AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਬੋਹਰ ‘ਚ ਨੌਕਰੀ ਨਾ ਮਿਲਣ ਕਾਰਨ ਨੌਜਵਾਨ ਨੇ ਟ੍ਰੇਨ ਅੱਗੇ ਮਾਰੀ ਛਾਲ, ਬੇਰੁਜ਼ਗਾਰੀ ਤੋਂ ਸੀ ਪਰੇਸ਼ਾਨ

ਅਬੋਹਰ ਦੇ ਨੇੜਲੇ ਪਿੰਡ ਸੈਦਾਂਵਾਲੀ ਦੇ ਰਹਿਣ ਵਾਲੇ ਇੱਕ ਆਈ.ਟੀ.ਆਈ. (ITI) ਦੇ ਨੌਜਵਾਨ ਵਿਦਿਆਰਥੀ ਵੱਲੋਂ ਅੱਜ ਸਵੇਰੇ ਪਿੰਡ ਦੇ ਕੋਲੋਂ ਲੰਘਦੀਆਂ ਰੇਲਵੇ ਲਾਈਨਾਂ 'ਤੇ ਜਾ ਕੇ ਟ੍ਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਮ੍ਰਿਤਕ ਦੇ ਸਰੀਰ ਦੇ ਚੀਥੜੇ ਉੱਡ ਗਏ।

ਅਬੋਹਰ 'ਚ ਨੌਕਰੀ ਨਾ ਮਿਲਣ ਕਾਰਨ ਨੌਜਵਾਨ ਨੇ ਟ੍ਰੇਨ ਅੱਗੇ ਮਾਰੀ ਛਾਲ, ਬੇਰੁਜ਼ਗਾਰੀ ਤੋਂ ਸੀ ਪਰੇਸ਼ਾਨ
arvinder-taneja-fazilka
| Updated On: 17 Jun 2026 18:26 PM IST
Share

ਅਬੋਹਰ ਦੇ ਨੇੜਲੇ ਪਿੰਡ ਸੈਦਾਂਵਾਲੀ ਦੇ ਰਹਿਣ ਵਾਲੇ ਇੱਕ ਆਈ.ਟੀ.ਆਈ. (ITI) ਦੇ ਨੌਜਵਾਨ ਵਿਦਿਆਰਥੀ ਵੱਲੋਂ ਅੱਜ ਸਵੇਰੇ ਪਿੰਡ ਦੇ ਕੋਲੋਂ ਲੰਘਦੀਆਂ ਰੇਲਵੇ ਲਾਈਨਾਂ ‘ਤੇ ਜਾ ਕੇ ਟ੍ਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਮ੍ਰਿਤਕ ਦੇ ਸਰੀਰ ਦੇ ਚੀਥੜੇ ਉੱਡ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜੀ.ਆਰ.ਪੀ. (GRP) ਅਬੋਹਰ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ‘ਨਰ ਸੇਵਾ ਨਾਰਾਇਣ ਸੇਵਾ ਸਮਿਤੀ’ ਦੇ ਸੇਵਾਦਾਰਾਂ ਦੀ ਮਦਦ ਨਾਲ ਖਿੰਡੀਆਂ ਹੋਈਆਂ ਲਾਸ਼ ਦੇ ਹਿੱਸਿਆਂ ਨੂੰ ਇਕੱਠਾ ਕਰਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ।

ਨੌਜਵਾਨ ਨੌਕਰੀ ਨਾ ਮਿਲਣ ਤੋਂ ਸੀ ਪਰੇਸ਼ਾਨ

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਕੋਈ ਪੱਕੀ ਨੌਕਰੀ ਨਾ ਮਿਲਣ ਕਾਰਨ ਮਾਨਸਿਕ ਤੌਰ ‘ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੇ ਚੱਲਦਿਆਂ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ। ਇਸ ਦਿਲ ਕੰਬਾਊ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ ਹੈ। ਸਮਿਤੀ ਦੇ ਪ੍ਰਮੁੱਖ ਸੇਵਾਦਾਰ ਬਿੱਟੂ ਨਰੂਲਾ ਨੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਕਰੀਬ 9:30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨੇ ਪਿੰਡ ਸੈਦਾਂਵਾਲੀ ਦੇ ਕੋਲ ਰੇਲਗੱਡੀ ਅੱਗੇ ਕੁੱਦ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਇਸ ਸੂਚਨਾ ਦੇ ਆਧਾਰ ‘ਤੇ ਉਹ ਤੁਰੰਤ ਆਪਣੇ ਸਾਥੀ ਸੋਨੂ ਗਰੋਵਰ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜੀ.ਆਰ.ਪੀ. ਦੇ ਜਾਂਚ ਅਧਿਕਾਰੀ ਅਜੀਤ ਸਿੰਘ ਤੇ ਉਨ੍ਹਾਂ ਦੀ ਪੁਲਿਸ ਟੀਮ ਦੀ ਅਗਵਾਈ ਹੇਠ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾਇਆ। ਘਟਨਾ ਵਾਲੀ ਥਾਂ ‘ਤੇ ਮ੍ਰਿਤਕ ਦੇ ਪਰਿਵਾਰ ਵਾਲੇ ਅਤੇ ਪਿੰਡ ਦੇ ਸਰਪੰਚ ਵੀ ਮੌਜੂਦ ਸਨ।

ਨੌਕਰੀ ਨਾ ਮਿਲਣ ਕਾਰਨ ਹਤਾਸ਼ ਸੀ ਨੌਜਵਾਨ

ਪਿੰਡ ਦੇ ਸਰਪੰਚ ਰਮਨ ਕੁਮਾਰ ਨੇ ਹਾਦਸੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਲੀਲਾਧਰ (ਉਮਰ ਕਰੀਬ 22 ਸਾਲ) ਵਜੋਂ ਹੋਈ ਹੈ। ਉਹ ਦੋ ਭਰਾਵਾਂ ਅਤੇ ਇੱਕ ਭੈਣ ਵਿੱਚੋਂ ਸਭ ਤੋਂ ਵੱਡਾ ਸੀ। ਲੀਲਾਧਰ ਬਾਰ੍ਹਵੀਂ ਜਮਾਤ ਪਾਸ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਆਈ.ਟੀ.ਆਈ. ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਰੇਲਵੇ ਵਿਭਾਗ ਵਿੱਚ ਸਰਕਾਰੀ ਨੌਕਰੀ ਹਾਸਲ ਕਰਨ ਲਈ ਸਖ਼ਤ ਤਿਆਰੀ ਕਰ ਰਿਹਾ ਸੀ। ਪਰ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਦੇਣ ਦੇ ਬਾਵਜੂਦ ਵੀ ਜਦੋਂ ਉਸ ਦੀ ਨੌਕਰੀ ਨਾ ਲੱਗੀ, ਤਾਂ ਉਹ ਡੂੰਘੀ ਨਿਰਾਸ਼ਾ ਅਤੇ ਹਤਾਸ਼ਾ ਦੇ ਆਲਮ ਵਿੱਚ ਚਲਾ ਗਿਆ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਸਵੇਰੇ ਉਸ ਨੇ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦਿਆਂ ਹੋਇਆਂ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿੰਡ ਵਿੱਚ ਪਹਿਲਾਂ ਵੀ ਵਾਪਰ ਚੁੱਕੀ ਹੈ ਅਜਿਹੀ ਘਟਨਾ

ਪਿੰਡ ਦੇ ਸਰਪੰਚ ਨੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਇਹ ਕੋਈ ਪਹਿਲੀ ਮੰਦਭਾਗੀ ਘਟਨਾ ਨਹੀਂ ਹੈ। ਇਸ ਤੋਂ ਕੁਝ ਸਾਲ ਪਹਿਲਾਂ ਵੀ ਪਿੰਡ ਦੇ ਹੀ ਇੱਕ ਹੋਰ ਹੋਣਹਾਰ ਨੌਜਵਾਨ ਨੇ ਬਿਲਕੁਲ ਇਸੇ ਤਰ੍ਹਾਂ ਯੋਗਤਾ ਹੋਣ ਦੇ ਬਾਵਜੂਦ ਨੌਕਰੀ ਨਾ ਮਿਲਣ ਕਾਰਨ ਹਤਾਸ਼ ਹੋ ਕੇ ਮੌਤ ਨੂੰ ਗਲੇ ਲਗਾ ਲਿਆ ਸੀ। ਨੌਜਵਾਨਾਂ ਵਿੱਚ ਵੱਧ ਰਹੀ ਬੇਰੁਜ਼ਗਾਰੀ ਅਤੇ ਮਾਨਸਿਕ ਤਣਾਅ ਕਾਰਨ ਇਲਾਕੇ ਦੇ ਲੋਕਾਂ ਵਿੱਚ ਡੂੰਘੀ ਚਿੰਤਾ ਪਾਈ ਜਾ ਰਹੀ ਹੈ। ਪਰਿਵਾਰ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਲੀਲਾਧਰ ਅੰਦਰੋਂ-ਅੰਦਰੀਂ ਇੰਨਾ ਵੱਡਾ ਦੁੱਖ ਹੰਢਾ ਰਿਹਾ ਹੈ ਕਿ ਉਹ ਅਜਿਹਾ ਖ਼ੌਫ਼ਨਾਕ ਕਦਮ ਚੁੱਕ ਲਵੇਗਾ।

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...