9 ਸਾਲਾਂ ਤੱਕ ਲਿਵਿੰਗ ਇੰਡੀਆ ਨਿਊਜ਼ ਚੈਨਲ ਚ ਬਤੌਰ ਜਿਲ੍ਹਾ ਇੰਚਾਰਜ ਕੰਮ ਕਰਨ ਦਾ ਤਜ਼ਰਬਾ। ਫਿਲਹਾਲ ਟੀਵੀ9 ਪੰਜਾਬੀ ਨਾਲ ਕੰਮ ਕਰ ਰਿਹਾ ਹਾਂ।
ਫਾਜ਼ਿਲਕਾ ‘ਚ ਕਲਯੁਗੀ ਪੁੱਤ ਨੇ ਮਾਂ ‘ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਗੰਭੀਰ ਹਾਲਤ ‘ਚ ਹਸਪਤਾਲ ਕਰਵਾਇਆ ਭਰਤੀ
ਥਾਣਾ ਸਦਰ ਦੇ ਐਸਐਚਓ ਹਰਦੇਵ ਸਿੰਘ ਬੇਦੀ ਮੁਤਾਬਕ ਘਟਨਾ ਦੇਰ ਰਾਤ ਦੀ ਹੈ। ਪੁਲਿਸ ਅਨੁਸਾਰ ਔਰਤ ਦਾ ਪੁੱਤ ਪਰਮਿੰਦਰ ਸਿੰਘ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ। ਪਰਿਵਾਰ ਵੱਲੋਂ ਉਸ ਨੂੰ ਨਸ਼ੇ ਦੀ ਆਦਤ ਛੱਡਣ ਲਈ ਲਗਾਤਾਰ ਰੋਕਿਆ ਜਾਂਦਾ ਸੀ। ਇਸੇ ਗੱਲ ਨੂੰ ਲੈ ਕੇ ਗੁੱਸੇ 'ਚ ਆਏ ਪੁੱਤ ਨੇ ਆਪਣੇ ਕੁਝ ਸਾਥੀਆਂ ਨੂੰ ਘਰ ਬੁਲਾਇਆ ਤੇ ਮਾਂ 'ਤੇ ਹਮਲਾ ਕਰ ਦਿੱਤਾ।
- Arvinder Taneja
- Updated on: Sep 16, 2026
- 1:03 pm
ਜਲਾਲਾਬਾਦ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈ-ਮੇਲ ਆਉਂਦਿਆਂ ਹੀ ਸਕੂਲ ਕਰਵਾਇਆ ਖ਼ਾਲੀ
ਜਲਾਲਾਬਾਦ ਦੇ ਛੇ ਨਿੱਜੀ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਖ਼ੌਫ਼ਨਾਕ ਧਮਕੀ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਧਮਕੀ ਭਰੀ ਈ-ਮੇਲ ਪ੍ਰਾਪਤ ਹੁੰਦਿਆਂ ਹੀ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
- Arvinder Taneja
- Updated on: Sep 15, 2026
- 3:55 pm
ਜਲਾਲਾਬਾਦ ਥਾਣਾ ਗ੍ਰਨੇਡ ਹਮਲਾ: ਫ਼ਾਜ਼ਿਲਕਾ ਪੁਲਿਸ ਵੱਲੋਂ 2 ਮੁਲਜ਼ਮ ਗ੍ਰਿਫ਼ਤਾਰ; ਸਰਹੱਦ ਪਾਰ ਤੋਂ ਜੁੜੇ ਤਾਰ
ਫ਼ਾਜ਼ਿਲਕਾ ਅਧੀਨ ਆਉਂਦੇ ਥਾਣਾ ਸਿਟੀ ਜਲਾਲਾਬਾਦ ਕੰਪਲੈਕਸ ਵਿੱਚ ਬੀਤੇ ਦਿਨੀਂ ਹੋਏ ਸ਼ੱਕੀ ਗ੍ਰਨੇਡ ਧਮਾਕੇ ਦੇ ਮਾਮਲੇ ਨੂੰ ਟਰੇਸ ਕਰਦਿਆਂ ਪੁਲਿਸ ਪ੍ਰਸ਼ਾਸਨ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
- Arvinder Taneja
- Updated on: Sep 14, 2026
- 8:56 pm
ਫ਼ਾਜ਼ਿਲਕਾ ‘ਚ ਡਰੇਨ ਦੇ ਪੁਲ ਤੋਂ ਹੇਠਾਂ ਡਿੱਗਣ ਨਾਲ BSF ਜਵਾਨ ਦੀ ਮੌਤ, ਪੁਲ ‘ਤੇ ਨਹੀਂ ਸੀ ਰੇਲਿੰਗ; ਪਿੰਡ ਵਾਸੀਆਂ ‘ਚ ਭਾਰੀ ਰੋਸ
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਅਧੀਨ ਪੈਂਦੇ ਪਿੰਡ ਨੂਰਸ਼ਾਹ ਨੇੜੇ ਡਰੇਨ ਦੇ ਪੁਲ 'ਤੇ ਡਿਊਟੀ ਦੌਰਾਨ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸੀਮਾ ਸੁਰੱਖਿਆ ਬਲ (BSF) ਦੇ ਇੱਕ ਜਵਾਨ ਦੀ ਪੁਲ ਤੋਂ ਹੇਠਾਂ ਡਿੱਗਣ ਕਾਰਨ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅਚਾਨਕ ਵਾਪਰੇ ਹਾਦਸੇ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਸਥਾਨਕ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
- Arvinder Taneja
- Updated on: Sep 1, 2026
- 9:37 pm
ਅਬੋਹਰ ‘ਚ ਨੌਕਰੀ ਨਾ ਮਿਲਣ ਕਾਰਨ ਨੌਜਵਾਨ ਨੇ ਟ੍ਰੇਨ ਅੱਗੇ ਮਾਰੀ ਛਾਲ, ਬੇਰੁਜ਼ਗਾਰੀ ਤੋਂ ਸੀ ਪਰੇਸ਼ਾਨ
ਅਬੋਹਰ ਦੇ ਨੇੜਲੇ ਪਿੰਡ ਸੈਦਾਂਵਾਲੀ ਦੇ ਰਹਿਣ ਵਾਲੇ ਇੱਕ ਆਈ.ਟੀ.ਆਈ. (ITI) ਦੇ ਨੌਜਵਾਨ ਵਿਦਿਆਰਥੀ ਵੱਲੋਂ ਅੱਜ ਸਵੇਰੇ ਪਿੰਡ ਦੇ ਕੋਲੋਂ ਲੰਘਦੀਆਂ ਰੇਲਵੇ ਲਾਈਨਾਂ 'ਤੇ ਜਾ ਕੇ ਟ੍ਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਮ੍ਰਿਤਕ ਦੇ ਸਰੀਰ ਦੇ ਚੀਥੜੇ ਉੱਡ ਗਏ।
- Arvinder Taneja
- Updated on: Jun 17, 2026
- 6:26 pm
ਅਬੋਹਰ ਬਣਿਆ ‘ਅੱਗ ਦਾ ਗੋਲਾ’, ਤਾਪਮਾਨ 44 ਡਿਗਰੀ ਪਾਰ, ਸਕੂਲੀ ਬੱਚਿਆਂ ਨੂੰ ਹੋ ਰਹੀ ਪ੍ਰੇਸ਼ਾਨੀ
ਸਕੂਲੀ ਬੱਚਿਆਂ ਨੂੰ ਸਭ ਤੋਂ ਵੱਧ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ, ਤੇਜ਼ ਗਰਮੀ ਦੇ ਬਾਵਜੂਦ, ਸਕੂਲ ਅਜੇ ਵੀ ਖੁੱਲ੍ਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਤੇਜ਼ ਧੁੱਪ ਵਿੱਚ ਆਉਣਾ ਪੈ ਰਿਹਾ ਹੈ। ਸਕੂਲ ਦੀ ਛੁੱਟੀ ਵੇਲੇ, ਬੱਚੇ ਗਰਮ ਹਵਾਵਾਂ ਅਤੇ ਲੂ ਵਿਚਕਾਰ ਘਰ ਵਾਪਸ ਆ ਰਹੇ ਹਨ। ਮਾਪਿਆਂ ਦੀਆਂ ਚਿੰਤਾਵਾਂ ਵੀ ਵਧ ਰਹੀਆਂ ਹਨ।
- Arvinder Taneja
- Updated on: May 27, 2026
- 6:56 pm
ਫਾਜ਼ਿਲਕਾ ਸਰਹੱਦ ‘ਤੇ ਖੇਤਾਂ ‘ਚ ਡਿੱਗਿਆ ਮਿਲਿਆ ਪਾਕਿਸਤਾਨੀ ਡਰੋਨ, ਪੁਲਿਸ ਅਤੇ BSF ਵੱਲੋਂ ਜਾਂਚ ਤੇਜ਼
ਪਾਕਿਸਤਾਨੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਘਟਨਾਵਾਂ ਲਗਾਤਾਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਤਮਾਮ ਸਖ਼ਤੀ ਦੇ ਬਾਵਜੂਦ ਸਰਹੱਦ ਪਾਰੋਂ ਮਾੜੇ ਅਨਸਰ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ।
- Arvinder Taneja
- Updated on: May 14, 2026
- 5:19 pm
ਅਬੋਹਰ ਦੇ ਹਸਪਤਾਲ ‘ਚ ਬਾਂਦਰ ਦਾ ਤਾਂਡਵ, ਮਰੀਜ਼ਾਂ ਅਤੇ ਡਾਕਟਰਾਂ ‘ਚ ਪਈਆਂ ਭਾਜੜਾਂ; ਕਈਆਂ ਨੂੰ ਕੀਤਾ ਜ਼ਖ਼ਮੀ
ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਖ਼ੂੰਖਾਰ ਬਾਂਦਰ ਨੇ ਹਸਪਤਾਲ ਦੇ ਅੰਦਰ ਵੜ ਕੇ ਜੰਮ ਕੇ ਉਤਪਾਤ ਮਚਾਇਆ। ਬਾਂਦਰ ਦੇ ਡਰ ਕਾਰਨ ਨਾ ਸਿਰਫ਼ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਹਿਮ ਗਏ, ਸਗੋਂ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਡਾਕਟਰਾਂ ਅਤੇ ਡਿਊਟੀ ਸਟਾਫ਼ ਨੂੰ ਆਪਣੀਆਂ ਕੁਰਸੀਆਂ ਅਤੇ ਕਮਰੇ ਛੱਡ ਕੇ ਬਾਹਰ ਭੱਜਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸ ਬਾਂਦਰ ਨੇ ਕਈ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਹਮਲਾ ਕਰਕੇ ਜ਼ਖ਼ਮੀ ਵੀ ਕਰ ਦਿੱਤਾ ਹੈ।
- Arvinder Taneja
- Updated on: Apr 23, 2026
- 12:47 pm
ਅਬੋਹਰ ਦੇ ਪਟੇਲ ਪਾਰਕ ਨੇੜੇ ਵੱਡਾ ਧਮਾਕਾ, 4 ਦੁਕਾਨਾਂ ਤੇ ਇੱਕ ਘਰ ਦਾ ਨੁਕਸਾਨ, ਤਿੰਨ ਜ਼ਖ਼ਮੀ
ਧਮਾਕੇ ਦੇ ਕਾਰਨਾਂ ਦਾ ਸਪੱਸ਼ਟ ਕਾਰਨ ਪਤਾ ਨਹੀਂ ਚੱਲ ਸਕਿਆ ਹੈ। ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਦੀਵਾਰਾਂ ਤੇ ਦਰਵਾਜੇ ਤੱਕ ਟੁੱਟ ਗਏ। ਲੋਕਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਇਸ ਅੱਗ ਦੀ ਚਪੇਟ 'ਚ ਆ ਕੇ ਇੱਕ ਮਹਿਲਾ ਝੁਲਸ ਗਈ ਹੈ, ਜਦਕਿ ਦੋ ਹੋਰ ਲੋਕ ਜ਼ਖਮੀ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
- Arvinder Taneja
- Updated on: Apr 22, 2026
- 12:26 pm
ਪੰਜਾਬ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਜਿਆਣੀ ਦੇ ਜੱਦੀ ਪਿੰਡ ‘ਚ ਪੀਣ ਵਾਲੇ ਪਾਣੀ ਲਈ ਤਰਸੇ ਲੋਕ
ਫਾਜ਼ਿਲਕਾ ਜ਼ਿਲ੍ਹੇ ਦਾ ਕਟੈਹੜਾ ਪਿੰਡ, ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਜੱਦੀ ਪਿੰਡ ਹੈ ਤੇ ਇਸ ਸਮੇਂ ਸਾਫ਼ ਪੀਣ ਵਾਲੇ ਪਾਣੀ ਦੀ ਭਾਰੀ ਘਾਟ ਨਾਲ ਜੂਝ ਰਿਹਾ ਹੈ। ਵਸਨੀਕਾਂ ਦੀ ਦੁਰਦਸ਼ਾ ਦੇਖਦੇ ਹੋਏ ਪੰਚਾਇਤ ਨੇ ਵਾਟਰ ਵਰਕਸ ਦੀ ਮਦਦ ਨਾਲ ਇੱਕ ਨਵਾਂ ਬੋਰਵੈੱਲ ਲਗਾਇਆ ਹੈ ਤੇ ਉਸੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਇਹ ਭੂਮੀਗਤ ਪਾਣੀ ਮਨੁੱਖੀ ਵਰਤੋਂ ਲਈ ਯੋਗ ਨਹੀਂ ਹੈ।
- Arvinder Taneja
- Updated on: Apr 21, 2026
- 8:53 am
ਫਾਜ਼ਿਲਕਾ ਵਿੱਚ ਸੀਐਮ ਨੇ ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਕੀਤਾ ਲੋਕ ਅਰਪਣ, ਕਈਆਂ ਦਾ ਰੱਖਿਆ ਨੀਂਹ ਪੱਥਰ
CM Bhagwant Mann Fazilka Visit: ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਇੱਕ ਭਾਵੁਕ ਘਟਨਾ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਦੋਨਾ ਨਾਨਕਾ ਪਿੰਡ ਦੇ ਇੱਕ ਪਰਿਵਾਰ ਦੀ ਪੰਜਵੀਂ ਜਮਾਤ ਦੀ ਇੱਕ ਕੁੜੀ ਉਨ੍ਹਾਂ ਨੂੰ ਮਿਲਣ ਆਈ ਸੀ, ਜੋ ਆਪਣੀ ਪੜ੍ਹਾਈ ਵਿੱਚ ਅੱਵਲ ਰਹੀ ਸੀ। ਆਪਣੇ ਦੋਸਤਾਂ ਦੀ ਮਦਦ ਨਾਲ ਉਨ੍ਹਾਂ ਨੇ ਉਸਦੀ ਪੜ੍ਹਾਈ ਦਾ ਖਰਚਾ ਚੁੱਕਿਆ। ਅੱਜ ਉਹੀ ਸਤਨਾਮ ਕੌਰ ਵੇਟਨਰੀ ਡਾਕਟਰ ਬਣ ਗਈ ਹੈ। ਪ੍ਰੋਗਰਾਮ ਦੌਰਾਨ ਸਤਨਾਮ ਕੌਰ ਵੀ ਸਟੇਜ ਤੇ ਪਹੁੰਚੀ, ਜਿਸ ਨਾਲ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ।
- Arvinder Taneja
- Updated on: Apr 2, 2026
- 6:12 pm
ਫਾਜ਼ਿਲਕਾ ‘ਚ ਢਾਬਿਆਂ ਤੇ ਹੋਟਲਾਂ ‘ਤੇ ਖੁਰਾਕ ਵਿਭਾਗ ਵੱਲੋਂ ਛਾਪੇਮਾਰੀ, 11 ਸਿਲੰਡਰ ਕੀਤੇ ਜ਼ਬਤ
ਫਾਜ਼ਿਲਕਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘਰੇਲੂ ਐਲਪੀਜੀ ਸਿਲੰਡਰਾਂ ਦੀ ਕਾਲਾਬਾਜ਼ਾਰੀ ਜਾਂ ਗ਼ੈਰਕਾਨੂੰਨੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
- Arvinder Taneja
- Updated on: Mar 17, 2026
- 4:30 pm