AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026
ਰਾਹੁਲ ਗਾਂਧੀ

ਰਾਹੁਲ ਗਾਂਧੀ

ਰਾਹੁਲ ਗਾਂਧੀ ਕਾਂਗਰਸ ਦੇ ਸਾਬਕਾ ਪ੍ਰਧਾਨ ਹਨ। ਵਰਤਮਾਨ ਵਿੱਚ ਉਹ ਕੇਰਲ ਦੀ ਵਾਇਨਾਡ ਸੀਟ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ।

19 ਜੂਨ 1970 ਨੂੰ ਜਨਮੇ ਰਾਹੁਲ ਨੇ 2004 ਵਿੱਚ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਸੀ। ਉਦੋਂ ਤੋਂ ਲੈ ਕੇ 2019 ਤੱਕ ਉਹ ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਰਹੇ। ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਇੱਥੋਂ ਹਾਰ ਗਏ ਸਨ।

ਰਾਹੁਲ ਇਸ ਵੇਲੇ ਵਿਰੋਧੀ ਧਿਰ ਦਾ ਮੁੱਖ ਚਿਹਰਾ ਹਨ। 2022 ਵਿੱਚ, ਉਨ੍ਹਾਂ ਨੇ ‘ਭਾਰਤ ਜੋੜੋ ਯਾਤਰਾ’ ਵੀ ਸ਼ੁਰੂ ਕੀਤੀ ਸੀ। ਇਸ ਦੌਰਾਨ ਉਹ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਹੀ ਗਏ। ਇਸ ਯਾਤਰਾ ਦੌਰਾਨ ਰਾਹੁਲ ਨੇ ਕਰੀਬ 4000 ਕਿਲੋਮੀਟਰ ਪੈਦਲ ਚੱਲੇ।

Read More
Follow On:

ਲਾਸ਼ਾਂ ਤੇ ਨਾ ਕਰੋ ਸਿਆਸਤ…ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਕਰ ਰਹੀ ਸਖ਼ਤ ਕਾਰਵਾਈ, ਰਾਹੁਲ ਗਾਂਧੀ ਤੇ ਸੀਐਮ ਤੇ ਕੇਜਰੀਵਾਲ ਦਾ ਹਮਲਾ

ਰਾਹੁਲ ਗਾਂਧੀ ਨੇ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਗੁਲਜ਼ਾਰ ਸਿੰਘ ਨੇ ਆਪਣੇ ਪੁੱਤਰ ਦੇ ਨਸ਼ੇ ਦਾ ਸ਼ਿਕਾਰ ਹੋਣ ਤੋਂ ਬਾਅਦ ਪਿੰਡ 'ਚ ਨਸ਼ੇ ਦੇ ਕਾਰੋਬਾਰ ਦਾ ਮੁੱਦਾ ਚੁੱਕਿਆ ਸੀ। ਗੁਲਜ਼ਾਰ ਸਿੰਘ 'ਤੇ ਮਾਫ਼ੀ ਮੰਗਣ ਲਈ ਦਬਾਅ ਬਣਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਸਚਿਨ ਪਾਇਲਟ ਨੇ ਕਿਹਾ ਕਿ ਸਾਂਝੀ ਮਿਹਨਤ, ਮਜ਼ਬੂਤ ਸੰਗਠਨ ਤੇ ਵਰਕਰਾਂ ਦੀ ਊਰਜਾ ਨਾਲ ਕਾਂਗਰਸ ਪੰਜਾਬ 'ਚ ਮੁੜ ਸੱਤਾ 'ਚ ਵਾਪਸੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਬਿਹਤਰ ਭਵਿੱਖ ਦੇ ਨਾਲ-ਨਾਲ ਕਿਸਾਨਾਂ, ਨੌਜਵਾਨਾਂ ਤੇ ਹਰ ਵਰਗ ਦੇ ਹੱਕਾਂ ਦੀ ਰੱਖਿਆ ਲਈ ਪਾਰਟੀ ਪੂਰੀ ਵਚਨਬੱਧਤਾ ਨਾਲ ਕੰਮ ਕਰੇਗੀ।

‘ਜਿੱਥੇ ਨੀਅਤ ਨਹੀਂ, ਉੱਥੇ ਜਵਾਬਦੇਹੀ ਵੀ ਨਹੀਂ’, ਸੱਤਿਆ ਨਿਕੇਤਨ ਹਾਦਸੇ ‘ਤੇ ਰਾਹੁਲ ਗਾਂਧੀ ਦਾ ਤਨਜ਼

ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਵਿਦਿਆਰਥੀਆਂ ਨਾਲ ਭਰੀ ਇੱਕ ਪੰਜ ਮੰਜ਼ਿਲਾ ਪੀਜੀ (PG) ਇਮਾਰਤ ਢਹਿ-ਢੇਰੀ ਹੋਣ ਦੀ ਘਟਨਾ ਤੋਂ ਬਾਅਦ ਸਿਆਸੀ ਪਾਰਾ ਗਰਮਾ ਗਿਆ ਹੈ। ਕਾਂਗਰਸ ਪਾਰਟੀ ਨੇ ਸੋਮਵਾਰ ਨੂੰ ਇਸ ਮੰਦਭਾਗੇ ਹਾਦਸੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਹਮਲਾ ਬੋਲਿਆ ਹੈ।

ਹਲਦਵਾਨੀ ਘਟਨਾ ‘ਤੇ FIR, ਰਾਹੁਲ ਖਿਲਾਫ ਪਰਚਾ ਵਾਪਸ ਲੈਣ ਦੀ ਮੰਗ

ਉੱਤਰਾਖੰਡ ਦੇ ਹਲਦਵਾਨੀ 'ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਕਥਿਤ ਤੌਰ 'ਤੇ ਮੰਚ ਦੇ 'ਸ਼ੁੱਧੀਕਰਨ' ਤੇ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਰਜ ਐਫਆਈਆਰ ਦੇ ਵਿਰੋਧ 'ਚ ਪੰਜਾਬ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਮੁਲਜ਼ਮਾਂ ਤੇ ਕੇਸ ਦਰਜ ਕਰਨ ਅਤੇ ਰਾਹੁਲ ਗਾਂਧੀ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ।

ਸਚਿਨ ਪਾਇਲਟ ਸਾਹਮਣੇ ਵੱਡੀ ਚੁਣੌਤੀ, ਕੀ ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਇਕਜੁੱਟ ਕਰ ਸਕਣਗੇ ਪੰਜਾਬ ਕਾਂਗਰਸ?

ਕਾਂਗਰਸ ਹਾਈਕਮਾਨ ਦਾ ਪੰਜਾਬ ਕਾਂਗਰਸ ਇੰਚਾਰਜ ਨੂੰ ਲੈ ਕੇ ਫੈਸਲਾ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਹਾਈਕਮਾਨ ਚਾਹੁੰਦਾ ਹੈ ਕਿ ਸੂਬੇ 'ਚ ਪਾਰਟੀ ਦੇ ਆਗੂ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਚੋਣ ਤਿਆਰੀਆਂ 'ਤੇ ਧਿਆਨ ਕੇਂਦਰਿਤ ਕਰਨ।

ਦਿੱਲੀ: ਸੰਸਦ ਮਾਰਗ ਥਾਣੇ ‘ਤੇ CJP ਵਰਕਰਾਂ ਦਾ ਪ੍ਰਦਰਸ਼ਨ, ਸਵਤੰਤਰ ਭਾਰਦਵਾਜ ਖਿਲਾਫ ਕਾਰਵਾਈ ਦੀ ਮੰਗ

CJP Protest at Sansad Marg Police Station: CJP ਦੇ ਨੇਤਾ ਸੰਸਦ ਸਟਰੀਟ ਪੁਲਿਸ ਸਟੇਸ਼ਨ ਪਹੁੰਚੇ ਅਤੇ ਜੰਤਰ-ਮੰਤਰ 'ਤੇ ਨਿਸ਼ੂ ਆਜ਼ਾਦ ਦੇ ਪਿਤਾ ਸੰਜੇ 'ਤੇ ਹੋਏ ਹਮਲੇ ਲਈ ਇਨਸਾਫ਼ ਦੀ ਮੰਗ ਕੀਤੀ। CJP ਨੇ ਦਿੱਲੀ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਆਰੋਪ ਲਗਾਇਆ।

ਰਾਹੁਲ ਗਾਂਧੀ ਦੀ ਪੰਜਾਬ ਬੱਸ ਯਾਤਰਾ ‘ਤੇ ਦਿੱਲੀ ‘ਚ ਮੰਥਨ: ਟੀਮ ਦੀ ਬਘੇਲ, ਵੜਿੰਗ ਤੇ ਬਾਜਵਾ ਨਾਲ ਬੈਠਕ; ਚੰਨੀ ਨੂੰ ਚਰਚਾ ਤੋਂ ਰੱਖਿਆ ਬਾਹਰ

ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਅੱਜ ਦੀ ਮੀਟਿੰਗ ਵਿੱਚ ਵੀ ਰਾਹੁਲ ਗਾਂਧੀ ਦੀ ਬੱਸ ਯਾਤਰਾ ਦੀ ਤਰੀਕ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ। ਹਾਲਾਂਕਿ, ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਦੀ ਟੀਮ ਨੂੰ ਪ੍ਰਸਤਾਵਿਤ ਤਰੀਕ ਸੌਂਪ ਦਿੱਤੀ ਹੈ। ਟੀਮ ਰਾਹੁਲ ਗਾਂਧੀ ਦੇ ਸ਼ਡਿਊਲ ਦੇ ਆਧਾਰ 'ਤੇ ਪੰਜਾਬ ਦੌਰੇ ਨੂੰ ਅੰਤਿਮ ਰੂਪ ਦੇਵੇਗੀ। ਇਹ ਦੌਰਾ 10 ਸਤੰਬਰ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ।

ਕਾਂਗਰਸ ਦਾ ਕਲੇਸ਼ ਖਤਮ ਕਰਨ ਪੰਜਾਬ ਆਉਣਗੇ ਰਾਹੁਲ ਗਾਂਧੀ, ਇਕੱਠੇ ਦਿਖਾਈ ਦੇਣਗੇ ਚੰਨੀ-ਵੜਿੰਗ!

ਪੰਜਾਬ ਕਾਂਗਰਸ ਇਸ ਸਮੇਂ ਬਗਾਵਤ ਨਾਲ ਜੂਝ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧ ਜਾਰੀ ਰੱਖਦੇ ਹਨ। ਸੂਬਾ ਇੰਚਾਰਜ ਭੁਪੇਸ਼ ਬਘੇਲ ਵੀ ਇਸ ਧੜੇਬੰਦੀ ਨੂੰ ਖਤਮ ਕਰਨ ਵਿੱਚ ਅਸਮਰੱਥ ਰਹੇ ਹਨ। ਇਸ ਲਈ ਰਾਹੁਲ ਗਾਂਧੀ ਦੇ ਦੌਰੇ 'ਤੇ ਬਹੁਤ ਕੁਝ ਨਿਰਭਰ ਕਰਦਾ ਹੈ।

ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਬੱਸ ਦੇ ਅੱਗੇ ਲਗਾਉਣ ਸੱਜਣ ਕੁਮਾਰ ਦੀ ਤਸਵੀਰ, ਦੀਪੇਂਦਰ ਦੇ ਕਥਿਤ ‘ਰੋਲ ਮਾਡਲ’ ਵਾਲੇ ਬਿਆਨ ‘ਤੇ ਧਾਲੀਵਾਲ ਦਾ ਤੰਜ

ਕੁਲਦੀਪ ਧਾਲੀਵਾਲ ਨੇ ਰਾਹੁਲ ਗਾਂਧੀ ਦੇ ਪ੍ਰਸਤਾਵਿਤ ਪੰਜਾਬ ਦੌਰੇ ਨੂੰ ਲੈ ਕੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਸੱਜਣ ਕੁਮਾਰ ਕਾਂਗਰਸ ਲਈ ਰੋਲ ਮਾਡਲ ਹਨ ਤਾਂ ਰਾਹੁਲ ਗਾਂਧੀ ਜਦੋਂ ਪੰਜਾਬ ਆਉਣ ਤਾਂ ਆਪਣੀ ਬੱਸ ਦੇ ਅੱਗੇ ਸੱਜਣ ਕੁਮਾਰ ਦੀ ਤਸਵੀਰ ਲਗਾ ਕੇ ਆਉਣ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਜਨਤਾ ਨੂੰ ਵੀ ਪਤਾ ਲੱਗ ਜਾਵੇਗਾ ਕਿ ਕਾਂਗਰਸ ਕਿਹੜੇ ਲੋਕਾਂ ਨੂੰ ਆਪਣਾ ਆਦਰਸ਼ ਮੰਨਦੀ ਹੈ।

ਔਰਤਾਂ ਦੇਸ਼ ਦੀ ਤਾਕਤ, ਮਨੁਸਮ੍ਰਿਤੀ ‘ਚ ਉਨ੍ਹਾਂ ਦੀ ਗਲਤ ਵਿਆਖਿਆ… ‘ਛਾਤਰਾਂ ਦੀ ਗੂੰਜ’ ਵਿੱਚ ਬੋਲੇ ਰਾਹੁਲ ਗਾਂਧੀ

ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪੁਣੇ ਵਿੱਚ 'ਛਾਤਰਾਂ ਦੀ ਗੂੰਜ' ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੌਰਾਨ, ਉਨ੍ਹਾਂ ਕਿਹਾ ਕਿ ਔਰਤਾਂ ਦੇਸ਼ ਦੀ ਤਾਕਤ ਹਨ ਅਤੇ ਮਨੁਸਮ੍ਰਿਤੀ ਨੇ ਇਸ ਦੀ ਗਲਤ ਵਿਆਖਿਆ ਕੀਤੀ ਹੈ।

ਰਾਹੁਲ ਦੀ ਜਿਦ ਅੱਗੇ ਝੁਕੀ ਦਿੱਲੀ ਪੁਲਿਸ, ਪੈਲੇਟ ਗਨ ਮਾਮਲੇ ਵਿੱਚ 31 ਦਿਨਾਂ ਬਾਅਦ FIR ਦਰਜ

Rahul Gandhi in Police Station: ਰਾਹੁਲ ਗਾਂਧੀ ਅਤੇ ਕਾਂਗਰਸੀ ਆਗੂਆਂ ਦੇ ਵਿਰੋਧ ਤੋਂ ਬਾਅਦ, ਦਿੱਲੀ ਪੁਲਿਸ ਨੇ ਪੈਲੇਟ ਗਨ ਮਾਮਲੇ ਵਿੱਚ FIR ਦਰਜ ਕੀਤੀ। ਆਗੂਆਂ ਨੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।

ਦਿੱਲੀ: DCP ਦਫ਼ਤਰ ਦੇ ਸਾਹਮਣੇ ਧਰਨੇ ਤੇ ਰਾਹੁਲ ਗਾਂਧੀ, ਪੈਲੇਟ ਗਨ ਮਾਮਲੇ ਵਿੱਚ FIR ਦੀ ਮੰਗ, ਮਾਂ ਦੇ ਨਾਲ ਪੀੜਤ ਮੌਜੂਦ

Rahul Gandhi in Parliament Police Station: ਰਾਹੁਲ ਗਾਂਧੀ ਜੰਤਰ-ਮੰਤਰ 'ਤੇ ਵਿਦਿਆਰਥੀ ਪ੍ਰਦਰਸ਼ਨ ਦੌਰਾਨ ਪੈਲੇਟ ਗਨ ਦੀ ਵਰਤੋਂ ਦੀ ਜਾਂਚ ਦੇ ਸਬੰਧ ਵਿੱਚ ਅੱਜ ਦਿੱਲੀ ਦੇ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਪਹੁੰਚੇ। ਉਹ ਆਪਣੇ ਨਾਲ ਪੈਲੇਟ ਗਨ ਨਾਲ ਜ਼ਖਮੀ ਹੋਏ ਇੱਕ ਸ਼ਖਸ ਨੂੰ ਵੀ ਲੈ ਕੇ ਪਹੁੰਚੇ ਸਨ।

ਕਾਂਗਰਸ ਨਵੀਂ ਮੁਸਲਿਮ ਲੀਗ ਬਣ ਗਈ, ਉਸ ਲਈ ਪਾਰਟੀ ਦੇਸ਼ ਤੋਂ ਉੱਪਰ ਵੰਦੇ ਮਾਤਰਮ ਵਿਵਾਦ ‘ਤੇ ਭਾਜਪਾ ਦਾ ਹਮਲਾ

Congress on Vande Matram: ਭਾਜਪਾ ਨੇ ਕਿਹਾ ਕਿ 'ਵੰਦੇ ਮਾਤਰਮ' ਨੂੰ ਲੈ ਕੇ ਪਾਸ ਕੀਤਾ ਗਿਆ ਪ੍ਰਸਤਾਵ ਨਿੰਦਣਯੋਗ ਹੈ। ਇਸ ਫ਼ੈਸਲੇ ਨਾਲ ਕਾਂਗਰਸ ਦੀ ਦੇਸ਼ਭਗਤੀ ਤੇ ਸ਼ੱਕ ਹੁੰਦਾ ਹੈ। ਕਾਂਗਰਸ ਪਾਰਟੀ ਨੂੰ ਸੰਵਿਧਾਨ, ਸੰਸਦ ਤੇ ਦੇਸ਼ ਤੋਂ ਉੱਪਰ ਮੰਨਦੀ ਹੈ।

ਪੰਜਾਬ ਕਾਂਗਰਸ ਦੀ ਰਾਹੂਲ ਗਾਂਧੀ ਨਾਲ ਹੋ ਸਕਦੀ ਹੈ ਮੀਟਿੰਗ, ਚੰਨੀ ਨਾਲ 92 ਆਗੂਆਂ ਦੇ ਨਾਲ ਹੋਣ ਦਾ ਦਾਅਵਾ

ਪੰਜਾਬ ਕਾਂਗਰਸ ਅੰਦਰ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਅੰਦਰੂਨੀ ਕਲੇਸ਼, ਬਾਗ਼ੀ ਸੁਰਾਂ ਅਤੇ ਪੋਸਟਰ ਵਿਵਾਦ ਦੇ ਦਰਮਿਆਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਵੱਡੀ ਸਿਆਸੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਵਿਖੇ ਕਾਂਗਰਸ ਵਰਕਿੰਗ ਕਮੇਟੀ (CWC) ਦੀ ਅਹਿਮ ਬੈਠਕ ਤੋਂ ਬਾਅਦ ਜਾਂ ਭਲਕੇ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਪੰਜਾਬ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨਾਲ ਵੱਖਰੇ ਤੌਰ 'ਤੇ ਉੱਚ ਪੱਧਰੀ ਮੀਟਿੰਗ ਕਰ ਸਕਦੇ ਹਨ।

UGC NET ‘ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ

UGC NET 2026 ਦੇ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੇ ਪੇਪਰ ਰੱਦ ਹੋਣ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੇ NTA ਦੇ ਕੰਮਕਾਜ 'ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਏਜੰਸੀ ਦੀ ਗਲਤੀ ਲਈ ਵਿਦਿਆਰਥੀਆਂ ਨੂੰ ਸਜ਼ਾ ਕਿਉਂ ਮਿਲੇ। ਜਾਂਚ ਵਿੱਚ ਪ੍ਰਸ਼ਨ ਪੱਤਰਾਂ ਵਿੱਚ ਟਾਈਪੋਗ੍ਰਾਫਿਕਲ, ਅਨੁਵਾਦ, ਵਿਆਕਰਨਿਕ ਅਤੇ ਤੱਥਾਂ ਦੀਆਂ ਗਲਤੀਆਂ ਦਾ ਖੁਲਾਸਾ ਹੋਇਆ ਹੈ।

ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...