AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

“ਇੰਗਲਿਸ਼ ਦਾ ਅਜਿਹਾ ਕਤਲ…”ਪਾਕਿਸਤਾਨੀ ਵਿਧਾਇਕ ਦੀ ਅੰਗਰੇਜ਼ੀ ਸੁਣ ਕੇ ਲੋਟਪੋਟ ਹੋਏ ਲੋਕ; ਇਹ ਵਾਇਰਲ ਵੀਡੀਓ ਦੇਖਿਆ ਤੁਸੀਂ?

Pakistani MPA Muhammad Shabbir Qureshi Video: ਪਾਕਿਸਤਾਨ ਦੇ ਸਿੰਧ ਦੇ ਵਿਧਾਇਕ ਮੁਹੰਮਦ ਸ਼ੱਬੀਰ ਕੁਰੈਸ਼ੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਜਿਨਾਹ ਨੂੰ ਅੰਗਰੇਜ਼ੀ ਵਿੱਚ ਸ਼ਰਧਾਂਜਲੀ ਦੇ ਰਹੇ ਹਨ। ਦੇਖੋ ਕਿਵੇਂ ਅੰਗਰੇਜ਼ੀ ਪੜ੍ਹਣ ਵਿੱਚ ਛੁੱਟੇ ਨੇਤਾਜੀ ਦੇ ਪਸੀਨੇ।

ਇੰਗਲਿਸ਼ ਦਾ ਅਜਿਹਾ ਕਤਲ...ਪਾਕਿਸਤਾਨੀ ਵਿਧਾਇਕ ਦੀ ਅੰਗਰੇਜ਼ੀ ਸੁਣ ਕੇ ਲੋਟਪੋਟ ਹੋਏ ਲੋਕ; ਇਹ ਵਾਇਰਲ ਵੀਡੀਓ ਦੇਖਿਆ ਤੁਸੀਂ?
tv9-punjabi
| Updated On: 15 Sep 2026 13:28 PM IST
Share

ਗੁਆਂਢੀ ਦੇਸ਼ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਵੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ। ਪਾਕਿਸਤਾਨ ਦੇ ਸਿੰਧ ਸੂਬੇ ਦੇ ਇੱਕ ਵਿਧਾਇਕ ਮੁਹੰਮਦ ਅਲੀ ਜਿਨਾਹ (Tribute To Jinnah) ਨੂੰ ਸ਼ਰਧਾਂਜਲੀ ਦੇਣ ਲਈ ਖੜ੍ਹੇ ਹੋਏ। ਉਨ੍ਹਾਂ ਦੇ ਹੱਥ ਵਿੱਚ ਸੀ ਅੰਗਰੇਜ਼ੀ ਵਿੱਚ ਇੱਕ ਭਾਰੀ-ਭਰਕਮ ਸਰਕਾਰੀ ਮਤਾ, ਅਤੇ ਜ਼ੁਬਾਨ ਹਰ ਦੂਜੇ ਸ਼ਬਦ ਤੇ ਬ੍ਰੇਕ ਲਗਾ ਰਹੀ ਸੀ। ਇਹ ਦੇਖ ਕੇ, ਇੰਟਰਨੈੱਟ ਦਰਸ਼ਕ ਹੱਸ-ਹੱਸ ਕੇ ਲੋਟਪੋਟ ਹੋ ਕੇ ਇੱਕ ਸੁਰ ਵਿੱਚ ਕਹਿ ਰਹੀ ਹੈ – “ਅੰਗਰੇਜ਼ ਦਾ ਅਜਿਹਾ ਕਤਲ ਸ਼ਾਇਦ ਹੀ ਕਦੇ ਦੇਖਿਆ ਹੋਵੇ।”

ਜਦੋਂ ਅੰਗਰੇਜ਼ੀ ਬਣੀ ਪਾਕਿਸਤਾਨੀ ਵਿਧਾਇਕ ਦੀ ਸਭ ਤੋਂ ਵੱਡੀ ਦੁਸ਼ਮਣ!

ਕਰਾਚੀ ਦੇ ਕੇਮਾਰੀ ਦੇ ਰਹਿਣ ਵਾਲੇ MPA ( ਮੈਂਬਰ ਆਫ ਪ੍ਰੋਵਿਂਸ਼ੀਅਲ) ਮੈਂਬਰ ਮੁਹੰਮਦ ਸ਼ਬੀਰ ਕੁਰੈਸ਼ੀ (Pakistani MPA Muhammad Shabbir Qureshi) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਮੀਮਜ਼ ਦਾ ਹੜ੍ਹ ਆ ਗਿਆ ਹੈ। ਅਜਿਹਾ ਹੋਇਆ ਕਿ ਵਿਧਾਨ ਸਭਾ ਸੈਸ਼ਨ ਦੌਰਾਨ, ਕੁਰੈਸ਼ੀ ਨੂੰ ਜਿਨਾਹ ਦੀ ਸ਼ਾਨ ਵਿੱਚ ਕਸੀਦੇ ਪੜ੍ਹਨੇ ਸਨ। ਜਿਵੇਂ ਹੀ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਬੋਲਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਜੋ ਹੋਇਆ ਉਹ ਸੱਚਮੁੱਚ ਵੇਖਣ ਲਾਇਕ ਸੀ। ਉਨ੍ਹਾਂ ਦੀ ਅੰਗਰੇਜ਼ੀ ਸੁਣ ਕੇ ਵੱਡੇ-ਵੱਡੇ ਪ੍ਰੋਫੇਸਰ ਵੀ ਸਿਰ ਫੜ ਲੈਣ।

ਇਸ ਵਾਇਰਲ ਵੀਡੀਓ ਵਿੱਚ, ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਨੂੰ ਹਰੇਕ ਸ਼ਬਦ ਨੂੰ ਪੜ੍ਹਨ ਲਈ ਕਿਵੇਂ ਸੰਘਰਸ਼ ਕਰਨਾ ਪੈ ਰਿਹਾ ਹੈ। ਸਥਿਤੀ ਇੰਨੀ ਭਿਆਨਕ ਹੋ ਗਈ ਕਿ ਉਨ੍ਹਾਂਨੂੰ ਨੇੜੇ ਬੈਠੇ ਸਾਥੀ ਵਿਧਾਇਕਾਂ ਤੋਂ ਵੀ ਮਦਦ ਮੰਗਣੀ ਪਈ। ਵੇਚਾਰੇ ਦੀ ਹਾਲਤ ਵੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਅੰਗਰੇਜ਼ੀ ਨਹੀਂ, ਸਗੋਂ ਰੂਸੀ ਭਾਸ਼ਾ ਦਾ ਕੋਈ ਮੁਸ਼ਕਲ ਕੋਡ ਡਿਕੋਡ ਕਰ ਰਹੇ ਹੋਣ ।

ਸੋਸ਼ਲ ਮੀਡੀਆ ਤੇ ਆਇਆ ਮੀਮਜ਼ ਦਾ ਹੜ੍ਹ

ਜਿਵੇਂ ਹੀ ਵੀਡੀਓ ਸੋਸ਼ਲ ਮੀਡੀਆ ਤੇ ਆਇਆ, ਇਸ ਤੇ ਮੀਮਜ਼ ਦਾ ਹੜ੍ਹ ਆ ਗਿਆ, ਲੋਕਾਂ ਨੇ ਤਰ੍ਹਾਂ- ਤਰ੍ਹਾਂ ਦੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਕਈ ਯੂਜਰਸ ਨੇ ਮਜ਼ਾਕ ਵਿੱਚ ਕਿਹਾ ਕਿ ਜਿਨਾਹ ਖੁਦ ਲੰਡਨ ਦੇ ਲਿੰਕਨ ਇਨ ਤੋਂ ਪੜ੍ਹੋ ਹੋਏ ਬੈਰਿਸਟਰ ਸਨ ਅਤੇ ਸ਼ਾਨਦਾਰ ਅੰਗਰੇਜ਼ੀ ਜਾਣਦੇ ਸਨ। ਇਹ ਸਭ ਦੇਖ ਕੇ, ਜਿਨਾਹ ਸੋਚ ਰਹੇ ਹੋਣਗੇ, “ਉਰਦੂ ਵਿੱਚ ਹੀ ਬੋਲ ਲੈਂਦਾ।” ਕੁਝ ਲੋਕਾਂ ਨੇ ਇਹ ਵੀ ਸਵਾਲ ਕੀਤਾ ਕਿ ਜੇਕਰ ਇੱਕ ਨੇਤਾ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਭਾਸ਼ਣ ਕਿਉਂ ਦਿੱਤਾ ਗਿਆ। ਕਈਆਂ ਨੇ ਉਨ੍ਹਾਂ ਦੇ ਸਟਾਫ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ, ਉਨ੍ਹਾਂ ਨੂੰ ਘੱਟੋ ਘੱਟ ਭਾਸ਼ਣ ਤੋਂ ਪਹਿਲਾਂ ਅਭਿਆਸ ਕਰਨ ਜਾਂ ਉਰਦੂ ਵਿੱਚ ਪਰਚੀ ਹੀ ਦੇ ਦਿੰਦੇ।

ਫਿਲਹਾਲ, ਕੁਰੈਸ਼ੀ ਵੱਲੋਂ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਹ ਵੀਡੀਓ ਇੰਟਰਨੈੱਟ ‘ਤੇ ਲੰਬੇ ਸਮੇਂ ਤੱਕ ਲੋਕਾਂ ਦਾ ਮਨੋਰੰਜਨ ਕਰਨ ਲਈ ਬਿਲਕੁਲ ਤਿਆਰ ਹੈ।

ਇੱਥੇ ਦੇਖੋ ਵਾਇਰਲ ਵੀਡੀਓ

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...