AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸ਼ਾਕਾਹਾਰੀ ਹੋ ਜਾਂ ਮਾਸਾਹਾਰੀ ਸ਼ਰਾਬ ਦਾ ਸੇਵਨ ਤਾਂ ਨਹੀਂ ਕਰਦੇ? ਰਾਮ ਮੰਦਰ ਦੇ CEO ਅਹੁਦੇ ਦੇ ਉਮੀਦਵਾਰਾਂ ਤੋਂ ਪੁੱਛੇ ਗਏ ਇਹ ਸਵਾਲ

ਰਾਮ ਮੰਦਰ ਦੇ CEO ਅਹੁਦੇ ਲਈ ਉਮੀਦਵਾਰਾਂ ਦੇ ਇੰਟਰਵਿਊ ਹੋਏ। ਇਸ ਵਿੱਚ ਸਾਬਕਾ IAS, IPS ਅਤੇ ਫੌਜੀ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਤੋਂ ਧਾਰਮਿਕ ਮਾਨਤਾਵਾਂ, ਸ਼ਾਕਾਹਾਰ, ਭਗਵਾਨ ਰਾਮ ਵਿੱਚ ਆਸਥਾ ਅਤੇ ਪ੍ਰਸ਼ਾਸਨਿਕ ਦੱਖਲ ਨਾਲ ਜੁੜੇ ਸਵਾਲ ਪੁੱਛੇ ਗਏ।

ਸ਼ਾਕਾਹਾਰੀ ਹੋ ਜਾਂ ਮਾਸਾਹਾਰੀ ਸ਼ਰਾਬ ਦਾ ਸੇਵਨ ਤਾਂ ਨਹੀਂ ਕਰਦੇ? ਰਾਮ ਮੰਦਰ ਦੇ CEO ਅਹੁਦੇ ਦੇ ਉਮੀਦਵਾਰਾਂ ਤੋਂ ਪੁੱਛੇ ਗਏ ਇਹ ਸਵਾਲ
ਰਾਮ ਮੰਦਰ
tv9-punjabi
| Updated On: 12 Aug 2026 09:22 AM IST
Share

ਕੀ ਤੁਸੀਂ ਕੱਟੜ ਹਿੰਦੂ ਹੋ?, ਕੀ ਤੁਸੀਂ ਜਨੇਊ ਪਹਿਨਦੇ ਹੋ?, ਸ਼ਾਕਾਹਾਰੀ ਭੋਜਨ ਕਰਦੇ ਹੋ?, ਭਗਵਾਨ ਰਾਮ ‘ਚ ਆਸਥਾ ਹੈ? ਤੇ ਇਸੇ ਤਰ੍ਹਾਂ ਦੇ ਕਈ ਹੋਰ ਸਵਾਲ ਅਯੁੱਧਿਆ ਦੇ ਰਾਮ ਮੰਦਰ ਦੇ CEO ਅਹੁਦੇ ਦੇ ਉਮੀਦਵਾਰਾਂ ਤੋਂ ਪੁੱਛੇ ਗਏ ਸਨ। ਮੰਗਲਵਾਰ (11 ਅਗਸਤ) ਨੂੰ ਰਾਮ ਮੰਦਰ ਪਰਿਸਰ ਦੇ ਤੀਰਥ ਯਾਤਰੀ ਕਮਰੇ ‘ਚ 8 ਉਮੀਦਵਾਰਾਂ ਦਾ ਇੰਟਰਵਿਊ ਲਿਆ ਗਿਆ। ਇਨ੍ਹਾਂ ‘ਚ 3 ਸਾਬਕਾ IAS ਅਧਿਕਾਰੀ, ਇੱਕ ਸਾਬਕਾ IPS ਅਧਿਕਾਰੀ ਤੇ 4 ਸਾਬਕਾ ਫੌਜੀ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਉਮੀਦਵਾਰਾਂ ਤੋਂ ਧਾਰਮਿਕ ਮਾਨਤਾਵਾਂ, ਖਾਣ-ਪੀਣ ਤੋਂ ਲੈ ਕੇ ਰਾਮ ਮੰਦਰ ਨੂੰ ਲੈ ਕੇ ਉਨ੍ਹਾਂ ਦੀ ਸੋਚ ਨਾਲ ਜੁੜੇ ਕਈ ਸਵਾਲ ਪੁੱਛੇ ਗਏ।

ਸੂਤਰਾਂ ਮੁਤਾਬਕ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਲਈ CEO ਦੇ ਉਮੀਦਵਾਰਾਂ ਦਾ ਇੰਟਰਵਿਊ ਹੋਇਆ। ਇਸ ਦੌਰਾਨ ਉਨ੍ਹਾਂ ਤੋਂ ਵੱਖ-ਵੱਖ ਤਰ੍ਹਾਂ ਦੇ ਕਈ ਸਵਾਲ ਪੁੱਛੇ ਗਏ। ਇਨ੍ਹਾਂ ‘ਚ ਉਨ੍ਹਾਂ ਦੀਆਂ ਧਾਰਮਿਕ ਗਤੀਵਿਧੀਆਂ, ਖਾਣ-ਪੀਣ ਸਬੰਧੀ ਆਦਤਾਂ ਤੇ ਰਾਮ ਮੰਦਰ ਲਈ ਉਨ੍ਹਾਂ ਦੇ ਨਜ਼ਰੀਏ ਨਾਲ ਜੁੜੇ ਸਵਾਲ ਸ਼ਾਮਲ ਸਨ। ਇੰਟਰਵਿਊ ਸਵੇਰੇ 9 ਵਜੇ ਸ਼ੁਰੂ ਹੋਏ, ਪਹਿਲਾ ਸੈਸ਼ਨ ਦੁਪਹਿਰ 12 ਵਜੇ ਤੱਕ ਤੇ ਦੂਜਾ ਸੈਸ਼ਨ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲਿਆ। ਹਰੇਕ ਉਮੀਦਵਾਰ ਦਾ ਇੰਟਰਵਿਊ ਲਗਭਗ 25 ਤੋਂ 30 ਮਿੰਟ ਤੱਕ ਲਿਆ ਗਿਆ। ਚੋਣ ਕਮੇਟੀ ਦੇ ਨਾਲ-ਨਾਲ ਟਰੱਸਟ ਦੇ ਅੰਤਰਿਮ ਮਹਾਸਚਿਵ ਡਾ. ਕ੍ਰਿਸ਼ਨਾ ਮੋਹਨ ਵੀ ਇੰਟਰਵਿਊ ਦੌਰਾਨ ਮੌਜੂਦ ਸਨ।

18 ਲੋਕ ਸ਼ਾਰਟਲਿਸਟ

CEO ਅਹੁਦੇ ਲਈ 5200 ਲੋਕਾਂ ਨੇ ਅਰਜ਼ੀ ਦਿੱਤੀ ਸੀ, ਜਿਨ੍ਹਾਂ ‘ਚੋਂ 18 ਨੂੰ ਸ਼ਾਰਟਲਿਸਟ ਕੀਤਾ ਗਿਆ। ਚੁਣੇ ਗਏ 18 ਉਮੀਦਵਾਰਾਂ ਤੋਂ ਉਨ੍ਹਾਂ ਦੇ ਪ੍ਰਸ਼ਾਸਨਿਕ ਤਜਰਬੇ ਤੇ ਰਾਮ ਮੰਦਰ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਇਲਾਵਾ ਉਨ੍ਹਾਂ ਦੀਆਂ ਧਾਰਮਿਕ ਪ੍ਰਥਾਵਾਂ, ਨਿੱਜੀ ਜੀਵਨ ਤੇ ਖਾਣ-ਪੀਣ ਦੀਆਂ ਆਦਤਾਂ ਬਾਰੇ ਵੀ ਪੁੱਛਿਆ ਗਿਆ ਸੀ। ਇੰਟਰਵਿਊ ਸਿਰਫ਼ ਧਾਰਮਿਕ ਆਸਥਾ ਤੱਕ ਸੀਮਤ ਨਹੀਂ ਰਿਹਾ। ਇਸ ਦੌਰਾਨ ਉਮੀਦਵਾਰਾਂ ਤੋਂ ਲੀਡਰਸ਼ਿਪ ਸਮਰੱਥਾ, ਪ੍ਰਸ਼ਾਸਨਿਕ ਤਜਰਬਾ, ਸਮਾਜਿਕ ਤੇ ਧਾਰਮਿਕ ਜੁੜਾਅ, ਰਾਮ ਮੰਦਰ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੇ ਮੰਦਰ ਦੀਆਂ ਵਿਵਸਥਾਵਾਂ ਨੂੰ ਲੈ ਕੇ ਉਨ੍ਹਾਂ ਦੀ ਕਾਰਜ ਯੋਜਨਾ ਤੇ ਵਿਜ਼ਨ ਬਾਰੇ ਵੀ ਸਵਾਲ ਕੀਤੇ ਗਏ।

ਉਮੀਦਵਾਰਾਂ ਤੋਂ ਕੀ ਪੁੱਛਿਆ ਗਿਆ?

ਇੰਟਰਵਿਊ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਨੂੰ 34 ਪੁਆਇੰਟ ਦਾ ਗੂਗਲ ਫਾਰਮ ਭਰਨਾ ਸੀ। ਰਿਪੋਰਟ ਦੇ ਅਨੁਸਾਰ ਪਹਿਲਾਂ ਸਾਰੇ 18 ਉਮੀਦਵਾਰਾਂ ਦਾ ਆਨਲਾਈਨ ਇੰਟਰਵਿਊ ਲਿਆ ਗਿਆ ਸੀ। ਉੱਥੇ ਹੀ ਮੰਗਲਵਾਰ ਨੂੰ ਸਿਰਫ਼ 8 ਉਮੀਦਵਾਰਾਂ ਦਾ ਆਹਮੋ-ਸਾਹਮਣੇ ਇੰਟਰਵਿਊ ਹੋਇਆ। ਗੂਗਲ ਫਾਰਮ ‘ਚ ਅਜਿਹੇ ਸਵਾਲ ਪੁੱਛੇ ਗਏ ਸਨ ਜਿਵੇਂ ਕੀ ਤੁਸੀਂ ਸ਼ਿਖਾ ਰੱਖਦੇ ਹੋ, ਕੀ ਤੁਸੀਂ ਜਨੇਊ ਪਹਿਨਦੇ ਹੋ, ਕੀ ਤੁਸੀਂ ਸ਼ੁੱਧ ਸ਼ਾਕਾਹਾਰੀ ਹੋ ਜਾਂ ਮਾਸਾਹਾਰੀ ਭੋਜਨ ਕਰਦੇ ਹੋ, ਕੀ ਤੁਸੀਂ ਸ਼ਰਾਬ ਪੀਂਦੇ ਹੋ ਜਾਂ ਬਿਲਕੁਲ ਨਹੀਂ ਪੀਂਦੇ, ਕੀ ਤੁਸੀਂ ਕੱਟੜ ਹਿੰਦੂ ਹੋ, ਕੀ ਤੁਸੀਂ ਹਿੰਦੂ ਧਰਮ ਦੇ ਅਨੁਸਾਰ ਕੱਪੜੇ ਪਹਿਨਣ ‘ਚ ਸਹਿਜ ਮਹਿਸੂਸ ਕਰੋਗੇ।

ਇਸ ਤੋਂ ਇਲਾਵਾ ਉਮੀਦਵਾਰਾਂ ਤੋਂ ਨਿੱਜੀ ਅਤੇ ਪੇਸ਼ੇਵਰ ਸਵਾਲ ਵੀ ਪੁੱਛੇ ਗਏ। ਜਿਵੇਂ ਤੁਸੀਂ ਕਿੱਥੇ-ਕਿੱਥੇ ਕੰਮ ਕੀਤਾ ਹੈ, ਤੁਸੀਂ ਕਿੰਨੀ ਵੱਡੀ ਭੀੜ ਨੂੰ ਸੰਭਾਲਿਆ ਹੈ ਤੇ ਭਗਵਾਨ ਰਾਮ ‘ਚ ਤੁਹਾਡੀ ਕੀ ਆਸਥਾ ਹੈ। ਉੱਥੇ ਹੀ ਉਮੀਦਵਾਰਾਂ ਤੋਂ ਉਨ੍ਹਾਂ ਦੇ ਪਰਿਵਾਰਾਂ ਬਾਰੇ ਵੀ ਸਵਾਲ ਕੀਤੇ ਗਏ।

ਸਿਲੈਕਸ਼ਨ ਪੈਨਲ ‘ਚ ਕੌਣ?

ਰਾਮ ਮੰਦਰ ਲਈ CEO ਦੀ ਚੋਣ ਕਮੇਟੀ ‘ਚ ਸਾਬਕਾ ਸੁਪਰੀਮ ਕੋਰਟ ਜੱਜ ਜਸਟਿਸ ਪ੍ਰਮੋਦ ਕੋਹਲੀ, ਲੈਫਟੀਨੈਂਟ ਜਨਰਲ (ਸੇਵਾਮੁਕਤ) ਵਿਸ਼ਨੂਕਾਂਤ ਚਤੁਰਵੇਦੀ ਤੇ ਸਾਬਕਾ ਵਿਗਿਆਨੀ ਸੁਰੇਸ਼ ਹਵਾਰੇ ਸ਼ਾਮਲ ਹਨ। ਕਮੇਟੀ ਨੂੰ ਤਿੰਨ ਨਾਮ ਸ਼ਾਰਟਲਿਸਟ ਕਰਨ ਤੇ ਉਨ੍ਹਾਂ ਨੂੰ ਟਰੱਸਟ ਨੂੰ 2 ਸਤੰਬਰ ਤੋਂ ਪਹਿਲਾਂ ਸੌਂਪਣ ਦਾ ਕੰਮ ਦਿੱਤਾ ਗਿਆ ਹੈ। ਉਸੇ ਦਿਨ ਟਰੱਸਟ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਟਰੱਸਟ ਅੰਤਿਮ ਤਿੰਨ ਉਮੀਦਵਾਰਾਂ ‘ਚੋਂ CEO ਦਾ ਇੰਟਰਵਿਊ ਲੈ ਕੇ ਚੋਣ ਕਰੇਗਾ।

ਦਾਨ ਰਾਸ਼ੀ ਦੇ ਗਬਨ ਦੇ ਇਲਜ਼ਾਮ ਸਾਹਮਣੇ ਆਉਣ ਤੋਂ ਬਾਅਦ CEO ਦੀ ਨਿਯੁਕਤੀ ਦਾ ਫੈਸਲਾ ਲਿਆ ਗਿਆ ਸੀ। ਇਨ੍ਹਾਂ ਇਲਜ਼ਾਮਾਂ ਦੇ ਚੱਲਦਿਆਂ ਟਰੱਸਟ ਦੇ ਵਿੱਤੀ ਪ੍ਰਬੰਧਨ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਹੋ ਗਈ ਹੈ। ਇਸ ਮਾਮਲੇ ‘ਚ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਟਰੱਸਟ ਦੇ ਸਾਬਕਾ ਮਹਾਸਚਿਵ ਚੰਪਤ ਰਾਏ ਸਮੇਤ ਤਿੰਨ ਅਧਿਕਾਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

CEO ਦੇ ਅਹੁਦੇ ਲਈ ਸ਼ਰਤਾਂ

ਖ਼ਬਰਾਂ ਮੁਤਾਬਕ, ਟਰੱਸਟ ਨੇ ਇਹ ਸ਼ਰਤ ਰੱਖੀ ਹੈ ਕਿ ਚੁਣਿਆ ਗਿਆ ਉਮੀਦਵਾਰ ਇੱਕ ਸੱਚਾ ਹਿੰਦੂ ਹੋਣਾ ਚਾਹੀਦਾ ਹੈ, ਹਿੰਦੂ ਪਰੰਪਰਾਵਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਪੂਰੀ ਤਰ੍ਹਾਂ ਸ਼ਾਕਾਹਾਰੀ ਹੋਣਾ ਚਾਹੀਦਾ ਹੈ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਅਹੁਦੇ ਲਈ ਉਮਰ ਸੀਮਾ 50 ਤੋਂ 70 ਸਾਲ ਨਿਰਧਾਰਤ ਕੀਤੀ ਗਈ ਹੈ। Source: TV9Hindi.com

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...