਈਰਾਨ ਨੇ ਆਪਣੇ ਭੂਮੀਗਤ ਕੇਂਦਰਾ 'ਚ ਬੈਲਿਸਟਿਕ ਮਿਜ਼ਾਈਲਾਂ ਦਾ ਉਤਪਾਦਨ ਦੁਬਾਰਾ ਸ਼ੁਰੂ ਕਰ ਦਿੱਤਾ ਹੈ।
- TV9 Punjabi
- Updated on: Sep 21, 2026
- 8:53 am
ਬਰਬਾਦ ਈਰਾਨ ਨੂੰ ਹੁਣ ਝੁਕਣਾ ਹੋਵੇਗਾ! GDP 10 ਫੀਸਦੀ ਡਿੱਗੀ, ਮਹਿੰਗਾਈ ਭਾਰਤ ਤੋਂ 15 ਗੁਣਾ ਜ਼ਿਆਦਾ
Iran Economy: ਈਰਾਨ ਦੀ GDP ਵਿੱਚ 10.1% ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਅਗਸਤ ਵਿੱਚ ਔਸਤ ਮਹਿੰਗਾਈ ਦਰ 69.9% ਰਹੀ। ਤੇਲ ਨਿਰਯਾਤ ਵਿੱਚ ਭਾਰੀ ਕਮੀ, ਕਮਜ਼ੋਰ ਰਿਆਲ ਅਤੇ ਕੱਚੇ ਮਾਲ ਦੀ ਘਾਟ ਨੇ ਜੰਗ ਦੇ ਵਿਚਕਾਰ ਅਰਥਵਿਵਸਥਾ ਦੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ।
- TV9 Punjabi
- Updated on: Sep 21, 2026
- 5:45 am
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹੀ, 11 ਲੋਕਾਂ ਦੀ ਮੌਤ; ਕਈ ਲਾਪਤਾ
Sudan Gold Mine Collapse: ਸਰਕਾਰੀ ਕੰਪਨੀ 'ਸੂਡਾਨੀ ਮਿਨਰਲ ਰਿਸੋਰਸਿਜ਼ ਕੰਪਨੀ' ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ 30 ਲੋਕਾਂ ਨੂੰ ਬਚਾ ਲਿਆ ਗਿਆ ਹੈ। ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
- TV9 Punjabi
- Updated on: Sep 21, 2026
- 5:24 am
ਗ੍ਰੀਨਲੈਂਡ ਨੂੰ ਲੈ ਕੇ ਅਮਰੀਕਾ ਦਾ ਵੱਡਾ ਸਮਝੌਤਾ
ਡੋਨਾਲਡ ਟਰੰਪ ਨੇ ਗ੍ਰੀਨਲੈਂਡ ਦੀ ਸੁਰੱਖਿਆ 'ਤੇ ਅਮਰੀਕਾ ਨੂੰ ਸਥਾਈ ਨਿਯੰਤਰਣ ਦੇਣ ਵਾਲੇ ਇੱਕ ਵੱਡੇ ਸਮਝੌਤੇ ਦਾ ਐਲਾਨ ਕੀਤਾ ਹੈ।
- TV9 Punjabi
- Updated on: Sep 20, 2026
- 6:14 pm
ਹੂਤੀ ਹਮਲਿਆਂ ਨਾਲ ਦਹਿਲਿਆ ਸਾਊਦੀ ਅਰਬ, 9 ਦੇਸ਼ਾਂ ‘ਚ STEP ਅਲਰਟ; ਅਮਰੀਕਾ ਨੇ ਜਾਰੀ ਕੀਤੀ ਐਡਵਾਈਜ਼ਰੀ
ਰਿਆਦ 'ਤੇ ਹੂਤੀ ਮਿਜ਼ਾਈਲ-ਡਰੋਨ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਮੱਧ ਪੂਰਬ 'ਚ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਵਿਦੇਸ਼ਾਂ 'ਚ ਮੌਜੂਦ ਅਮਰੀਕੀ ਨਾਗਰਿਕਾਂ ਨੂੰ ਇਸ ਖੇਤਰ ਦੀ ਯਾਤਰਾ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ।
- Lalit Sharma
- Updated on: Sep 20, 2026
- 2:35 am
5 ਹਜ਼ਾਰ ਮੈਂਬਰ ਤੇ ਪੁਲਿਸ ਤੋਂ ਵੱਧ ਹਥਿਆਰ… ਕੈਨੇਡਾ ‘ਚ ਬਿਸ਼ਨੋਈ ਗੈਂਗ ਦਾ ਖ਼ੌਫ, ਧਮਕੀ ਭਰੇ ਪੱਤਰ ‘ਚ ਸਨਸਨੀਖੇਜ਼ ਦਾਅਵਾ
ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ 'ਤੇ ਕੈਨੇਡਾ ਪੁਲਿਸ ਨੂੰ ਭੇਜੇ ਗਏ ਇੱਕ ਕਥਿਤ ਧਮਕੀ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ 5,000 ਤੋਂ ਵੱਧ ਕਾਰਕੁਨ ਹਨ ਅਤੇ ਕਿਹਾ ਗਿਆ ਹੈ ਕਿ ਇਸ ਗੈਂਗ ਕੋਲ ਕੈਨੇਡੀਅਨ ਪੁਲਿਸ ਨਾਲੋਂ ਵੱਧ ਹਥਿਆਰ ਹਨ।
- TV9 Punjabi
- Updated on: Sep 18, 2026
- 10:04 am
ਪਾਕਿਸਤਾਨ: ਜੁੰਮੇ ਦੀ ਨਮਾਜ ਦੌਰਾਨ ਖੈਬਰ ਪਖਤੂਨਖਵਾ ਦੀ ਮਸਜਿਦ ਵਿੱਚ ਧਮਾਕਾ, 17 ਲੋਕਾਂ ਦੀ ਮੌਤ, 67 ਤੋਂ ਵੱਧ ਜਖ਼ਮੀ
Pakistan Bomb Blast: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਵੱਡਾ ਧਮਾਕਾ ਹੋ ਗਿਆ। ਸੂਬੇ ਦੀ ਪੁਰਾਣੀ ਪੁਲਿਸ ਲਾਈਨ ਨੇੜੇ ਵਾਪਰੀ ਇਸ ਘਟਨਾ ਵਿੱਚ 15 ਲੋਕ ਮਾਰੇ ਗਏ ਹਨ ਅਤੇ 25 ਤੋਂ ਵੱਧ ਜ਼ਖਮੀ ਹੋਏ ਹਨ।
- TV9 Punjabi
- Updated on: Sep 18, 2026
- 12:37 pm
ਭਾਰਤ ‘ਤੇ 100% ਟੈਰਿਫ ਲਗਾਉਣ ਵਾਲਾ ਬਿੱਲ ਅਮਰੀਕੀ ਸੰਸਦ ਤੋਂ ਪਾਸ, ਹੁਣ ਰਾਸ਼ਟਰਪਤੀ ਟਰੰਪ ਦੇ ਪਾਲੇ ‘ਚ ਗੇਂਦ
ਅਮਰੀਕੀ ਹਾਊਸ ਨੇ 'ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ 2026' ਬਿੱਲ ਪਾਸ ਕੀਤਾ। ਹੁਣ ਸਿਰਫ਼ ਇਸ 'ਤੇ ਟਰੰਪ ਦੇ ਦਸਤਖ਼ਤ ਬਾਕੀ ਹਨ। ਇਹ ਬਿੱਲ ਟਰੰਪ ਨੂੰ ਰੂਸੀ ਤੇਲ-ਗੈਸ ਖਰੀਦਣ ਵਾਲੇ ਦੇਸ਼ਾਂ 'ਤੇ 100% ਤੱਕ ਆਯਾਤ ਸ਼ੁਲਕ ਲਗਾਉਣ ਦਾ ਅਧਿਕਾਰ ਦਿੰਦਾ ਹੈ।
- TV9 Punjabi
- Updated on: Sep 17, 2026
- 1:54 am
ਸਰਬਜੀਤ ਕੌਰ-ਨਾਸਿਰ ਹੁਸੈਨ ਮਾਮਲੇ ‘ਚ ਨਵਾਂ ਮੋੜ, ਪਹਿਲੀ ਪਤਨੀ ਸਾਇਮਾ ਨੇ ਕੋਰਟ ‘ਚ ਲਗਾਏ ਗੰਭੀਰ ਆਰੋਪ, 6 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
Sarbjit Kaur: ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਮੁਸਲਿਮ ਪਤੀ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਹੁਸੈਨ ਨੇ ਮੰਗਲਵਾਰ ਨੂੰ ਲਾਹੌਰ ਦੀ ਫੈਮਿਲੀ ਕੋਰਟ ਵਿੱਚ ਆਪਣਾ ਬਿਆਨ ਦਰਜ ਕਰਵਾਇਆ। ਸਾਇਮਾ ਨੇ ਆਪਣੇ ਬਿਆਨ ਵਿੱਚ ਨਾਸਿਰ ਅਤੇ ਸਰਬਜੀਤ ਦੇ ਨਿਕਾਹ ਨੂੰ ਧੋਖਾਧੜੀ ਅਤੇ ਗਲਤ ਤੱਥਾਂ 'ਤੇ ਆਧਾਰਿਤ ਦੱਸਿਆ।
- TV9 Punjabi
- Updated on: Sep 16, 2026
- 8:48 am
ਸਮੁੰਦਰ ਵਿੱਚ ਜਹਾਜ ਟਕਰਾਉਣ ਤੇ ਭੜਕਿਆ, ਪਾਕਿਸਤਾਨੀ ਡਿਪਲੋਮੈਟ ਨੂੰ ਪਾਈ ਝਾੜ
ਸਮੁੰਦਰ ਵਿੱਚ ਪਾਕਿਸਤਾਨ ਦੀ "ਨਾਪਾਕ" ਹਰਕਤ ਦੇਖਣ ਨੂੰ ਮਿਲੀ ਹੈ। ਇਸ ਤੋਂ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ ਅਫੇਅਰਜ਼ ਨੂੰ ਤਲਬ ਕੀਤਾ ਹੈ।
- TV9 Punjabi
- Updated on: Sep 16, 2026
- 8:16 am
Canada Study Visa: ਕਾਲਜ ਫੀਸ ਤੋਂ ਇਲਾਵਾ ਦਿਖਾਉਣਾ ਹੋਵੇਗਾ 17 ਲੱਖ ਦਾ ਬੈਂਕ ਬੈਲੈਂਸ, 1 ਸਤੰਬਰ ਤੋਂ ਨਵਾਂ ਨਿਯਮ ਲਾਗੂ
Canada Study Visa: ਪੰਜਾਬ ਤੋਂ ਸਟੱਡੀ ਵੀਜ਼ਾ 'ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਡਿਪਾਰਟਮੈਂਟ (IRCC) ਨੇ ਨਵੇਂ ਨਿਯਮ ਲਾਗੂ ਕੀਤੇ ਹਨ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਪਹਿਲਾਂ ਕੈਨੇਡਾ ਵਿੱਚ ਸਟੱਡੀ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਸਾਲਾਨਾ ਲਗਭਗ 15 ਲੱਖ ਰੁਪਏ ਦਾ ਬੈਂਕ ਬੈਲੈਂਸ ਦਿਖਾਉਣਾ ਜ਼ਰੂਰੀ ਸੀ।
- TV9 Punjabi
- Updated on: Sep 16, 2026
- 5:31 am
ਕੈਨੇਡਾ ਦਾ ਵੱਡਾ ਇਮੀਗ੍ਰੇਸ਼ਨ ਬਦਲਾਅ, ਅਘੋਸ਼ਿਤ ਪਰਿਵਾਰਕ ਮੈਂਬਰਾਂ ਨੂੰ ਸਪਾਂਸਰ ਕਰਨ ਵਾਲੀ 7 ਸਾਲ ਪੁਰਾਣੀ ਨੀਤੀ ਖ਼ਤਮ
Canada Immigration: ਪੰਜਾਬ ਲਈ ਇਹ ਬਦਲਾਅ ਕਾਫ਼ੀ ਅਹਿਮ ਹੈ। ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਇਕੱਲੇ ਕੈਨੇਡਾ ਜਾਂਦੇ ਹਨ ਅਤੇ ਪੀਆਰ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਆਪਣੇ ਨਾਲ ਜੋੜਨ ਦੀ ਯੋਜਨਾ ਬਣਾਉਂਦੇ ਹਨ।
- TV9 Punjabi
- Updated on: Sep 15, 2026
- 10:59 am
ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ‘ਤੇ ਨਸਲੀ ਹਮਲਾ, ਚਾਕੂ ਨਾਲ 20 ਤੋਂ ਵੱਧ ਵਾਰ ਹਮਲਾ; ਹਸਪਤਾਲ ‘ਚ ਗੰਭੀਰ ਹਾਲਤ
Punjabi Truck Driver: ਅਮਰੀਕਾ ਵਿੱਚ ਪੰਜਾਬ ਦੇ ਇੱਕ ਡਰਾਈਵਰ ਤੇ ਨਸਲੀ ਹਮਲਾ ਹੋਇਆ ਹੈ। ਹਮਲਾਵਰ ਨੇ ਸੋਮਵਾਰ ਸਵੇਰੇ ਆਰਾਮ ਕਰ ਰਹੇ ਡਰਾਈਵਰ ਤੇ ਪਹਿਲਾਂ ਨਸਲੀ ਟਿੱਪਣੀ ਕੀਤੀ ਅਤੇ ਇਸ ਤੋਂ ਬਾਅਦ ਉਸ ਤੇ ਚਾਕੂ ਨਾਲ ਹਮਲਾ ਕਰ ਦਿੱਤਾ।
- TV9 Punjabi
- Updated on: Sep 15, 2026
- 8:13 am
BRICS ਦੀ ਵਧਦੀ ਤਾਕਤ ਤੋਂ ਘਬਰਾਇਆ ਅਮਰੀਕਾ! ਰੂਸ ‘ਤੇ ਪਾਬੰਦੀਆਂ-ਟੈਰਿਫ ਵਧਾਉਣ ਲਈ ਸੰਸਦ ‘ਚ ਪ੍ਰਸਤਾਵ, ਭਾਰਤ ਦਾ ਵੀ ਜ਼ਿਕਰ
BRICS: ਵਾਸ਼ਿੰਗਟਨ ਦਾ ਮੰਨਣਾ ਹੈ ਕਿ ਰੂਸ ਦਾ ਕੱਚਾ ਤੇਲ ਵਪਾਰ ਯੂਕਰੇਨ ਖ਼ਿਲਾਫ਼ ਜੰਗ ਲਈ ਫੰਡ ਇਕੱਠੇ ਕਰਨ ਵਿੱਚ ਮਦਦ ਕਰ ਰਿਹਾ ਹੈ। ਅਜਿਹੇ ਵਿੱਚ ਟਰੰਪ ਨੂੰ ਰੂਸ ਦੇ ਪ੍ਰਮੁੱਖ ਤੇਲ ਵਪਾਰਕ ਭਾਈਵਾਲਾਂ ਤੇ ਫੁੱਲ ਟੈਰਿਫ ਲਗਾਉਣ ਦਾ ਅਧਿਕਾਰ ਦੇਣਾ ਹੈ।
- TV9 Punjabi
- Updated on: Sep 15, 2026
- 7:49 am