ਇੰਗਲੈਂਡ ਫੁਟਬਾਲ ਟੀਮ ਦੀ ਕੈਪਟਨ ਸੀਰਤ ਕੌਰ ਬਿੰਨਿਗ ਨੇ ਫਗਵਾੜਾ ਦੀ ਸਪੋਰਟਸ ਅਕੈਡਮੀ ਮੌਲੀ ਦਾ ਕੀਤਾ ਵਿਸ਼ੇਸ਼ ਦੌਰਾ
England Football Captain Seerat Kaur: ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਾਣੋਕੀ ਨਾਲ ਸੰਬੰਧਤ ਬਿਨਿੰਗ ਪਰਿਵਾਰ ਦੀ ਧੀ ਸੀਰਤ ਕੌਰ ਜੋ ਇੰਗਲੈਂਡ ਦੀ ਜੰਮਪਲ ਹੈ ਨੇ ਪੰਜਾਬ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ, ਜੋ ਇੰਗਲੈਂਡ ਟੀਮ ਦੇ ਅੰਡਰ 21 ਦੀ ਫੁੱਟਬਾਲ ਟੀਮ ਦੀ ਕੈਪਟਨ ਹੈ, ਜੋ ਇਨ੍ਹੀਂ ਦਿਨੀਂ ਪੰਜਾਬ ਵਿੱਚ ਆਈ ਹੋਈ ਹੈ।
- Davinder Kumar
- Updated on: Sep 21, 2026
- 12:34 pm
ਜਲੰਧਰ ਦਾ ਰਕੇਸ਼ ਕੀਨੀਆ ‘ਚ ਕਿਡਨੈਪ, ਭਾਰਤ ਸਰਕਾਰ ਦੀ ਮਦਦ ਨਾਲ ਹੋਈ ਵਾਪਸੀ, ਏਜੰਟ ਖਿਲਾਫ਼ FIR
ਜਲੰਧਰ ਦੇ ਨੌਜਵਾਨ ਰਕੇਸ਼ ਦਾ ਇਟਲੀ ਜਾਣ ਦਾ ਸੁਪਨਾ ਕੀਨੀਆ 'ਚ ਕਿਡਨੈਪਿੰਗ ਦੇ ਡਰਾਉਣੇ ਸੱਚ ਵਿੱਚ ਬਦਲ ਗਿਆ। ਉਸ ਨੂੰ ਬੰਧਕ ਬਣਾ ਕੇ ਪਰਿਵਾਰ ਤੋਂ $70,000 ਮੰਗੇ ਗਏ। ਸਮਾਜਸੇਵੀ ਕੁਲਵਿੰਦਰ ਸਿੰਘ ਫਰਾਂਸ ਅਤੇ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਸਦਕਾ ਰਕੇਸ਼ ਨੂੰ ਬਚਾਇਆ ਗਿਆ ਅਤੇ ਉਹ ਸੁਰੱਖਿਅਤ ਵਾਪਸ ਘਰ ਪਰਤਿਆ।
- Davinder Kumar
- Updated on: Sep 20, 2026
- 9:03 pm
ਜੰਡਿਆਲਾ ਮੋੜ ‘ਤੇ ਪੁਲਿਸ ਟੀਮ ‘ਤੇ ਜਾਨਲੇਵਾ ਹਮਲਾ, ਯੂਟਿਊਬਰ ਮਨੀ ਸ਼ੌਕਰ ਤੇ ਡਰਾਈਵਰ ਗ੍ਰਿਫ਼ਤਾਰ, ਗਲੌਕ ਪਿਸਤੌਲ ਬਰਾਮਦ
ਸ਼ੁੱਕਰਵਾਰ ਰਾਤ ਨੂੰ ਸੀਪੀ ਸਤਿੰਦਰ ਸਿੰਘ ਦੇ ਨਿਰਦੇਸ਼ਾਂ ਹੇਠ, ਚੌਕੀ ਇੰਚਾਰਜ ਨਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਜੰਡਿਆਲਾ ਕਰਾਸਿੰਗ 'ਤੇ ਤਾਇਨਾਤ ਸੀ। ਫਗਵਾੜਾ ਤੋਂ ਆ ਰਹੀ ਇੱਕ ਕਾਲੀ ਸਕਾਰਪੀਓ ਨੂੰ ਫਲੈਸ਼ਲਾਈਟ ਨਾਲ ਰੋਕਿਆ ਗਿਆ। ਜਦੋਂ ਪੁਲਿਸ ਨੇ ਡਰਾਈਵਿੰਗ ਲਾਇਸੈਂਸ ਮੰਗਿਆ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ।
- Davinder Kumar
- Updated on: Sep 20, 2026
- 7:49 pm
ਆਂਡਿਆਂ-ਟਮਾਟਰਾਂ ਦੀ ਹੋ ਰਹੀ ਰਾਜਨੀਤੀ, ਪਰਗਟ ਸਿੰਘ ਬੋਲੇ- ਇਹ ਪੰਜਾਬ ਦੀ ਬਦਕਿਸਮਤੀ
ਪਰਗਟ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਹੁਣ ਆਂਡਿਆਂ ਤੇ ਟਮਾਟਰਾਂ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਸਲ ਮੁੱਦਿਆਂ 'ਤੇ ਰਾਜਨੀਤੀ ਤੇ ਗੱਲਬਾਤ ਹੋਣੀ ਚਾਹੀਦੀ ਹੈ, ਪਰ ਇਸ ਦੀ ਬਜਾਏ ਆਂਡਿਆਂ ਤੇ ਟਮਾਟਰਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਤੋਂ ਘਟੀਆ ਰਾਜਨੀਤੀ ਹੋਰ ਕੀ ਹੋ ਸਕਦੀ ਹੈ।
- Davinder Kumar
- Updated on: Sep 20, 2026
- 12:15 pm
ਚੁੰਨੀ ਲਾਲ ਭਗਤ ਦੇ ਦਿਹਾਂਤ ‘ਤੇ ਮੰਤਰੀ ਕਟਾਰੂਚੱਕ ਤੇ ਬਰਿੰਦਰ ਗੋਇਲ ਨੇ ਸਾਂਝਾ ਕੀਤਾ ਦੁੱਖ, ਪਰਿਵਾਰ ਨਾਲ ਕੀਤੀ ਗੱਲਬਾਤ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਬਰਿੰਦਰ ਕੁਮਾਰ ਗੋਇਲ ਨੇ ਸਾਬਕਾ ਮੰਤਰੀ ਚੁਨੀ ਲਾਲ ਭਗਤ ਦੇ ਦੇਹਾਂਤ 'ਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਚੁਨੀ ਲਾਲ ਭਗਤ ਨੂੰ ਪੰਜਾਬ ਦੀ ਸਿਆਸਤ ਦੀ ਵਿਲੱਖਣ ਸ਼ਖਸੀਅਤ ਦੱਸਿਆ ਅਤੇ ਉਨ੍ਹਾਂ ਦੀ ਲਗਨ, ਮਿਹਨਤ ਤੇ ਇਮਾਨਦਾਰੀ ਨੂੰ ਯਾਦ ਕੀਤਾ।
- Davinder Kumar
- Updated on: Sep 19, 2026
- 8:15 pm
ਜਲੰਧਰ ਪੁਲਿਸ ਵੱਲੋਂ ਫਰਜ਼ੀ ਅਗਵਾ ਸਾਜ਼ਿਸ਼ ਦਾ ਪਰਦਾਫਾਸ਼, ਪਿਤਾ ਸਣੇ 3 ਗ੍ਰਿਫ਼ਤਾਰ
ਜਲੰਧਰ ਦਿਹਾਤੀ ਪੁਲਿਸ ਨੇ ਇੱਕ ਗੰਭੀਰ ਅਗਵਾ ਮਾਮਲੇ ਦੀ ਜਾਂਚ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਆਧੁਨਿਕ ਤਕਨੀਕਾਂ ਵਰਤਦਿਆਂ ਪਾਇਆ ਕਿ ਪੁੱਤਰ ਦੇ ਅਗਵਾ ਦੀ ਕਹਾਣੀ ਖੁਦ ਪਿਤਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘੜੀ ਸੀ। ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਸ਼ਿਕਾਇਤਕਰਤਾ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
- Davinder Kumar
- Updated on: Sep 19, 2026
- 6:05 pm
ਜਲੰਧਰ ‘ਚ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਹੋਈ ਕਿਰਕਿਰੀ, PM ਦਾ ਪੁਤਲਾ ਫੂਕਦੇ ਸਾੜਿਆ ਆਪਣਾ ਹੀ ਝੰਡਾ; ਵਰਕਰਾਂ ‘ਚ ਹਫ਼ੜਾ-ਦਫ਼ੜੀ
ਜਲੰਧਰ ਦੇ ਕੰਪਨੀ ਬਾਗ ਚੌਕ (ਸ਼੍ਰੀ ਰਾਮ ਚੌਕ) ਵਿਖੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਜ਼ੋਰਦਾਰ ਰੋਸ ਪ੍ਰਦਰਸ਼ਨ ਦੌਰਾਨ ਬੇਹੱਦ ਅਜੀਬੋ-ਗਰੀਬ ਅਤੇ ਨਮੋਸ਼ੀ ਭਰੀ ਸਥਿਤੀ ਪੈਦਾ ਹੋ ਗਈ। ਮੌਕੇ 'ਤੇ ਹਾਲਾਤ ਉਸ ਵੇਲੇ ਹਾਸੋਹੀਣੇ ਬਣ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦੇ ਸਮੇਂ ਕਾਂਗਰਸ ਪਾਰਟੀ ਦਾ ਆਪਣਾ ਹੀ ਝੰਡਾ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਿਆ।
- Davinder Kumar
- Updated on: Sep 19, 2026
- 1:49 pm
ਜਲੰਧਰ-ਲੁਧਿਆਣਾ ਹਾਈਵੇ ‘ਤੇ ਵੱਡੀ ਵਾਰਦਾਤ, ਗੰਨ ਪੁਆਇੰਟ ‘ਤੇ ਟਰੱਕ ਡਰਾਈਵਰ ਦੀ ਕੁੱਟਮਾਰ; 50 ਹਜ਼ਾਰ ਤੇ ਮੋਬਾਈਲ ਲੁੱਟਿਆ
ਜਲੰਧਰ-ਲੁਧਿਆਣਾ ਨੇਸ਼ਨਲ ਹਾਈਵੇਅ 'ਤੇ ਫ਼ਿਲੌਰ ਅਧੀਨ ਪੈਂਦੇ ਪਿੰਡ ਭੱਟੀਆਂ ਨੇੜੇ ਦੇਰ ਰਾਤ ਹਥਿਆਰਬੰਦ ਕਾਰ ਸਵਾਰ ਬਦਮਾਸ਼ਾਂ ਵੱਲੋਂ ਗੰਨ ਪੁਆਇੰਟ 'ਤੇ ਇੱਕ ਟਰੱਕ ਚਾਲਕ ਨੂੰ ਨਿਸ਼ਾਨਾ ਬਣਾਉਂਦਿਆਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਲੁੱਟ-ਖੋਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
- Davinder Kumar
- Updated on: Sep 19, 2026
- 1:21 pm
ਜਲੰਧਰ ਦੇ ਪ੍ਰਭਦੀਪ ਨੇ ਜੂਨੀਅਰ ਏਸ਼ੀਆ ਕੱਪ ‘ਚ ਮਚਾਈ ਧਮਾਲ, ਡੈਬਿਊ ਟੂਰਨਾਮੈਂਟ ਵਿੱਚ ਭਾਰਤ ਨੂੰ ਦਿਵਾਇਆ ਸੋਨ ਤਗਮਾ
ਭਾਰਤ ਵਾਪਸ ਆਉਣ 'ਤੇ, ਪ੍ਰਭਦੀਪ ਦਾ ਅੰਮ੍ਰਿਤਸਰ ਪਹੁੰਚਣ 'ਤੇ ਉਸ ਦੇ ਪਰਿਵਾਰ ਅਤੇ ਸਥਾਨਕ ਨਿਵਾਸੀਆਂ ਨੇ ਢੋਲ-ਢੋਲ ਦੀ ਧੁਨ ਨਾਲ ਸ਼ਾਨਦਾਰ ਸਵਾਗਤ ਕੀਤਾ। ਪ੍ਰਭਦੀਪ ਨੇ ਕਿਹਾ ਕਿ ਇਹ ਉਸ ਦਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਸੀ ਅਤੇ ਭਾਰਤ ਲਈ ਸੋਨ ਤਮਗਾ ਜਿੱਤਣਾ ਉਸ ਦੇ ਲਈ ਬਹੁਤ ਮਾਣ ਵਾਲਾ ਪਲ ਸੀ।
- Davinder Kumar
- Updated on: Sep 18, 2026
- 12:09 am
DAV ਕਾਲਜ ‘ਚ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਵਿਵਾਦ: ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਇਤਰਾਜ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ ਦਰਜ
ਪ੍ਰੋਫੈਸਰ ਐਮਪੀ ਸਿੰਘ ਕਹਿੰਦੇ ਹਨ ਕਿ ਉਹ ਲੰਬੇ ਸਮੇਂ ਤੋਂ ਬੰਦੂਕ ਸੱਭਿਆਚਾਰ ਦੇ ਖਿਲਾਫ ਬੋਲਦੇ ਆ ਰਹੇ ਹਨ। ਉਨ੍ਹਾਂ ਦੇ ਅਨੁਸਾਰ, ਗੋਲੀਬਾਰੀ ਦੇ ਵਿਜ਼ੂਅਲ ਕਥਿਤ ਤੌਰ 'ਤੇ ਹਥਿਆਰਾਂ ਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ, ਜੋ ਕਾਲਜ ਕੈਂਪਸ ਵਿੱਚ ਨੌਜਵਾਨਾਂ ਵਿੱਚ ਅਜਿਹੀ ਸਮੱਗਰੀ ਦੇ ਫੈਲਣ ਬਾਰੇ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਨੇ ਨੋਟ ਕੀਤਾ ਕਿ ਡੀਏਵੀ ਕਾਲਜ ਨੇ ਸਿੱਖਿਆ, ਸੰਗੀਤ ਤੇ ਪ੍ਰਸ਼ਾਸਨ ਦੇ ਖੇਤਰਾਂ ਵਿੱਚ ਕਈ ਪ੍ਰਮੁੱਖ ਹਸਤੀਆਂ ਪੈਦਾ ਕੀਤੀਆਂ ਹਨ।
- Davinder Kumar
- Updated on: Sep 17, 2026
- 9:26 pm
ਸੈਨਿਕ ਵੋਕੇਸ਼ਨਲ ਜਲੰਧਰ: ਇੰਸਟ੍ਰਕਟਰ ਤੇ ਕਲਰਕ ਦੀਆਂ ਅਸਾਮੀਆਂ, ਨਿਯੁਕਤੀ ਲਈ ਅਰਜ਼ੀਆਂ ਦੀ ਮੰਗ
ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ, ਜਲੰਧਰ ਵਿਖੇ 11 ਮਹੀਨਿਆਂ ਦੇ ਠੇਕੇ 'ਤੇ ਐਜੂਕੇਸ਼ਨ ਇੰਸਟਰੱਕਟਰ ਅਤੇ ਪਾਰਟ-ਟਾਈਮ ਕਲਰਕ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਯੋਗ ਉਮੀਦਵਾਰ 28 ਸਤੰਬਰ 2026 ਤੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਜਲੰਧਰ ਵਿਖੇ ਆਪਣੇ ਦਸਤਾਵੇਜ਼ ਜਮ੍ਹਾ ਕਰਵਾ ਸਕਦੇ ਹਨ। ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਤਰਜੀਹ ਦਿੱਤੀ ਜਾਵੇਗੀ।
- Davinder Kumar
- Updated on: Sep 16, 2026
- 7:24 pm
ਜਲੰਧਰ DAV ਕਾਲਜ ‘ਚ ਗਾਇਕ ਨਿੱਜਰ ਦੇ ਨਵੇਂ ਗੀਤ ਦੀ ਸ਼ੂਟਿੰਗ ਨੂੰ ਲੈ ਕੇ ਵਿਵਾਦ, DC ਨੂੰ ਭੇਜੀ ਸ਼ਿਕਾਇਤ
ਇਸ ਮਾਮਲੇ ਨੂੰ ਲੈ ਕੇ ਪ੍ਰੋਫੈਸਰ ਐਮ.ਪੀ. ਸਿੰਘ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਸਮੇਤ ਮੈਨੇਜਮੈਂਟ ਕਮੇਟੀ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪ੍ਰੋਫੈਸਰ ਐਮ.ਪੀ. ਸਿੰਘ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਗਨ ਕਲਚਰ ਖ਼ਿਲਾਫ਼ ਲੜਾਈ ਲੜ ਰਹੇ ਹਨ। ਅਜਿਹੇ 'ਚ ਸ਼ਹਿਰ ਦੇ ਸਿੱਖਿਆ ਸੰਸਥਾਨ ਡੀਏਵੀ ਕਾਲਜ 'ਚ ਪੰਜਾਬੀ ਗਾਇਕ ਵੱਲੋਂ ਐਲਬਮ ਨੂੰ ਲੈ ਕੇ ਸ਼ੂਟਿੰਗ ਕੀਤੀ ਗਈ। ਇਸ ਦੌਰਾਨ ਗਨ ਕਲਚਰ ਨੂੰ ਪ੍ਰਮੋਟ ਕੀਤਾ ਗਿਆ।
- Davinder Kumar
- Updated on: Sep 16, 2026
- 3:20 pm