AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

“2026 ਮੇਰਾ ਹੈ, ਮੇਰੇ ਖਿਲਾਫ ਨਵੀਂ ਰਣਨੀਤੀ ਬਣਾਓ, ਇਹ ਵਾਲੀ ਕੰਮ ਨਹੀਂ ਆਈ”…”Fine Shyt” ਟ੍ਰੋਲਿੰਗ ‘ਤੇ ਗੁਰੂ ਰੰਧਾਵਾ ਦਾ ਜਵਾਬ

Guru Randhawa Fine Shyt Song Controversy: ਗੁਰੂ ਰੰਧਾਵਾ ਦਾ ਨਵਾਂ ਗੀਤ, "ਫਾਈਨ ਸ਼ਿਟ," 6 ਅਗਸਤ, 2026 ਨੂੰ ਰਿਲੀਜ਼ ਹੋਇਆ ਸੀ। ਇਹ 2 ਮਿੰਟ, 21 ਸਕਿੰਟ ਦਾ ਗੀਤ YouTube Music ਦੇ ਟ੍ਰੈਂਡਿੰਗ ਚਾਰਟ 'ਤੇ ਦੂਜੇ ਨੰਬਰ 'ਤੇ ਪਹੁੰਚ ਗਿਆ, ਪਰ ਇਹ ਗੀਤ ਆਪਣੀ ਧੁੰਨ ਤੋਂ ਜਿਆਦਾ ਕੰਟੈਂਟ ਲਈ ਚਰਚਾ ਵਿੱਚ ਆ ਗਿਆ। ਜਿਸਤੋਂ ਬਾਅਦ ਹੁਣ ਗੁਰੂ ਰੰਧਾਵਾ ਨੇ ਹੁਣ ਟ੍ਰੋਲਰਸ ਤੇ ਤਿੱਖਾ ਪਲਟਵਾਰ ਕੀਤਾ ਹੈ।

2026 ਮੇਰਾ ਹੈ, ਮੇਰੇ ਖਿਲਾਫ ਨਵੀਂ ਰਣਨੀਤੀ ਬਣਾਓ, ਇਹ ਵਾਲੀ ਕੰਮ ਨਹੀਂ ਆਈ...Fine Shyt ਟ੍ਰੋਲਿੰਗ 'ਤੇ ਗੁਰੂ ਰੰਧਾਵਾ ਦਾ ਜਵਾਬ
Photo: Insta@ Guru Randhawa
tv9-punjabi
| Updated On: 13 Aug 2026 17:57 PM IST
Share

ਪਾਪੁਲਰ ਪੰਜਾਬੀ ਸਿੰਗਰ ਗੁਰੂ ਰੰਧਾਵਾ ਇਸ ਸਮੇਂ ਆਪਣੇ ਨਵੇਂ ਗੀਤ, “ਫਾਈਨ ਸ਼ਿਟ” (Fine Shyt) ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਕਾਰਪੋਰੇਟ ਦਫਤਰ ਦੇ ਅੰਦਰ ਔਰਤਾਂ ਦੇ ਚਿੱਤਰਣ ਅਤੇ ਲਿਰਿਕਸ ਨੂੰ ਲੈ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ, ਆਲੋਚਨਾ ਤੋਂ ਪਿੱਛੇ ਹਟਣ ਦੀ ਬਜਾਏ, ਗੁਰੂ ਰੰਧਾਵਾ ਨੇ ਨਫ਼ਰਤ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ । ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਨਵੀਂ ਫੋਟੋ ਸ਼ੇਅਰ ਕਰਦਿਆਂ ਤਿੱਖਾ ਨੋਟ ਲਿਖਿਆ, ਜਿਸ ਨਾਲ ਵਿਵਾਦ ਹੋਰ ਤੇਜ਼ ਹੋ ਗਿਆ।

ਗੁਰੂ ਰੰਧਾਵਾ ਨੇ ਟ੍ਰੋਲਿੰਗ ਅਤੇ ਵਿਵਾਦ ਦੇ ਵਿਚਕਾਰ ਆਪਣੇ ਆਲੋਚਕਾਂ ਨੂੰ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੀ ਫੋਟੋ ਦਾ ਕੈਪਸ਼ਨ ਦਿੱਤਾ, “SISU ਮਾਈਂਡਸੈੱਟ ਅਤੇ ਮੂਵਸ… ਅਤੇ ਉਨ੍ਹਾਂ ਸਾਰਿਆਂ ਨੂੰ ਕਹੋ ਕਿ ਮੇਰੇ ਖਿਲਾਫ ਨਵੀਂ ਰਣਨੀਤੀ ਬਣਾਓ, ਇਹ ਕੰਮ ਨਹੀਂ ਆਈ। ਆਪਣੇ ਰਸਤੇ ‘ਤੇ ਇਕੱਲਾ ਬਨਾਮ ਸਭ। PAGANI ਵਰਗਾ ਰੇਅਰ। 2025 ਮੇਰਾ ਸੀ, 2026 ਮੇਰਾ ਹੈ, ਅਤੇ ਬਾਕੀ ਦੇ ਸਾਲ ਵੀ ਮੇਰੇ ਹੀ ਹੋਣਗੇ।”

ਉਨ੍ਹਾਂਦੀ ਪੋਸਟ ਤੋਂ ਇਹ ਸਪੱਸ਼ਟ ਹੈ ਕਿ ਸੋਸ਼ਲ ਮੀਡੀਆ ‘ਤੇ ਹੋ ਰਹੀ ਆਲੋਚਨਾ ਦਾ ਉਸ ‘ਤੇ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ। ਗੁਰੂ ਰੰਧਾਵਾ ਆਪਣੇ ਕੰਮ ਅਤੇ ਆਉਣ ਵਾਲੇ ਪ੍ਰੋਜੈਕਟਾਂ ਪ੍ਰਤੀ ਪੂਰੀ ਤਰ੍ਹਾਂ ਭਰੋਸੇਮੰਦ ਜਾਪਦਾ ਹੈ।

YouTube Music ਦੇ ਟ੍ਰੈਂਡਿੰਗ ਚਾਰਟ ‘ਤੇ ਦੂਜੇ ਨੰਬਰ ‘ਤੇ ਗਾਣਾ

ਗੁਰੂ ਰੰਧਾਵਾ ਦਾ ਨਵਾਂ ਗੀਤ, “ਫਾਈਨ ਸ਼ਿਟ,” 6 ਅਗਸਤ, 2026 ਨੂੰ ਰਿਲੀਜ਼ ਹੋਇਆ ਸੀ। ਇਹ 2 ਮਿੰਟ, 21 ਸਕਿੰਟ ਦਾ ਗੀਤ YouTube Music ਦੇ ਟ੍ਰੈਂਡਿੰਗ ਚਾਰਟ ‘ਤੇ ਦੂਜੇ ਨੰਬਰ ‘ਤੇ ਪਹੁੰਚ ਗਿਆ, ਪਰ ਆਪਣੀ ਧੁੰਨ ਤੋਂ ਜਿਆਦਾ ਕੰਟੈਂਟ ਲਈ ਚਰਚਾ ਵਿੱਚ ਆ ਗਿਆ। “ਫਾਈਨ ਸ਼ਿਟ” ਇੰਟਰਨੈੱਟ ‘ਤੇ ਇਸਤੇਮਾਲ ਹੋਣ ਵਾਲਾ Gen Z ਸਲੈਂਗ ਹੈ, ਜਿਸਦੀ ਵਰਤੋਂ ਕਿਸੇ ਖੂਬਸੂਰਤ ਜਾਂ ਆਕਰਸ਼ਕ ਵਿਅਕਤੀ ਲਈ ਕੀਤਾ ਜਾਂਦਾ ਹੈ।

ਵੀਡੀਓ ਨੂੰ ਕਾਰਪੋਰੇਟ ਆਫਿਸ ਦੇ ਸੈੱਟਅੱਪ ਵਿੱਚ ਫਿਲਮਾਇਆ ਗਿਆ

ਗਾਣੇ ਦੇ ਵੀਡੀਓ ਵਿੱਚ ਗੁਰੂ ਰੰਧਾਵਾ ਦੇ ਨਾਲ ਯਸ਼ਵੀ ਦੇਸਾਈ ਅਤੇ ਕੰਟੈਂਟ ਕ੍ਰਿਏਟਰ ਰੂਹੀ ਦੋਸਾਨੀ ਨਜਰ ਆ ਰਹੀਆਂ ਹਨ। ਵੀਡੀਓ ਇੱਕ ਕਾਰਪੋਰੇਟ ਆਫਿਸ ਦੇ ਸੈਟਅਪ ਵਿੱਚ ਫਿਲਮਾਇਆ ਗਿਆ ਹੈ, ਜਿੱਥੇ ਰੰਧਾਵਾ ਇੱਕ ਸੀਨੀਅਰ ਕਰਮਚਾਰੀ ਦੀ ਭੂਮਿਕਾ ਵਿੱਚ ਹਨ। ਨੌਜਵਾਨ ਮਹਿਲਾ ਸਹਿਯੋਗੀ ਉਨ੍ਹਾਂ ਦੇ ਆਲੇ-ਦੁਆਲੇ ਡਾਂਸ ਕਰਦੀਆਂ ਦਿਖਾਈ ਦੇ ਰਹੀਆਂ ਹਨ।

ਬਚਾਅ ਵਿੱਚ ਦਿੱਤਾ ਗਿਆ ਮਜ਼ੇਦਾਰ ਡਿਸਕਲੇਮਰ

ਵਿਵਾਦ ਤੋਂ ਬਚਣ ਲਈ, ਵੀਡੀਓ ਦੇ ਸ਼ੁਰੂ ਵਿੱਚ ਇੱਕ ਮਜ਼ੇਦਾਰ ਡਿਸਕਲੇਮਰ ਦਿੱਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਵੀਡੀਓ ਵਿੱਚ ਸ਼ਾਮਲ ਕਲਾਕਾਰ, ਜਿਨ੍ਹਾਂ ਵਿੱਚ ਗੁਰੂ ਰੰਧਾਵਾ ਵੀ ਸ਼ਾਮਲ ਹੈ, 18 ਸਾਲ ਤੋਂ ਵੱਧ ਉਮਰ ਦੇ ਹਨ। ਵੀਡੀਓ ਨੂੰ ਪੂਰੀ ਤਰ੍ਹਾਂ ਕਾਲਪਨਿਕ ਅਤੇ ਵਿਅੰਗਮਈ ਦੱਸਿਆ ਗਿਆ ਹੈ। ਦਰਸ਼ਕਾਂ ਨੂੰ ਆਪਣੇ ਅਸਲ ਜੀਵਨ ਦੇ 9-ਤੋਂ-5 ਦਫਤਰ ਵਿੱਚ ਇਸਨੂੰ ਅਜ਼ਮਾਉਣ ਤੋਂ ਬਚਣ ਦੀ ਚੇਤਾਵਨੀ ਦਿੱਤੀ ਗਈ ਹੈ।

ਮਜਾਕੀਆ ਅੰਦਾਜ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕਰਨ ਤੇ HR ਕਾਰਵਾਈ ਕਰ ਸਕਦਾ ਹੈ ਤਾਂ ਉਹ ਕਾਰਵਾਈ ਕਰ ਸਕਦਾ ਹੈ। ਅੰਤ ਵਿੱਚ ਲਿਖਿਆ ਗਿਆ ਹੈ, No corporate policies were harmed ਯਾਨੀ “ਕਿਸੇ ਵੀ ਕਾਰਪੋਰੇਟ ਨੀਤੀਆਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ।” ਹਾਲਾਂਕਿ, ਇਹ ਡਿਸਕਲੇਮਰ ਵੀ ਸੋਸ਼ਲ ਮੀਡੀਆ ਯੂਜਰਸ ਦੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਪਾ ਰਿਹਾ।

ਵਿਵਾਦਾਂ ਨਾਲ ਲੰਮਾ ਰਿਸ਼ਤਾ, Azul ਤੇ ਵੀ ਮਚਿਆ ਸੀ ਬਵਾਲ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁਰੂ ਰੰਧਾਵਾ ਦਾ ਕੋਈ ਗੀਤ ਵਿਵਾਦਾਂ ਵਿੱਚ ਘਿਰਿਆ ਹੋਵੇ। ਅਗਸਤ 2025 ਵਿੱਚ, ਉਨ੍ਹਾਂ ਦੇ ਗੀਤ Azul ਦੇ ਮਿਊਜ਼ਿਕ ਵੀਡੀਓ ‘ਤੇ ਵੀ ਸਵਾਲ ਉਠਾਏ ਗਏ ਸਨ। ਵੀਡੀਓ ਵਿੱਚ ਗੁਰੂ ਰੰਧਾਵਾ ਨੂੰ ਇੱਕ ਫੋਟੋਗ੍ਰਾਫੀ ਟੀਚਰ ਅਤੇ ਇੱਕ ਅਭਿਨੇਤਰੀ ਨੂੰ ਸਕੂਲ ਡਰੈੱਸ ਵਿੱਚ ਇੱਕ ਵਿਦਿਆਰਥੀ ਵਜੋਂ ਦਿਖਾਇਆ ਗਿਆ ਸੀ। ਦਰਸ਼ਕਾਂ ਨੇ ਟੀਚਰ ਸਟੂਡੈਂਟ ਦੇ ਕੁਝ ਸੀਨਸ ਨੂੰ ਅਣਉਚਿਤ ਦੱਸਦਿਆਂ ਆਲੋਚਨਾ ਕੀਤੀ ਸੀ। ਜਿਵੇਂ-ਜਿਵੇਂ ਵਿਵਾਦ ਵਧਦਾ ਗਿਆ, ਗੁਰੂ ਰੰਧਾਵਾ ‘ਤੇ ਪੇਡੋਫਿਲੀਆ ਨੂੰ ਉਤਸ਼ਾਹਿਤ ਕਰਨ ਵਰਗ੍ਹੇ ਗੰਭੀਰ ਆਰੋਪ ਵੀ ਲਗਾਏ ਗਏ।

ਵਿਵਾਦ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਕੁਮੈਂਟਸ ਸੀਮਤ ਕਰ ਦਿੱਤੇ ਸਨ ਅਤੇ ਲੋਕਾਂ ਨੂੰ ਸਕਾਰਾਤਮਕ ਰਹਿਣ ਦੀ ਅਪੀਲ ਕੀਤੀ ਸੀ। ਹੁਣ, Fine Shyt ਦੇ ਆਲੇ ਦੁਆਲੇ ਚੱਲ ਰਹੇ ਵਿਵਾਦ ਦੇ ਵਿਚਕਾਰ, ਇਹ ਦੇਖਣਾ ਬਾਕੀ ਹੈ ਕਿ ਸੋਸ਼ਲ ਮੀਡੀਆ ਯੂਜਰ ਅਤੇ ਆਲੋਚਕ ਉਨ੍ਹਾਂ ਦੀ ‘SISU ਮਾਈਂਡਸੈੱਟ’ ਪੋਸਟ ‘ਤੇ ਕਿਵੇਂ ਪ੍ਰਤੀਕਿਰਿਆ ਕਰਨਗੇ।

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...