AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026
ਈਡੀ

ਈਡੀ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਇੱਕ ਬਹੁ-ਅਨੁਸ਼ਾਸਨੀ ਸੰਸਥਾ ਹੈ ਜੋ ਮਨੀ ਲਾਂਡਰਿੰਗ ਅਤੇ ਵਿਦੇਸ਼ੀ ਮੁਦਰਾ ਕਾਨੂੰਨਾਂ ਦੀ ਉਲੰਘਣਾ ਦੇ ਅਪਰਾਧਾਂ ਦੀ ਜਾਂਚ ਕਰਦੀ ਹੈ। ਇਹ ਵਿੱਤ ਮੰਤਰਾਲੇ ਦੇ ਮਾਲ ਵਿਭਾਗ ਅਧੀਨ ਕੰਮ ਕਰਦਾ ਹੈ। ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਵਿੱਤੀ ਜਾਂਚ ਏਜੰਸੀ ਹੋਣ ਦੇ ਨਾਤੇ, ED ਭਾਰਤ ਦੇ ਸੰਵਿਧਾਨ ਅਤੇ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਦੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਮੁੱਖ ਦਫਤਰ ਨਵੀਂ ਦਿੱਲੀ ਵਿੱਚ ਹੈ, ਜਿਸ ਦੀ ਅਗਵਾਈ ਐਨਫੋਰਸਮੈਂਟ ਡਾਇਰੈਕਟਰ ਕਰਦੇ ਹਨ।
ਮੁੰਬਈ, ਚੇਨਈ, ਚੰਡੀਗੜ੍ਹ, ਕੋਲਕਾਤਾ ਅਤੇ ਦਿੱਲੀ ਵਿੱਚ ਪੰਜ ਖੇਤਰੀ ਦਫ਼ਤਰ ਹਨ ਜੋ ਇਨਫੋਰਸਮੈਂਟ ਦੇ ਵਿਸ਼ੇਸ਼ ਡਾਇਰੈਕਟਰਾਂ ਦੀ ਅਗਵਾਈ ਹੇਟ ਕੰਮ ਕਰਦੇ ਹਨ। ਅਫ਼ਸਰਾਂ ਨੂੰ ਸਿੱਧੇ ਤੌਰ ‘ਤੇ ਅਤੇ ਹੋਰ ਜਾਂਚ ਏਜੰਸੀਆਂ ਦੇ ਅਫ਼ਸਰਾਂ ਵਿੱਚੋਂ ਭਰਤੀ ਕੀਤਾ ਜਾਂਦਾ ਹੈ। ਇਸ ਵਿੱਚ ਆਈਆਰਐਸ (ਭਾਰਤੀ ਮਾਲ ਸੇਵਾ), ਆਈਪੀਐਸ (ਭਾਰਤੀ ਪੁਲਿਸ ਸੇਵਾ) ਅਤੇ ਆਈਏਐਸ (ਭਾਰਤੀ ਪ੍ਰਸ਼ਾਸਨਿਕ ਸੇਵਾ) ਜਿਵੇਂ ਕਿ ਆਮਦਨ ਕਰ ਅਧਿਕਾਰੀ, ਆਬਕਾਰੀ ਅਧਿਕਾਰੀ, ਕਸਟਮ ਅਧਿਕਾਰੀ ਅਤੇ ਪੁਲਿਸ ਦੇ ਅਧਿਕਾਰੀ ਸ਼ਾਮਲ ਹਨ।

Read More
Follow On:

ਪਟਿਆਲਾ-ਮੋਹਾਲੀ ‘ਚ ED ਦੀ ਰੇਡ, 3 ਫਰਜ਼ੀ ਕਾਲ ਸੈਂਟਰ ਮਿਲੇ: ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਚੰਡੀਗੜ੍ਹ ਦੇ ਇੱਕ ਕਾਲ ਸੈਂਟਰ ਨੂੰ ਕੰਟਰੋਲ ਰੂਮ ਵਜੋਂ ਵਰਤਿਆ ਜਾ ਰਿਹਾ ਸੀ। ਈਡੀ ਹੁਣ ਕਾਲਿੰਗ ਮੁਹਿੰਮਾਂ, ਸਕ੍ਰਿਪਟਾਂ, ਡਾਇਲਰ, ਵੀਓਆਈਪੀ ਸਿਸਟਮ, ਪੀੜਤ ਡੇਟਾ, ਭੁਗਤਾਨ ਵਿਧੀਆਂ, ਕਾਲ ਸੈਂਟਰ ਆਪਰੇਟਰਾਂ ਅਤੇ ਧੋਖਾਧੜੀ ਵਾਲੀ ਕਮਾਈ ਦੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।

ED ਦੀ ਪੰਜਾਬ ‘ਚ ਵੱਡੀ ਕਾਰਵਾਈ, ਪਟਿਆਲਾ ਤੇ ਮੋਹਾਲੀ ਦੇ ਟਿਕਾਣਿਆਂ ‘ਤੇ ਛਾਪੇਮਾਰੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਮੁਤਾਬਕ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਦੀ ਕਮਰਸ਼ੀਅਲ ਮਾਰਕੀਟ 'ਚ ਸ਼ੋਅਰੂਮ ਨੰਬਰ 8, 9 ਤੇ 10 'ਤੇ ED ਵੱਲੋਂ ਕਾਰਵਾਈ ਕੀਤੀ ਗਈ। ਇਨ੍ਹਾਂ ਥਾਵਾਂ ਨੂੰ Flying Feathers ਤੇ DM Web Based Solutions ਨਾਮ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ਕੀ ਹੈ ਦਿੱਲੀ ਜਲ ਬੋਰਡ ਟੈਂਡਰ ਘੁਟਾਲਾ, ਜਿਸ ‘ਚ ਸਤੇਂਦਰ ਜੈਨ ਨੂੰ ACB ਨੇ ਕੀਤਾ ਗ੍ਰਿਫ਼ਤਾਰ AAP ਆਗੂ ਬੋਲੇ – “ਇਸ ਸਰਕਾਰ ਦਾ ਅੰਤ ਤੈਅ”

Satinder jain Arrest In DJB Tender: ਦਿੱਲੀ ਜਲ ਬੋਰਡ ਟੈਂਡਰ ਘੁਟਾਲੇ ਵਿੱਚ, ACB ਨੇ 'AAP' ਨੇਤਾ ਸਤੇਂਦਰ ਜੈਨ, ਬੋਰਡ ਦੇ ਸਾਬਕਾ CEO ਅਤੇ IAS ਅਧਿਕਾਰੀ ਉਦਿਤ ਪ੍ਰਕਾਸ਼ ਰਾਏ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ 2024 ਦਾ ਹੈ, ਅਤੇ ਹੁਣ ਕਾਰਵਾਈ ਕੀਤੀ ਗਈ ਹੈ।

ਜਲੰਧਰ ED ਦਫ਼ਤਰ ‘ਚ ਪੇਸ਼ ਹੋਈ IAS ਅਧਿਕਾਰੀ ਕੰਵਲਪ੍ਰੀਤ ਬਰਾੜ, ਸਨਟੈਕ ਸਿਟੀ ਪ੍ਰੋਜੈਕਟ ਨਾਲ ਜੁੜਿਆ ਮਾਮਲਾ

ਇਹ ਵਿਵਾਦ ਸਾਲ 2020 'ਚ ਉਸ ਸਮੇਂ ਸ਼ੁਰੂ ਹੋਇਆ, ਜਦੋਂ ਮੁਹਾਲੀ ਦੇ ਪਲਹੇੜੀ ਪਿੰਡ ਦੇ ਜ਼ਮੀਨ ਮਾਲਕ ਕਰਮਜੀਤ ਸਿੰਘ ਨੇ ਪੁਲਿਸ ਕੋਲ ਇੱਕ ਗੰਭੀਰ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ 'ਚ ਇਲਜ਼ਾਮ ਲਗਾਇਆ ਗਿਆ ਸੀ ਕਿ ਸਨਟੈਕ ਸਿਟੀ ਦੇ ਪ੍ਰਮੋਟਰਾਂ ਨੇ ਉਨ੍ਹਾਂ ਦੀ 53 ਕਨਾਲ ਜ਼ਮੀਨ ਦੇ ਨਾਲ-ਨਾਲ 14 ਹੋਰ ਸਥਾਨਕ ਕਿਸਾਨਾਂ ਦੀ ਕੁੱਲ 30.5 ਏਕੜ ਜ਼ਮੀਨ ਦੇ ਫਰਜ਼ੀ ਸਹਿਮਤੀ ਪੱਤਰ (Consent Letters) ਤਿਆਰ ਕੀਤੇ ਹਨ।

ਪਟਿਆਲਾ: ਮਜੀਠੀਆ ਦੇ ਕਰੀਬੀ ਹਿਤੇਂਦਰ ਹੈਰੀ ਦੇ ਘਰ ‘ਤੇ ED ਦਾ ਛਾਪਾ

ਛਾਪੇਮਾਰੀ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਘਰ ਦੇ ਅੰਦਰਲੇ ਗੇਟ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਈਡੀ ਅਧਿਕਾਰੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਜਾਂਚ ਪ੍ਰਕਿਰਿਆ ਪੂਰੀ ਰਾਤ ਚਲਦੀ ਰਹੀ। ਲੰਬੇ ਸਮੇਂ ਤੱਕ ਚੱਲੀ ਕਾਰਵਾਈ ਦੌਰਾਨ, ਈਡੀ ਟੀਮ ਨੇ ਕਈ ਵਾਰ ਔਨਲਾਈਨ ਖਾਣਾ ਵੀ ਆਰਡਰ ਕੀਤਾ।

ਜਲੰਧਰ ‘ਚ ਈਡੀ ਦੀ ਰੇਡ, ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼; ਸ਼ਹਿਰ ਦੇ ਨਾਮੀ ਲੋਕ ਵੀ ਸ਼ਾਮਲ

ਜ਼ਬਤ ਕੀਤੀਆਂ ਗਈਆਂ ਜਾਇਦਾਦਾਂ 'ਚ ਹਰਿਆਣਾ, ਦਿੱਲੀ ਤੇ ਗੋਆ 'ਚ ਸਥਿਤ ਫਲੈਟ, ਵਿਲਾ ਤੇ ਫਾਰਮ ਹਾਊਸ ਸ਼ਾਮਲ ਹਨ। ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੇ ਤਹਿਤ ਕੀਤੀ। ਇਹ ਜਾਂਚ ਅਮਰੀਕੀ ਜਾਂਚ ਏਜੰਸੀ ਐਫਬੀਆਈ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਤੇ 2023 'ਚ ਸੀਬੀਆਈ ਦੁਆਰਾ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ।

ਹੁਸ਼ਿਆਰਪੁਰ ਚ ਈਡੀ ਦੀ ਰੇਡ: ਮੁਹੱਲਾ ਸੁਖੀਆਬਾਦ ਪਹੁੰਚੀ ਟੀਮ, ਇੱਕ ਘਰ ਦੀ ਲਈ ਤਲਾਸ਼ੀ,ਵਜ੍ਹਾ ਸਾਫ ਨਹੀਂ

Hoshiarpur ED Raid: ਹੁਸ਼ਿਆਰਪੁਰ ਦੇ ਇੱਕ ਮੁਹੱਲੇ ਵਿੱਚ ਸਵੇਰੇ-ਸਵੇਰੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਕੰਮਾਂ ਤੇ ਜਾਣ ਨੂੰ ਤਿਆਰ ਹੋ ਰਹੇ ਲੋਕ ਅਚਾਨਕ ਉਸ ਵੇਲ੍ਹੇ ਹੈਰਾਨ ਰਹਿ ਗਏ, ਜਦੋਂ ਈਡੀ ਦੀ ਟੀਮ ਅਚਾਨਕ ਇੱਕ ਘਰ ਵਿੱਚ ਛਾਪਾ ਮਾਰਣ ਲਈ ਪਹੁੰਚ ਗਈ। ਟੀਮ ਦੇ ਮੈਂਬਰਾਂ ਦੇ ਇਸ ਕਾਰਵਾਈ ਦੀ ਵਜ੍ਹਾ ਦਾ ਖੁਲਾਸਾ ਨਹੀਂ ਕੀਤਾ ਹੈ।

ਪੰਜਾਬ ‘ਚ ਵੱਖ-ਵੱਖ ਟਿਕਾਣਿਆਂ ‘ਤੇ ED ਦੀ ਰੇਡ, ਪਠਾਨਕੋਟ ਤੇ ਫਿਰੋਜ਼ਪੁਰ ‘ਚ ਸਵੇਰ ਤੋਂ ਹੀ ਟੀਮ ਕਰ ਰਹੀ ਜਾਂਚ

ਪਠਾਨਕੋਟ 'ਚ ਈਡੀ ਨੇ 5 ਵੱਖ-ਵੱਖ ਟਿਕਾਣਿਆਂ 'ਤੇ ਰੇਡ ਕੀਤੀ ਹੈ। ਤਾਰਾਗੜ੍ਹ ਪਿੰਡ 'ਚ ਇੱਕ ਪ੍ਰਾਪਰਟੀ ਡੀਲਰ (ਤਾਰਾਗੜ੍ਹ ਦੇ ਸਾਬਕਾ ਸਰਪੰਚ) ਦੇ ਘਰ 'ਤੇ ਰੇਡ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਕਰੱਸ਼ਰ ਉਦਯੋਗ ਨਾਲ ਜੁੜੇ ਦੋ ਕਾਰੋਬਾਰੀ ਦੇ ਚਾਰ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ।

ਦਿੱਲੀ ਦੇ ਪਾਰਟੀ ਸਰਕਟ ਤੋਂ ਲੈ ਕੇ 3,000 ਕਿਲੋ ਹੈਰੋਇਨ ਕੇਸ ਤੱਕ… ED ਨੇ ਹਰਪ੍ਰੀਤ ਤਲਵਾਰ ਨੂੰ ਕੀਤਾ ਗ੍ਰਿਫ਼ਤਾਰ, ISI ਕਨੈਕਸ਼ਨ ਦੀ ਜਾਂਚ ਤੇਜ਼

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 2021 ਵਿੱਚ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ ਜ਼ਬਤ ਕੀਤੀ ਗਈ ਲਗਭਗ 3,000 ਕਿਲੋ ਹੈਰੋਇਨ ਦੇ ਸਬੰਧ ਵਿੱਚ ਹਰਪ੍ਰੀਤ ਸਿੰਘ ਤਲਵਾਰ ਉਰਫ਼ ਹੈਪੀ ਤਲਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਉਹ ਸਿਰਫ਼ ਵਿੱਤੀ ਨੈੱਟਵਰਕ ਦਾ ਹਿੱਸਾ ਸੀ ਜਾਂ ਡਰੱਗ ਸਿੰਡੀਕੇਟ ਵਿੱਚ ਵੱਡੀ ਭੂਮਿਕਾ ਨਿਭਾਈ ਸੀ।

ਕਿੱਕੀ ਢਿੱਲੋਂ ਤੇ ਰਮਨ ਅਰੋੜਾ ਜਲੰਧਰ ਈਡੀ ਦਫ਼ਤਰ ਹੋਏ ਪੇਸ਼, ਜਾਂਚ ਲਈ ਦਸਤਾਵੇਜ਼ਾਂ ਸਮੇਤ ਪਹੁੰਚੇ

ਫਰੀਦਕੋਟ ਤੋਂ ਸਾਬਕਾ ਕਾਂਗਰਸ ਵਿਧਾਇਕ ਕਿੱਕੀ ਢਿੱਲੋਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਈਡੀ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਦੋਵਾਂ ਮਾਮਲਿਆਂ 'ਚ, ਈਡੀ ਵਿੱਤੀ ਲੈਣ-ਦੇਣ, ਆਮਦਨ ਦੇ ਸਰੋਤਾਂ ਤੇ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਜਾਂਚ ਏਜੰਸੀਆਂ ਇਨ੍ਹਾਂ ਮਾਮਲਿਆਂ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀਆਂ ਹਨ।

ਪੰਜਾਬ ‘ਚ ਅੱਜ ਫਿਰ ED ਦੀ ਹਲਚਲ, ਕੇਜਰੀਵਾਲ ਬੋਲੇ- ਘਬਰਾਉਣ ਦੀ ਲੋੜ ਨਹੀਂ…

ਅਰਵਿੰਦ ਕੇਜਰੀਵਾਲ ਨੇ ਈਡੀ ਦੀ ਰੇਡ ਬਾਰੇ ਪੋਸਟ ਕਰਦੇ ਹੋਏ ਲਿਖਿਆ- ਈਡੀ ਪਾਰਟੀ ਪੰਜਾਬ ਦੇ ਛੋਟੇ ਹਿੰਦੂ ਵਪਾਰੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਮੈਂ ਸਾਰੇ ਵਪਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪੂਰਾ ਪੰਜਾਬ ਤੇ ਪੰਜਾਬ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ ਤੇ ਇਕੱਠੇ ਅਸੀਂ ਈਡੀ ਪਾਰਟੀ ਦਾ ਸਾਹਮਣਾ ਕਰਾਂਗੇ।

ED ਨੇ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਤੋਂ 9 ਘੰਟੇ ਕੀਤੀ ਪੁੱਛਗਿੱਛ, ਮਨੀ ਲਾਂਡਰਿੰਗ ਮਾਮਲੇ ‘ਚ ਦਸਤਾਵੇਜ਼ ਪੇਸ਼

ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਕਿੱਕੀ ਢਿੱਲੋਂ ਨੇ 2017 ਤੋਂ 2022 ਤੱਕ ₹10.72 ਕਰੋੜ ਖਰਚ ਕੀਤੇ, ਜਦੋਂ ਕਿ ਉਨ੍ਹਾਂ ਨੇ ₹3.18 ਕਰੋੜ ਕਮਾਏ। ਦੱਸਿਆ ਜਾ ਰਿਹਾ ਹੈ ਕਿ ਕਿੱਕੀ ਢਿੱਲੋਂ ਉਸ ਸਮੇਂ ₹7.53 ਕਰੋੜ ਦੇ ਸਰੋਤ ਬਾਰੇ ਦੱਸਣ ਵਿੱਚ ਅਸਮਰੱਥ ਸੀ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਮੰਤਰੀ ਅਰੋੜਾ ਦੀ ਗ੍ਰਿਫ਼ਤਾਰੀ ‘ਤੇ ਹਾਈ ਕੋਰਟ ਵਿੱਚ ਤਿੱਖੀ ਬਹਿਸ, ਈਡੀ ਦੀ ਕਾਰਵਾਈ ਅਤੇ ਨੋਟਿਸ ਪ੍ਰਕਿਰਿਆ ‘ਤੇ ਉੱਠੇ ਸਵਾਲ

Sanjeev Arora Petition Hearing in HC: ਪੰਜਾਬ ਦੇ ਵਿਧਾਇਕ ਸੰਜੀਵ ਅਰੋੜਾ ਨੇ ਈਡੀ ਵੱਲੋਂ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਹੈ। ਇਸ ਮਾਮਲੇ ਸਬੰਧੀ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਉਨ੍ਹਾਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ 'ਚ ਕਾਰਵਾਈ ਨੂੰ ਗੈਰ-ਸੰਵਿਧਾਨਕ ਤੇ ਕਾਨੂੰਨ ਦੇ ਵਿਰੁੱਧ ਦੱਸਿਆ ਗਿਆ ਹੈ। ਪਟੀਸ਼ਨ 'ਚ, ਅਰੋੜਾ ਨੇ ਆਪਣੀ ਗ੍ਰਿਫ਼ਤਾਰੀ ਨੂੰ ਰੱਦ ਕਰਨ ਦੇ ਨਾਲ-ਨਾਲ ਐਫਆਈਆਰ ਤੇ ਪੂਰੀ ਅਪਰਾਧਿਕ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਸਸਪੈਂਡ DIG ਭੁੱਲਰ ਦੀ CBI ਜਾਂਚ ਨੂੰ ਹਾਈ ਕੋਰਟ ‘ਚ ਚੁਣੌਤੀ, ਬੋਲੇ- ਪੰਜਾਬ ਦੀ ਸਹਿਮਤੀ ਤੋਂ ਬਿਨਾਂ ਕਾਰਵਾਈ ਗੈਰ-ਸੰਵਿਧਾਨਕ

ਭੁੱਲਰ ਨੇ ਹਾਈ ਕੋਰਟ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਨੇ 6 ਨਵੰਬਰ, 2020 ਨੂੰ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ (ਡੀਐਸਪੀਈ) ਨੂੰ ਦਿੱਤੀ ਗਈ ਆਮ ਸਹਿਮਤੀ ਵਾਪਸ ਲੈ ਲਈ ਸੀ। ਇਸ ਤੋਂ ਬਾਅਦ, ਸੀਬੀਆਈ ਕੋਲ ਪੰਜਾਬ ਨਾਲ ਸਬੰਧਤ ਮਾਮਲਿਆਂ ਵਿੱਚ ਖੁਦ ਜਾਂਚ ਕਰਨ ਦਾ ਅਧਿਕਾਰ ਨਹੀਂ ਸੀ।

ਗੌਰਵ ਧੀਰ ਭਰ੍ਹਾ ਵਰਗ੍ਹੇ, ਪਰ ਬਿਜਨੈਸ ਡੀਲਿੰਗ ਨਾਲ ਨਹੀਂ ਕੋਈ ਲੈਣਾ-ਦੇਣਾ, ਬਦਨਾਮ ਕਰਨ ਦੀ ਕੋਸ਼ਿਸ਼, ਈਡੀ ਰੇਡ ‘ਤੇ ਬੋਲੇ ਅਮਨ ਅਰੋੜਾ

Aman Arora on ED Raid: ਅਮਨ ਅਰੋੜਾ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਇਸਦੀ ਸਹੀ ਜਾਂਚ ਹੋਵੇ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪੂਰੇ ਬਿਆਨ ਵਿੱਚ ਸੁਰੇਸ਼ ਕੁਮਾਰ, ਨਿਤਿਨ ਗੋਇਲ ਅਤੇ ਪ੍ਰੀਤਪਾਲ ਢੀਂਡਸਾ ਦਾ ਜ਼ਿਕਰ ਹੈ। ਪ੍ਰੈਸ ਨੋਟ ਵਿੱਚ ਦੱਸੇ ਗਏ ਸਾਰੇ ਨਾਮ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸੁਣੇ ਹਨ। ਗੌਰਵ ਧੀਰ ਮੇਰੇ ਲਈ ਭਰਾ ਤੋਂ ਵੱਧ ਹਨ। ਕੱਲ੍ਹ ਵੀ ਪਿਆਰ ਸੀ ਅਤੇ ਅੱਗੇ ਵੀ ਰਹੇਗਾ। 22-23 ਸਾਲਾਂ ਤੋਂ ਸਾਡਾ ਪਿਆਰ ਹੈ।"

ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...