ਲੁਧਿਆਣਾ: ਨਾਬਾਲਗ ਨੇ ਬਾਥਰੂਮ ‘ਚ ਦਿੱਤਾ ਬੱਚੇ ਨੂੰ ਜਨਮ, ਐਂਬੂਲੈਂਸ ਟੀਮ ਟੇਬਲ ‘ਤੇ ਛੱਡ ਗਈ ਨਵਜਾਤ; ਮੌਤ
ਹੈਰਾਨੀ ਦੀ ਗੱਲ ਇਹ ਰਹੀ ਕਿ ਐਂਬੂਲੈਂਸ ਦੀ ਚਿਕਿਤਸਕ ਟੀਮ ਲੜਕੀ ਨੂੰ ਤਾਂ ਨਾਲ ਲੈ ਗਈ, ਪਰ ਬੱਚਾ ਉੱਥੇ ਹੀ ਟੇਬਲ 'ਤੇ ਛੱਡ ਗਈ। ਇਸ ਤੋਂ ਬਾਅਦ ਹਸਪਤਾਲ ਸਟਾਫ਼ ਨੇ ਬੱਚੇ ਨੂੰ ਲਿਆਉਣ ਲਈ ਕਿਹਾ, ਪਰ ਇਸ ਦੌਰਾਨ ਜਦੋਂ ਤੱਕ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
- Rajinder Arora
- Updated on: Sep 20, 2026
- 8:50 am
PAU ਕਿਸਾਨ ਮੇਲੇ ਦਾ CM ਮਾਨ ਨੇ ਕੀਤਾ ਉਦਘਾਟਨ, ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਵਿਖੇ ਅੱਜ ਤੋਂ ਦੋ-ਰੋਜ਼ਾ ਵਿਸ਼ਾਲ ਸਾਉਣੀ ਕਿਸਾਨ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ ਹੈ। 18 ਅਤੇ 19 ਸਤੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਇਸ ਸੂਬਾ ਪੱਧਰੀ ਮੇਲੇ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਖੇਤੀ ਮਾਹਿਰ ਅਤੇ ਪੇਂਡੂ ਨੌਜਵਾਨ ਪਹੁੰਚਣੇ ਸ਼ੁਰੂ ਹੋ ਗਏ ਹਨ।
- Rajinder Arora
- Updated on: Sep 18, 2026
- 3:24 pm
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਲੁਧਿਆਣਾ ਤੋਂ ਬੜੀ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਮੰਦਰ ਵਿੱਚੋਂ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਡਿਤ ਜੀ ਨੇ ਕੁਝ ਲੋਕਾਂ ਨੂੰ ਹਨੂੰਮਾਨ ਜੀ ਦੀ ਮੁਰਤੀ ਨੂੰ ਹੱਤ ਲਗਾਉਣ ਤੋਂ ਰੋਕਿਆ ਤਾਂ ਉਹ ਭੜਕ ਗਏ।
- Rajinder Arora
- Updated on: Sep 17, 2026
- 1:23 pm
ਲੁਧਿਆਣਾ ਕੇਂਦਰੀ ਜੇਲ੍ਹ ਦਾ ਅਡੀਸ਼ਨਲ ਸੁਪਰਡੈਂਟ ਬਲਬੀਰ ਸਿੰਘ ਸਸਪੈਂਡ, ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ‘ਚ FIR ਦਰਜ
ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਮੁੱਢਲੀ ਜਾਂਚ ਲਈ AIG ਹੈੱਡਕੁਆਰਟਰ ਰਾਜੇਸ਼ ਕੁਮਾਰ ਨੂੰ ਜ਼ਿੰਮੇਵਾਰੀ ਸੌਂਪੀ ਗਈ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂਅਤੇ ਜਾਂਚ ਰਿਪੋਰਟ 'ਚ ਇਲਜ਼ਾਮਾਂ ਨੂੰ ਗੰਭੀਰ ਮੰਨੇ ਜਾਣ ਤੋਂ ਬਾਅਦ ਵਿਭਾਗ ਵੱਲੋਂ ਬਲਬੀਰ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਗਈ।
- Rajinder Arora
- Updated on: Sep 17, 2026
- 8:29 am
ਲੁਧਿਆਣਾ ‘ਚ ਪ੍ਰਾਪਰਟੀ ਡੀਲਰ ‘ਤੇ ਜਾਨਲੇਵਾ ਹਮਲਾ, ਕਾਰ ਦੇ ਸ਼ੀਸ਼ੇ ਭੰਨ੍ਹ ਨਕਦੀ ਤੇ ਦਸਤਾਵੇਜ਼ ਲੁੱਟੇ; 2 ਕਾਬੂ
ਲੁਧਿਆਣਾ ਵਿੱਚ ਬੇਖ਼ੌਫ਼ ਹੋਏ ਹਥਿਆਰਬੰਦ ਬਦਮਾਸ਼ਾਂ ਵੱਲੋਂ ਇੱਕ ਪ੍ਰਾਪਰਟੀ ਡੀਲਰ ਦੀ ਗੱਡੀ ਘੇਰ ਕੇ ਜਾਨਲੇਵਾ ਹਮਲਾ ਕਰਨ ਅਤੇ ਨਕਦੀ ਸਮੇਤ ਜ਼ਰੂਰੀ ਦਸਤਾਵੇਜ਼ ਲੁੱਟਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਬੇਸਬਾਲ ਬੈਟ ਨਾਲ ਕਾਰ ਦੇ ਸ਼ੀਸ਼ੇ ਚਕਨਾਚੂਰ ਕਰ ਦਿੱਤੇ ਅਤੇ ਕਾਰੋਬਾਰੀ ਨੂੰ ਬਾਹਰ ਖਿੱਚਣ ਦਾ ਯਤਨ ਕਰਦਿਆਂ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
- Rajinder Arora
- Updated on: Sep 15, 2026
- 7:27 pm
ਪੰਜਾਬ ‘ਚ ਬਿਜਲੀ ਸੰਕਟ ਹੋਇਆ ਦੂਰ! ਪ੍ਰਾਈਵੇਟ ਥਰਮਲ ਪਲਾਂਟ ਚਾਲੂ, ਪੂਰੀ ਸਮਰੱਥਾ ਨਾਲ ਨਾਲ ਕੰਮ ਕਰ ਰਹੇ ਸਰਕਾਰੀ ਪਲਾਂਟ
ਮੰਤਰੀ ਸੌਂਦ ਨੇ ਕਿਹਾ ਕਿ ਸਤੰਬਰ ਮਹੀਨੇ ਦੌਰਾਨ ਪਹਿਲੀ ਵਾਰ ਪੰਜਾਬ 'ਚ ਬਿਜਲੀ ਦੀ ਮੰਗ 16,600 ਮੈਗਾਵਾਟ ਤੱਕ ਪਹੁੰਚੀ ਹੈ। ਬਿਜਲੀ ਦੀ ਮੰਗ 'ਚ ਹੋਏ ਇਸ ਵੱਡੇ ਵਾਧੇ ਕਾਰਨ ਸੂਬੇ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਕੁਝ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਮੱਸਿਆ ਆ ਰਹੀ ਸੀ, ਜਦਕਿ ਕੁਝ ਮਾਮਲਿਆਂ 'ਚ ਕੇਂਦਰ ਤੋਂ ਮਿਲਣ ਵਾਲੀ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਸੀ।
- Rajinder Arora
- Updated on: Sep 14, 2026
- 12:46 pm
ਲੁਧਿਆਣਾ ‘ਚ ਡੋਨੀ ਬੱਲ ਗੈਂਗ ਦੇ ਦੋ ਗੈਂਗਸਟਰ ਢੇਰ, AGTF ਨੇ ਕੀਤਾ ਐਨਕਾਊਂਟਰ… ਘੇਰਨ ਤੋਂ ਬਾਅਦ ਮਾਰੀ ਗੋਲੀ
ਲੁਧਿਆਣਾ ਵਿੱਚ AGTF ਨੇ ਇੱਕ ਮੁਕਾਬਲੇ ਦੌਰਾਨ ਦੋ ਗੈਂਗਸਟਰਾਂ ਨੂੰ ਢੇਰ ਕਰ ਦਿੱਤਾ। ਆਤਮਾ ਪਾਰਕ ਕੋਲ ਹੋਏ ਇਸ ਮੁਕਾਬਲੇ ਵਿੱਚ, ਪੁਲਿਸ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ। ਇਹ ਗੈਂਗਸਟਰ ਵਿਦੇਸ਼ੀ ਡੋਨੀ ਬਲ ਨਾਲ ਜੁੜੇ ਹੋਏ ਸਨ ਅਤੇ ਰਵੀ ਖਵਾਜਾਕੇ ਦੇ ਖੂਨਦਾਨ ਕੈਂਪ ਵਿੱਚ ਵਿਰੋਧੀ ਗਿਰੋਹ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿੱਚ ਸਨ।
- Rajinder Arora
- Updated on: Sep 13, 2026
- 7:25 pm
ਲੁਧਿਆਣਾ ਅਦਾਲਤ ‘ਚ ਬੰਬ ਧਮਾਕੇ ਦੀ ਧਮਕੀ, ਲੋਕ ਅਦਾਲਤ ਦੌਰਾਨ ਸੈਸ਼ਨ ਜੱਜ ਨੂੰ ਆਈ ਈਮੇਲ
ਲੁਧਿਆਣਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੂੰ ਸ਼ਨਿਵਾਰ ਨੂੰ ਇੱਕ ਈਮੇਲ ਰਾਹੀਂ ਬੰਬ ਧਮਾਕੇ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲੀ ਹੈ। ਇਹ ਧਮਕੀ ਭਰਿਆ ਸੰਦੇਸ਼ ਅਜਿਹੇ ਨਾਜ਼ੁਕ ਸਮੇਂ ਸਾਹਮਣੇ ਆਇਆ ਜਦੋਂ ਅਦਾਲਤੀ ਕੰਪਲੈਕਸ ਵਿੱਚ ਕੇਸਾਂ ਦੇ ਨਿਪਟਾਰੇ ਲਈ ਨੈਸ਼ਨਲ ਲੋਕ ਅਦਾਲਤ ਚੱਲ ਰਹੀ ਸੀ ਅਤੇ ਉੱਥੇ ਜੱਜਾਂ, ਵਕੀਲਾਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਆਮ ਲੋਕ ਹਾਜ਼ਰ ਸਨ।
- Rajinder Arora
- Updated on: Sep 12, 2026
- 2:38 pm
ਲੁਧਿਆਣਾ ਪੁੱਜੇ ਕੇਂਦਰੀ ਮੰਤਰੀ ਅਠਾਵਲੇ, ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ‘ਤੇ ਭੜਕੇ; ਬੋਲੇ-ਅਕਾਲੀ-BJP ਗਠਜੋੜ ‘ਚ ਸ਼ਾਮਲ ਹੋਣ ਲਈ ਤਿਆਰ
ਰਿਪਬਲਿਕਨ ਪਾਰਟੀ ਆਫ਼ ਇੰਡੀਆ (ਆਰਪੀਆਈ) ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਲੁਧਿਆਣਾ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਆਖਿਆ ਹੈ ਕਿ ਸੂਬੇ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੁੜ ਗਠਜੋੜ ਕਾਇਮ ਹੋਣਾ ਚਾਹੀਦਾ ਹੈ।
- Rajinder Arora
- Updated on: Sep 12, 2026
- 9:26 am
Ludhiana Band: ਲੁਧਿਆਣਾ ‘ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
ਧਰਨੇ ਕਾਰਨ ਹਾਈਵੇ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਕਈ ਘੰਟਿਆਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਵਾਜਾਈ ਪ੍ਰਭਾਵਿਤ ਹੋਣ ਕਾਰਨ ਕਈ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਵਾਧੂ ਸਮਾਂ ਲੱਗਿਆ।
- Rajinder Arora
- Updated on: Sep 9, 2026
- 3:52 pm
ਲੁਧਿਆਣਾ ‘ਚ ਬੰਦ ਦੀ ਕਾਲ ਦਾ ਅਸਰ, ਜਲੰਧਰ ਬਾਈਪਾਸ ‘ਤੇ ਲੰਮਾ ਜਾਮ; ਅਲਟੀਮੇਟਮ ਦੇ ਕੇ ਗ੍ਰਿਫ਼ਤਾਰੀ ਦੀ ਮੰਗ
ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦੇ ਵਿਰੋਧ 'ਚ ਜਥੇਬੰਦੀਆਂ ਦੇ ਆਗੂਆਂ ਨੇ ਜਲੰਧਰ ਬਾਈਪਾਸ 'ਤੇ ਹਾਈਵੇ 'ਤੇ ਬੈਠ ਕੇ ਧਰਨਾ ਦਿੱਤਾ। ਧਰਨੇ ਕਾਰਨ ਹਾਈਵੇ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਕਈ ਘੰਟਿਆਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਵਾਜਾਈ ਪ੍ਰਭਾਵਿਤ ਹੋਣ ਕਾਰਨ ਕਈ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਵਾਧੂ ਸਮਾਂ ਲੱਗਿਆ।
- Rajinder Arora
- Updated on: Sep 9, 2026
- 2:43 pm
ਅੱਜ ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ
ਬੀਤੇ ਦਿਨ ਘਟਨਾ ਤੋਂ ਬਾਅਦ ਵਾਲਮੀਕਿ ਭਾਈਚਾਰੇ ਦੇ ਆਗੂਆਂ ਸਮੇਤ ਵੱਖ-ਵੱਖ ਸੰਗਠਨਾਂ ਦੇ ਮੈਂਬਰਾਂ ਨੇ ਜਲੰਧਰ ਬਾਈਪਾਸ 'ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਧਰਨੇ ਕਾਰਨ ਬਾਈਪਾਸ 'ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ ਤੇ ਆਵਾਜਾਈ ਪ੍ਰਭਾਵਿਤ ਹੋਈ। ਮਾਮਲਾ ਵਧਦਾ ਦੇਖ ਪੁਲਿਸ ਅਧਿਕਾਰੀ ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਮੌਕੇ 'ਤੇ ਪਹੁੰਚੇ।
- Rajinder Arora
- Updated on: Sep 9, 2026
- 8:45 am