AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026
ਪਾਲੀਵੁੱਡ

ਪਾਲੀਵੁੱਡ

ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਧਮਾਲਾਂ ਪਾਉਂਦੀ ਰਹੀ ਹੈ। ਪੰਜਾਬੀ ਐਕਟਰ ਅਤੇ ਸਿੰਗਰ ਆਪਣੇ ਟੈਲੇਂਟ ਨਾਲ ਪੂਰੀ ਦੁਨੀਆ ਵਿੱਚ ਆਪਣੀ ਫੈਨ ਫਾਲੋਇੰਗ ਲਗਾਤਾਰ ਵਧਾ ਰਹੇ ਹਨ। ਦਿਲਜੀਤ ਦੋਸਾਂਝ ਹੋਵੇ, ਗੁਰੂ ਰੰਧਾਵਾ ਹੋਵੇ, ਕਰਨ ਔਜਲਾ ਜਾਂ ਫੇਰ ਯੋ-ਯੋ ਹਨੀ ਸਿੰਘ…ਇਨ੍ਹਾਂ ਦੇ ਗੀਤਾਂ ਤੇ ਪੰਜਾਬੀ ਹੀ ਨਹੀਂ…ਸਗੋਂ ਬਾਕੀ ਲੋਕ ਵੀ ਝੂੰਮਣ ਨੂੰ ਮਜਬੂਰ ਹੋ ਜਾਂਦੇ ਹਨ। ਹਾਲ ਹੀ ਵਿੱਚ ਆਈ ਹਿੰਦੀ ਫਿਲਮ ‘ਧੁੰਰਧਰ’ ਵਿੱਚ ਆਪਣੀ ਆਵਾਜ਼ ਦਾ ਜਾਦੂ ਦਿਖਾ ਚੁੱਕੇ ਖਾਨ ਸਾਹਿਬ ਅਤੇ ਜੈਸਮੀਨ ਸੈਂਡਲ ਵੀ ਖੂਬ ਚਰਚਾ ਵਿੱਚ ਰਹਿੰਦੇ ਹਨ। ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੀਆਂ ਮਨੋਰੰਜਕ ਅਤੇ ਦਿਲਚਸਪ ਖਬਰਾਂ ਜਾਣਨ ਲਈ ਟੀਵੀ9 ਪੰਜਾਬੀ ਨਾਲ ਬਣੇ ਰਹੋ।

Read More
Follow On:

DAV ਕਾਲਜ ‘ਚ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਵਿਵਾਦ: ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਇਤਰਾਜ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ ਦਰਜ

ਪ੍ਰੋਫੈਸਰ ਐਮਪੀ ਸਿੰਘ ਕਹਿੰਦੇ ਹਨ ਕਿ ਉਹ ਲੰਬੇ ਸਮੇਂ ਤੋਂ ਬੰਦੂਕ ਸੱਭਿਆਚਾਰ ਦੇ ਖਿਲਾਫ ਬੋਲਦੇ ਆ ਰਹੇ ਹਨ। ਉਨ੍ਹਾਂ ਦੇ ਅਨੁਸਾਰ, ਗੋਲੀਬਾਰੀ ਦੇ ਵਿਜ਼ੂਅਲ ਕਥਿਤ ਤੌਰ 'ਤੇ ਹਥਿਆਰਾਂ ਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ, ਜੋ ਕਾਲਜ ਕੈਂਪਸ ਵਿੱਚ ਨੌਜਵਾਨਾਂ ਵਿੱਚ ਅਜਿਹੀ ਸਮੱਗਰੀ ਦੇ ਫੈਲਣ ਬਾਰੇ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਨੇ ਨੋਟ ਕੀਤਾ ਕਿ ਡੀਏਵੀ ਕਾਲਜ ਨੇ ਸਿੱਖਿਆ, ਸੰਗੀਤ ਤੇ ਪ੍ਰਸ਼ਾਸਨ ਦੇ ਖੇਤਰਾਂ ਵਿੱਚ ਕਈ ਪ੍ਰਮੁੱਖ ਹਸਤੀਆਂ ਪੈਦਾ ਕੀਤੀਆਂ ਹਨ।

Diljit Dosanjh: ਦਿਲਜੀਤ ਦੋਸਾਂਝ ਦਾ ਨਵੰਬਰ ‘ਚ ਨਰੇਂਦਰ ਮੋਦੀ ਸਟੇਡੀਅਮ ‘ਚ ਹੋਵੇਗਾ LIVE Concert, ਲੰਡਨ ‘ਚ ਰੱਚਿਆ ਇਤਿਹਾਸ

Diljit Dosanjh Concert: ਸਿੰਗਰ ਦਿਲਜੀਤ ਦੋਸਾਂਝ ਦਾ ਹਾਲੀਆ ਮਿਊਜ਼ਿਕ ਕੰਸਰਟ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਹੋਇਆ ਅਤੇ ਹੁਣ ਉਨ੍ਹਾਂ ਨੇ ਉੱਥੋਂ ਭਾਰਤ ਵਿੱਚ ਆਪਣੇ ਅਗਲੇ ਸ਼ੋਅ ਦਾ ਐਲਾਨ ਕੀਤਾ ਹੈ। ਇਹ ਮਿਊਜ਼ਿਕ ਕੰਸਰਟ ਕਦੋਂ ਅਤੇ ਕਿੱਥੇ ਹੋਵੇਗਾ, ਇਹ ਜਾਣਨ ਲਈ ਪੜ੍ਹੋ ਸਾਡੀ ਇਹ ਖਾਸ ਰਿਪੋਰਟ।

ਬਰਨਾਲਾ: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ‘ਤੇ ਤਾਬੜਤੋੜ ਗੋਲੀਬਾਰੀ, ਗੈਂਗਸਟਰ ਡੋਨੀ ਬੱਲ ਨੇ ਲਈ ਜ਼ਿੰਮੇਵਾਰੀ

ਗੋਲੀਬਾਰੀ ਦੀ ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ, ਗੋਲੀਬਾਰੀ ਕਾਰਨ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ, ਘਰ ਦੇ ਗੇਟ 'ਤੇ ਕਈ ਗੋਲੀਆਂ ਦੇ ਨਿਸ਼ਾਨ ਮਿਲੇ ਹਨ । ਘਟਨਾ ਦੇ ਸਮੇਂ ਗਾਇਕ ਗੁਲਾਬ ਸਿੱਧੂ ਘਰ 'ਚ ਮੌਜੂਦ ਨਹੀਂ ਸਨ। ਪਰਿਵਾਰਕ ਮੈਂਬਰਾਂ ਮੁਤਾਬਕ, ਉਹ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਸ਼ੋਅ ਤੇ ਪ੍ਰੋਗਰਾਮਾਂ ਲਈ ਵਿਦੇਸ਼ ਗਏ ਹੋਏ ਹਨ।

ਨਹੀਂ ਹੋਈ ਫਾਈਰਿੰਗ… ਨਾ ਦਿਓ ਅਫਵਾਹਾਂ ‘ਤੇ ਧਿਆਨ… ਐਮੀ ਵਿਰਕ ਦੀ ਕਾਰ ‘ਤੇ ਗੋਲੀਬਾਰੀ ਦੀਆਂ ਖ਼ਬਰਾਂ ਨੂੰ ਪਿਤਾ ਨੇ ਨਕਾਰਿਆ

Firing on Ammy Virk Car News: ਖਬਰ ਆਈ ਸੀ ਕਿ ਕੈਨੇਡਾ ਦੇ ਐਬਟਸਫੋਰਡ 'ਚ ਪੰਜਾਬੀ ਗਾਇਕ ਐਮੀ ਵਿਰਕ ਦੇ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਦੇ ਕਾਫ਼ਲੇ 'ਤੇ ਕਥਿਤ ਤੌਰ 'ਤੇ ਫਾਈਰਿੰਗ ਹੋਈ ਹੈ। ਜਾਣਕਾਰੀ ਮੁਤਾਬਕ 5 ਸਤੰਬਰ ਦੀ ਰਾਤ ਰੋਜਰਸ ਫੋਰਮ ਹਾਲ 'ਚ ਐਮੀ ਵਿਰਕ ਦਾ ਪ੍ਰੋਗਰਾਮ ਸੀ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਉਹ ਕਾਫ਼ਲੇ ਸਮੇਤ ਸ਼ਹਿਰ ਵੱਲ ਰਵਾਨਾ ਹੋਏ। ਇਸ ਦੌਰਾਨ ਕਾਫ਼ਲੇ 'ਚ ਸ਼ਾਮਲ ਇੱਕ ਰੋਲਸ ਰੌਇਸ 'ਤੇ ਕਈ ਗੋਲੀਆਂ ਚਲਾਈਆਂ ਗਈਆਂ। ਪਰ ਹੁਣ ਵਿਰਕ ਦੇ ਪਿਤਾ ਨੇ ਇਸ ਖਬਰ ਦਾ ਖੰਡਨ ਕੀਤਾ ਹੈ।

ਕੈਨੇਡਾ ‘ਚ ਐਮੀ ਵਿਰਕ ਦੇ ਕਾਫ਼ਲੇ ‘ਤੇ ਤਾਬੜਤੋੜ ਫਾਇਰਿੰਗ, ਪ੍ਰੋਗਰਾਮ ਤੋਂ ਪਰਤਦੇ ਸਮੇਂ ਹੋਇਆ ਹਮਲਾ

Firing on Ammy Virk Car: ਐਬਟਸਫੋਰਡ ਪੁਲਿਸ ਨੇ ਮੈਕਕਲਮ ਰੋਡ ਦੇ 2500-ਬਲਾਕ 'ਚ ਹੋਈ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਰਾਤ ਕਰੀਬ 11 ਵਜੇ ਤੋਂ ਬਾਅਦ ਇੱਕ ਐਸਯੂਵੀ 'ਚ ਸਵਾਰ ਲੋਕਾਂ ਨੇ ਇੱਕ ਹੋਰ ਵਾਹਨ'ਤੇ ਕਈ ਗੋਲੀਆਂ ਚਲਾਈਆਂ। ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਗੋਲੀਬਾਰੀ ਦਾ ਨਿਸ਼ਾਨਾ ਕੌਣ ਸੀ ਤੇ ਕੀ ਐਮੀ ਵਿਰਕ ਉਸ ਵਾਹਨ 'ਚ ਮੌਜੂਦ ਸਨ ਜਾਂ ਨਹੀਂ।

ਬਾਦਸ਼ਾਹ ਨਾਲ ਟੁੱਟੇ ਰਿਸ਼ਤੇ ‘ਤੇ ਛਲਕਿਆ ਦਰਦ, Bigg Boss 20 ਚ ਈਸ਼ਾ ਰਿਖੀ ਨੂੰ ਬੋਲੇ ਸਲਮਾਨ- ਸਾਹਮਣੇ ਵਾਲਾ ਅੱਗੇ ਵਧ ਚੁੱਕਾ ਹੈ

Bigg Boss 20: ਬਿੱਗ ਬੌਸ 20 ਦੇ ਗ੍ਰੈਂਡ ਪ੍ਰੀਮੀਅਰ ਤੇ ਈਸ਼ਾ ਰਿਖੀ ਅਤੇ ਰੈਪਰ ਬਾਦਸ਼ਾਹ ਦੇ ਰਿਸ਼ਤੇ ਬਾਰੇ ਸਲਮਾਨ ਖਾਨ ਨੇ ਖੁੱਲ੍ਹ ਕੇ ਗੱਲ ਕੀਤੀ। ਸਲਮਾਨ ਨੇ ਈਸ਼ਾ ਨੂੰ ਬੀਤੀਆਂ ਗੱਲਾਂ ਭੁੱਲ ਕੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਗੁਰਮੰਤਰ ਦਿੱਤਾ।

ਅਰਸ਼ਦੀਪ ਸਿੰਘ ਨੇ ਗਰਲਫ੍ਰੈਂਡ ਸਮਰੀਨ ਕੌਰ ਨੂੰ ਖਾਸ ਅੰਦਾਜ਼ ‘ਚ ਕੀਤਾ ਬਰਥਡੇ ਵਿਸ਼, ਕਿਹਾ- ਮੇਰੀ ਜਾਨ, ਮੇਰੀ ਖੂਬਸੂਰਤ ਪਾਰਟਨਰ

Arshdeep Samarine Relationship: ਸਮਰੀਨ ਕੌਰ 27 ਸਾਲ ਦੀ ਹੋ ਗਈ ਹੈ। ਅਰਸ਼ਦੀਪ ਦੀ ਇਹ ਪੋਸਟ ਇਸ ਲਈ ਖਾਸ ਹੈ, ਕਿਉਂਕਿ ਉਨ੍ਹਾਂ ਨੇ ਪਹਿਲੀ ਵਾਰ ਸੋਸ਼ਲ ਮੀਡੀਆ ਤੇ ਸਮਰੀਨ ਲਈ ਮੇਰੀ ਜਾਨ ਅਤੇ ਪਾਰਟਨਰ ਵਰਗੇ ਸ਼ਬਦਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ।

ਪਰਮੀਸ਼ ਵਰਮਾ ਨੇ ਪਤਨੀ ਗੀਤ ਗ੍ਰੇਵਾਲ ਨਾਲ ਤਲਾਕ ਦੀ ਕੀਤੀ ਪੁਸ਼ਟੀ, ਨਵੀਂ ਪਾਰਟਨਰ ਬਾਰੇ ਕਹੀ ਇਹ ਵੱਡੀ ਗੱਲ

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੇ ਵਿਆਹੁਤਾ ਜੀਵਨ ਅਤੇ ਤਲਾਕ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਚਰਚਾਵਾਂ 'ਤੇ ਚੁੱਪ ਤੋੜ ਦਿੱਤੀ ਹੈ। ਪਰਮੀਸ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਪਣੀ ਪਤਨੀ ਗੀਤ ਗ੍ਰੇਵਾਲ ਨਾਲੋਂ ਕਾਨੂੰਨੀ ਤੌਰ 'ਤੇ ਵੱਖ ਹੋ ਚੁੱਕੇ ਹਨ।

ਕੁਝ ਹੀ ਮਹੀਨਿਆਂ ‘ਚ ਟੁੱਟ ਗਿਆ ਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਦਾ ਵਿਆਹ, ਤਲਾਕ ਦਾ ਕੀਤਾ ਐਲਾਨ

ਮਸ਼ਹੂਰ ਰੈਪਰ ਬਾਦਸ਼ਾਹ ਤੇ ਅਦਾਕਾਰਾ-ਮਾਡਲ ਈਸ਼ਾ ਰਿਖੀ ਨੇ ਵਿਆਹ ਦੇ ਕੁਝ ਹੀ ਮਹੀਨਿਆਂ ਬਾਅਦ ਤਲਾਕ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਬਿਆਨ ਜਾਰੀ ਕਰਕੇ ਵੱਖ ਹੋਣ ਦੀ ਜਾਣਕਾਰੀ ਦਿੱਤੀ ਹੈ।

Singh vs Kaur 2: ਗਿੱਪੀ ਗਰੇਵਾਲ ਨਾਲ ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀਆਂ ਤਸਵੀਰਾਂ, ਦੱਸੀ ਫਿਲਮ ਦੀ ਰਿਲੀਜ਼ ਡੇਟ

Singh vs Kaur 2: ਸ਼ਹਿਨਾਜ਼ ਗਿੱਲ ਇਸ ਸਮੇਂ ਆਪਣੀ ਫਿਲਮ ਸਿੰਘ ਵਰਸੇਸ ਕੌਰ ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ। ਫਿਲਮ ਵਿੱਚ ਐਕਟ੍ਰੈਸ ਗਿੱਪੀ ਗਰੇਵਾਲ ਦੇ ਨਾਲ ਦਿਖਾਈ ਦੇਵੇਗੀ। ਇਸ ਵਿਚਾਲੇ ਐਕਟ੍ਰੈਸ ਨੇ ਐਕਟਰ ਨਾਲ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ।

“2026 ਮੇਰਾ ਹੈ, ਮੇਰੇ ਖਿਲਾਫ ਨਵੀਂ ਰਣਨੀਤੀ ਬਣਾਓ, ਇਹ ਵਾਲੀ ਕੰਮ ਨਹੀਂ ਆਈ”…”Fine Shyt” ਟ੍ਰੋਲਿੰਗ ‘ਤੇ ਗੁਰੂ ਰੰਧਾਵਾ ਦਾ ਜਵਾਬ

Guru Randhawa Fine Shyt Song Controversy: ਗੁਰੂ ਰੰਧਾਵਾ ਦਾ ਨਵਾਂ ਗੀਤ, "ਫਾਈਨ ਸ਼ਿਟ," 6 ਅਗਸਤ, 2026 ਨੂੰ ਰਿਲੀਜ਼ ਹੋਇਆ ਸੀ। ਇਹ 2 ਮਿੰਟ, 21 ਸਕਿੰਟ ਦਾ ਗੀਤ YouTube Music ਦੇ ਟ੍ਰੈਂਡਿੰਗ ਚਾਰਟ 'ਤੇ ਦੂਜੇ ਨੰਬਰ 'ਤੇ ਪਹੁੰਚ ਗਿਆ, ਪਰ ਇਹ ਗੀਤ ਆਪਣੀ ਧੁੰਨ ਤੋਂ ਜਿਆਦਾ ਕੰਟੈਂਟ ਲਈ ਚਰਚਾ ਵਿੱਚ ਆ ਗਿਆ। ਜਿਸਤੋਂ ਬਾਅਦ ਹੁਣ ਗੁਰੂ ਰੰਧਾਵਾ ਨੇ ਹੁਣ ਟ੍ਰੋਲਰਸ ਤੇ ਤਿੱਖਾ ਪਲਟਵਾਰ ਕੀਤਾ ਹੈ।

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਜ ਕੁੰਦਰਾ, 7 ਅਗਸਤ ਨੂੰ ਰਿਲੀਜ਼ ਹੋ ਰਹੀ ਫਿਲਮ ‘ਦ ਗ੍ਰੇਟ ਪੰਜਾਬ ਰੋਬਰੀ’

ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਦੇ ਅੰਗਰੇਜ਼ੀ ਨਾਮ 'ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਜ ਕੁੰਦਰਾ ਨੇ ਕਿਹਾ ਕਿ ਅਸੀਂ ਸਾਰੇ ਪੰਜਾਬ ਨੂੰ 'ਗ੍ਰੇਟ' ਬਣਾਉਣਾ ਤੇ ਦੇਖਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੜ੍ਹੇ-ਲਿਖੇ ਹਨ ਤੇ ਸਿੱਖਿਆ ਬੋਰਡ ਦੇ ਇਮਤਿਹਾਨਾਂ 'ਚ ਵੀ ਪੰਜਾਬ ਦੇ ਬੱਚੇ ਅੱਗੇ ਰਹਿੰਦੇ ਹਨ, ਇਸ ਲਈ ਇਹ ਨਾਮ ਸਭ ਲਈ ਸਮਝਣਾ ਬਹੁਤ ਆਸਾਨ ਹੈ।

Exclusive: ਹਵਾਈ ਸੈਨਾ ‘ਤੇ ਸੀਰੀਜ਼ ਜਾਂ ਫਿਲਮਾਂ ਬਣਾਉਣਾ ਹੈ ਮੁਸ਼ਕਲ…ਬੋਲੇ ਜਿੰਮੀ ਸ਼ੇਰਗਿੱਲ

ਟੀਵੀ9 ਡਿਜੀਟਲ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ ਅਦਾਕਾਰ ਜਿੰਮੀ ਸ਼ੇਰਗਿੱਲ ਨੇ ਖੁਲਾਸਾ ਕੀਤਾ ਕਿ ਕਾਰਗਿਲ ਯੁੱਧ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੂੰ ਪਰਦੇ 'ਤੇ ਲਿਆਉਣ ਵਿੱਚ ਸਮਾਂ ਕਿਉਂ ਲੱਗਦਾ ਹੈ।

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੇ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਕੁੱਟਿਆ… ਪਿਸਤੌਲ ਤਾਣੀ!… ਕੇਸ ਦਰਜ

FIR on Singer Dilpreet Dhillon: ਰੇਮੰਤ ਦੇ ਅਨੁਸਾਰ, ਮੁਲਜਮ ਨੇ ਪਿਸਤੌਲ ਤਾਣ ਕੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਦੋਂ ਉਨ੍ਹਾਂ ਨੇ ਰੌਲਾ ਪਾਇਆ ਅਤੇ ਵਿਰੋਧ ਕੀਤਾ ਤਾਂ ਮੁਲਜਮ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਮੌਕੇ ਤੋਂ ਭੱਜ ਗਿਆ। ਘਟਨਾ ਤੋਂ ਬਾਅਦ, ਜ਼ਖਮੀ ਰੇਮੰਤ ਮਰਵਾਹਾ ਨੂੰ ਇਲਾਜ ਲਈ ਮੋਹਾਲੀ ਦੇ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਤੋਂ ਛੁੱਟੀ ਮਿਲਣ ਤੋਂ ਬਾਅਦ, ਉਹ ਮਟੌਰ ਪੁਲਿਸ ਸਟੇਸ਼ਨ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ।

ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਦਿਲਜੀਤ ਦੋਸਾਂਝ ਦਾ ਸਮਰਥਨ, ਬੋਲੇ- ਮੈਨੂੰ ਫਿਰ ਤੋਂ ਦੇਸ਼ ਵਿਰੋਧੀ ਕਿਹਾ ਜਾਵੇਗਾ

ਦਿਲਜੀਤ ਦੋਸਾਂਝ ਨੇ ਮੰਗਲਵਾਰ ਨੂੰ ਇੱਕ ਇੰਸਟਾਗ੍ਰਾਮ ਸਟੋਰੀ ਰਾਹੀਂ ਵਿਦਿਆਰਥੀਆਂ ਲਈ ਆਪਣਾ ਸਮਰਥਨ ਪ੍ਰਗਟ ਕੀਤਾ। ਜੰਤਰ-ਮੰਤਰ ਤੋਂ 'ਸੰਸਦ ਚਲੋ' ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਝੜਪ ਨੂੰ ਲੈ ਕੇ ਦਿਲਜੀਤ ਨੇ ਬਿਆਨ ਦਿੱਤਾ ਹੈ।

ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...